12 ਪਰਿਵਾਰ ਹੋਏ ਆਪ ’ਚ ਸ਼ਾਮਲ, ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਕੀਤਾ ਸਵਾਗਤ

AAP Party
 ਗੋਬਿੰਦਗੜ੍ਹ : ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਗੁਰਿੰਦਰ ਸਿੰਘ ਗੈਰੀ ਵੜਿੰਗ,ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ਰੰਸ ਓਂਕਾਰ ਚੌਹਾਨ ਅਤੇ ਹੋਰ। ਤਸਵੀਰ : ਅਮਿਤ ਸ਼ਰਮਾ

ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਨੇ ਕਿਹਾ ਕਿ ਸਭ ਨੂੰ ਪਾਰਟੀ ’ਚ ਬਣਦਾ ਸਨਮਾਨ ਦਿੱਤਾ ਜਾਵੇਗਾ

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਆਮ ਆਦਮੀ ਪਾਰਟੀ (AAP Party) ਦੀ ਸਰਕਾਰ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦੇ ਨਿਰਮਾਣ ਦੀਆਂ ਨੀਤੀਆਂ ਦੇ ਚੱਲਦੇ ਹਰ ਰੋਜ਼ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਤਰਾਂ ਫ਼ਤਹਿਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਇਲਾਕਾ ਸੁਭਾਸ਼ ਨਗਰ ਵਿੱਚ ਪਾਰਟੀ ਵਰਕਰ ਹਰਬੰਸ ਕੌਰ ਨੇਹਾ, ਐਡਵੋਕੇਟ ਅਮਰਜੀਤ ਸਿੰਘ ਵਲੋਂ ਰਖੇ ਗਏ ਇਕ ਸਮਾਗਮ ਵਿੱਚ ਕਰੀਬ 12 ਪਰਿਵਾਰਾਂ ਵੱਲੋਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ।

ਇਸ ਦੌਰਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਨੇ ਸਾਰੇ ਹੀ ਸ਼ਾਮਿਲ ਹੋਣ ਵਾਲੇ ਇਹਨਾਂ ਪਰਿਵਾਰਾਂ ਨੂੰ ਪਾਰਟੀ ਦਾ ਸਿਰੋਪਾ ਦੇ ਪਾਰਟੀ ਵਿੱਚ ਸ਼ਾਮਿਲ ਕੀਤੀ। ਇਸ ਦੌਰਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੋਣਾਂ ਵਿੱਚ ਲੋਕਾਂ ਨਾਲ ਕੀਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸੂਬੇ ਦੇ ਕਰੀਬ 35000 ਨੌਜਵਾਨਾਂ ਨੂੰ ਰੋਜ਼ਗਾਰ ਸਿਰਫ ਇਕ ਸਾਲ ਦੇ ਅੰਤਰਾਲ ਵਿੱਚ ਹੀ ਦਿੱਤਾ ਜਾ ਚੁੱਕੇ ਹਨ ਅਤੇ ਇਹ ਸਭ ਬਿਨਾ ਕਿਸੇ ਸਿਫਾਰਿਸ਼ ਰਿਸ਼ਵਤ ਤੋਂ ਯੋਗ ਨੌਜਵਾਨਾਂ ਨੂੰ ਦਿੱਤੇ ਗਏ ਹਨ। (AAP Party)

ਇਹ ਵੀ ਪੜ੍ਹੋ : ਅਨਿਲ ਲੁਟਾਵਾ ਪ੍ਰੈਸ ਕਲੱਬ ਅਮਲੋਹ ਦੇ ਕਾਰਜਕਾਰੀ ਪ੍ਰਧਾਨ ਬਣੇ

ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਇਹਨਾਂ ਪਰਿਵਾਰਾਂ ਨੂੰ ਪਾਰਟੀ ਵਿਚ ਇਕ ਪਰਿਵਾਰਕ ਸਾਂਝ ਅਤੇ ਹਰ ਤਰਾਂ ਦਾ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਦੌਰਾਨ ਪਾਰਟੀ ਵਿੱਚ ਸ਼ਾਮਿਲ ਹੋਏ ਸੀ. ਏ. ਸ਼ੇਖਰ ਸੁਮਨ ਅਤੇ ਰਾਜਿੰਦਰ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕੀ ਪਹਿਲਾਂ ਦੀਆਂ ਸਰਕਾਰਾਂ ਸਿਰਫ ਵਾਧੇ ਹੀ ਕਰਦਿਆਂ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਕਿਹਾ ਉਹ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ਰੰਸ, ਸੀਨੀਅਰ ਪਾਰਟੀ ਆਗੂ ਰਣਜੀਤ ਸਿੰਘ ਪਨਾਗ,ਟਰੇਡ ਵਿੰਗ ਦੇ ਸੂਬਾ ਉਪ ਸਕੱਤਰ ਓਂਕਾਰ ਸਿੰਘ ਚੌਹਾਨ, ਬਲਾਕ ਪ੍ਰਧਾਨ ਕਿਸ਼ੋਰ ਚੰਦ ਖੰਨਾ,ਜਿਲਾ ਟਰੇਡ ਵਿੰਗ ਸਕੱਤਰ ਕਨੂੰ ਸ਼ਰਮਾ, ਮੁਹੰਮਦ ਸਲਮਾਨ, ਮੁਹੰਮਦ ਸਲੀਮ, ਅਦਿੱਤਯ ਤੋ ਇਲਾਵਾ ਹੋਰ ਆਗੂ ਤੇ ਵਰਕਰ ਮੌਜ਼ੂਦ ਰਹੇ।