ਸਨੋਰ, (ਰਾਮ ਸਰੂਪ ਪੰਜੋਲਾ) । ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਨਾਲ ਲਗਦੇ ਪਿੰਡ ਖਾਕਟਾਂ ਅਤੇ ਕਾਠਗੜ੍ਹ ਦੇ ਖੇਤਾਂ ‘ਚ ਅੱਗ ਲੱਗ ਜਾਣ ਕਾਰਨ 125 ਤੋਂ ਵੱਧ ਏਕੜ ਕਣਕ ਸੜਕੇ ਸੁਆਹ ਹੋ ਗਈ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਕਈ ਪਿੰਡਾਂ ਦੇ ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਲਿਆ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਹਵਾ ਤੇਜ਼ ਹੋਣ ਕਾਰਨ ਅੱਗ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਇਸ ਅੱਗ ਕਾਰਨ ਕਿਸਾਨ ਤਾਰਾ ਸਿੰਘ, ਹਾਕਮ ਸਿੰਘ, ਮੇਲਾ ਸਿੰਘ, ਅਜਮੇਰ ਸਿੰਘ ਆਦਿ ਸਮੇਤ ਹੋਰ ਵੀ ਕਈ ਕਿਸਾਨਾਂ ਦੀ ਕੁੱਲ 125 ਏਕੜ ਕਣਕ ਸਾੜ ਦਿੱਤੀ ਬੀਤੇ ਦਿਨ ਵੀ ਅੱਗ ਲੱਗ ਜਾਣ ਕਾਰਨ 12 ਏਕੜ ਕਣਕ ਦੀ ਫਸਲ ਸੜ ਗਈ ਸੀ।
ਇਹ ਵੀ ਪੜ੍ਹੋ : ਆਨਲਾਈਨ ਜੂਏ ’ਤੇ ਪਾਬੰਦੀ ਜ਼ਰੂਰੀ
ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਾਇਰ ਬਿਰਗੇਡ ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਕਿਸਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ ਵਾਰ ਫੋਨ ਕਰਨ ਤੇ ਵੀ ਫਾਇਰ ਬਰਗੇਡ ਦੇਰੀ ਨਾਲ ਪਹੁੰਚੀ ਪਰੰਤੂ ਉਦੋਂ ਤੱਕ ਅੱਗ ‘ਤੇ ਪੁਰੀ ਤਰਾਂ ਕਾਬੂ ਪਾ ਲਿਆ ਸੀ ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪੰਹੁਚ ਕੇ ਕਿਸਾਨਾ ਨੂੰ ਹੌਂਸਲਾਂ ਦਿਤਾ ਕਿ ਪੀੜਤ ਕਿਸਾਨਾ ਨੂੰ ਸਰਕਾਰ ਵੱਲੋ ਯੋਗ ਸਹਾਇਤਾ ਦਿਵਾਊਣ ਦਾ ਭਰੋਸਾ ਦਿਤਾ ਉਨ੍ਹਾ ਨਾਲ ਹੀ ਮੌਕੇ ‘ਤੇ ਮੌਜੂਦ ਪਟਵਾਰੀ ਨੂੰ ਸੜੀ ਕਣਕ ਦੀ ਗਿਰਦਾਵਰੀ ਕਰਕੇ ਰਿਪੋਰਟ ਭੇਜਣ ਲਈ ਕਿਹਾ।














