ਹਲਕਾ ਵਿਧਾਇਕ ਗੈਰੀ ਬੜਿੰਗ ਨੇ ਕੀਤਾ ਰਸਮੀ ਉਦਘਾਟਨ | Hockey Tournament
Hockey Tournament: (ਅਨਿਲ ਲੁਟਾਵਾ) ਅਮਲੋਹ। ਐੱਨਆਰਆਈ ਸਪੋਰਟਸ ਕਲੱਬ ਰਜਿ: ਅਮਲੋਹ ਵੱਲੋਂ 14 ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ। ਇਸ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਸੰਗਰੂਰ ਅਕੈਡਮੀ ਨੇ ਪਟਿਆਲਾ ਅਕੈਡਮੀ ਨੂੰ 1-0 ਨਾਲ ਹਰਾਇਆ ਜਦੋਂਕਿ ਦੂਜੇ ਮੈਚ ‘ਚ ਜਲੰਧਰ ਅਕੈਡਮੀ ਨੇ ਰਾਮਗੜ੍ਹ ਅਕੈਡਮੀ ਨੂੰ 5 -1 ਨਾਲ ਹਰਾਇਆ।
ਤੀਜਾ ਮੈਚ ਲੜਕੀਆਂ ਦੇ ਵਿਚਾਲੇ ਖੇਡਿਆ ਗਿਆ। ਲੜਕੀਆਂ ਦੇ ਤੀਜੇ ਮੈਚ ਰਾਮਗੜ੍ਹ ਅਕੈਡਮੀ ਨੇ ਪਟਿਆਲਾ ਅਕੈਡਮੀ ਨੂੰ 7-0 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਪਹਿਲੇ ਦਿਨ ਦੇ ਚੌਥੇ ਤੇ ਅੰਤਿਮ ਲੜਕਿਆਂ ਦਾ ਮੈਚ ਐਨਆਰਆਈ ਸਪੋਰਟਸ ਕਲੱਬ ਤੇ ਬ੍ਰਦਰਜ ਹਾਕੀਟਸ ਮੋਹਾਲੀ’ਚ ਖੇਡਿਆ ਗਿਆ। ਜਿਸ ਵਿੱਚ ਐਨਆਰਆਈ ਸਪੋਰਟਸ ਕਲੱਬ 4-2 ਨਾਲ ਜੇਤੂ ਰਹੀ।
ਲੜਕਿਆਂ ‘ਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 71 ਹਜ਼ਾਰ ਰੁਪਏ ਇਨਾਮ
ਇਸ ਮੌਕੇ ਪ੍ਧਾਨ ਸ਼ਿੰਦਰਮੋਹਨ ਪੁਰੀ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਤੇ ਉਨ੍ਹਾਂ ਦੇ ਟੂਰਨਾਮੈਂਟ ‘ਚ ਪਹੁੰਚਣ ’ਤੇ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਲੜਕਿਆਂ ‘ਚੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 71 ਹਜ਼ਾਰ ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 41 ਹਜ਼ਾਰ ਰੁਪਏ ਤੇ ਲੜਕੀਆਂ ਵਿਚੋਂ ਪਹਿਲੇ ਸਥਾਨ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਤੇ ਦੂਜੇ ਸਥਾਨ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਯਾਦਗਾਰੀ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ। Hockey Tournament

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਗਵਾਨ ਦਾਸ ਮਾਜਰੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਸਿਕੰਦਰ ਸਿੰਘ ਗੋਗੀ ਪ੍ਧਾਨ ਨਗਰ ਕੌਂਸਲ ਅਮਲੋਹ, ਕੌਂਸਲਰ ਜਗਤਾਰ ਸਿੰਘ ਜੱਗਾ ਮੀਤ ਪ੍ਰਧਾਨ,ਕੌਂਸਲਰ ਅਤੁੱਲ ਲੁਟਾਵਾ,ਕੌਂਸਲਰ ਲਵਪੀ੍ਤ ਸਿੰਘ ਲਵੀ, ਕੁਲਦੀਪ ਦੀਪਾ, ਸ਼ਿੰਗਾਰਾ ਸਿੰਘ ਸਲਾਣਾ, ਐਡਵੋਕੇਟ ਤੇਜਵੰਤ ਸਿੰਘ, ਅਵਤਾਰ ਸਿੰਘ ਟੈਣੀ,ਵਿੱਕੀ ਅਬਰੋਲ, ਜਗਨਨਾਥ ਪੁਰੀ, ਡਾ. ਤੀਰਥਬਾਲਾ, ਪਾਲੀ ਅਰੋੜਾ ਤੋਂ ਇਲਾਵਾ ਖੇਡ ਪ੍ਰੇਮੀ ਕਲੱਬ ਦੇ ਮੈਂਬਰ ਤੇ ਆਹੁਦੇਦਾਰ ਹਾਜ਼ਰ ਸਨ।