Faridkot News: ਤੇਜ਼ਥਾਰ ਹਥਿਆਰ ਵੀ ਕੀਤੇ ਗਏ ਬਰਾਮਦ
- ਪਿਛਲੇ 7 ਮਹੀਨਿਆਂ ਦੌਰਾਨ 28 ਮੁਕੱਦਮੇ ਦਰਜ ਕਰਕੇ 143 ਦੋਸ਼ੀ ਕੀਤੇ ਗਏ ਕਾਬੂ | Faridkot News
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਸੰਗਠਿਤ ਅਪਰਾਧਾ ਖਿਲਾਫ਼ ਲਗਾਤਾਰ ਸਖਤ ਨਜ਼ਰ ਆ ਰਹੀ ਹੈ। ਜਿਸ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 7 ਮਹੀਨਿਆਂ ਦੌਰਾਨ ਸੰਗਠਿਤ ਅਪਰਾਧ ਖਿਲਾਫ਼ ਕਾਰਵਾਈ ਕਰਦੇ ਹੋਏ 28 ਮੁਕੱਦਮੇ ਦਰਜ ਕਰਕੇ 143 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
Read Also : Sunam News: ਸੁਨਾਮ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਹੋਈ ਕਾਰਵਾਈ, ਚੱਲਿਆ ਬੁਲਡੋਜ਼ਰ
ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੀ ਯੋਗ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 03 ਗਿਰੋਹਾ ਦੇ 11 ਮੈਬਰਾ ਨੂੰ ਤੇਜਥਾਰ ਹਥਿਆਰਾ, 03 ਮੋਟਰਸਾਈਕਲ ਅਤੇ 02 ਮੋਬਾਇਲ ਫੋਨਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
Faridkot News
ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਨਿਗਰਾਨੀ ਹੇਠ ਸ:ਥ: ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਬੱਸ ਸਟੈਡ ਪਿੰਡ ਦੇਵੀਵਾਲਾ ਮੌਜ਼ੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਢਿਲਵਾ ਕਲ੍ਹਾ, ਪ੍ਰਕਾਸ਼ ਸਿੰਘ ਉਰਫ ਪਾਸਾ ਪੁੱਤਰ ਹਰਫੂਲ ਸਿੰਘ ਵਾਸੀ ਪਿੰਡ ਸਿੱਖਾ ਵਾਲਾ, ਗੁਰਜੀਤ ਸਿੰਘ ਉਰਫ ਬੁੱਲਾ ਪੁੱਤਰ ਗੁਰਦੇਵ ਸਿੰਘ ਵਾਸੀ ਢਿੱਲ਼ਵਾ ਕਲਾ ਅਤੇ ਮਨਦੀਪ ਸਿੰਘ ਉਰਫ ਰਵੀ ਪੁੱਤਰ ਸੁਖਦੇਵ ਸਿੰਘ ਸੇਬੀ ਵਾਸੀ ਘਣੀਏਵਾਲਾ ਮਾਰੂ ਹਥਿਆਰ ਲੈ ਕੇ ਰਾਤ ਨੂੰ ਕੋਈ ਲੁੱਟ ਖੋਹ ਕਰਨ ਅਤੇ ਕੋਈ ਵੱਢੀ ਵਾਰਦਾਤ ਕਰਨ ਦੀ ਨੀਅਤ ਨਾਲ ਸਮਸਾਨ ਘਾਟ ਸਿਰਸੜੀ ਰੋਡ ਪਿੰਡ ਦੇਵੀਵਾਲਾ ਬੈਠੇ ਯੋਜਨਾ ਰਹੇ ਹਨ।
ਜਿਸ ’ਤੇ ਮੁਕੱਦਮਾ ਨੰਬਰ 42 ਅ/ਧ 310 (4), 111 ਬੀ.ਐਨ. ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕਰਕੇ ਇਸ ਗਿਰੋਹ ਵਿੱਚ ਸ਼ਾਮਿਲ 04 ਮੈਬਰਾਂ ਨੂੰ 02 ਕਾਪੇ, 01 ਖੰਡਾ ਅਤੇ 01 ਪਾਈਪ ਸਮੇਤ ਕਾਬੂ ਕੀਤਾ ਗਿਆ। ਜਦ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਪਹਿਲਾ ਵੀ ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨ
Faridkot News
ਇਸੇ ਤਰ੍ਹਾਂ ਸ:ਥਾ: ਅਕਲਪ੍ਰੀਤ ਸਿੰਘ ਇੰਚਾਰਜ ਮੈਡੀਕਲ ਚੌਕੀ ਫਰੀਦਕੋਟ ਪੁਲਿਸ ਪਾਰਟੀ ਸਮੇਤ ਮੈਡੀਕਲ ਚੌਕੀ ਫਰੀਦਕੋਟ ਹਾਜ਼ਰ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਚੰਦਨ ਪੁੱਤਰ ਮਹੇਸ ਬਿੰਦ ਵਾਸੀ ਜੋਤ ਰਾਮ ਕਲੋਨੀ ਫਰੀਦਕੋਟ, ਸੰਦੀਪ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਜੋਤ ਰਾਮ ਕਲੋਨੀ ਫਰੀਦਕੋਟ, ਅਜੈਪਾਲ ਪੁੱਤਰ ਮੁਖਤਿਆਰ ਸਿੰਘ ਵਾਸੀ ਗੋਬਿੰਦ ਨਗਰ ਭੋਲੂਵਾਲਾ ਰੋਡ ਫਰੀਦਕੋਟ, ਜਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਡਾ ਅੰਬੇਦਕਰ ਨਗਰ ਫਰੀਦਕੋਟ ਅਤੇ ਸਿਮਰਜੀਤ ਸਿੰਘ ਉਰਫ ਦੀਪੂ ਉਰਫ ਗੋਲੂ ਪੁੱਤਰ ਲਛਮਣ ਸਿੰਘ ਵਾਸੀ ਗਲੀ ਨੰ 09 ਬਾਜੀਗਰ ਬਸਤੀ ਫਰੀਦਕੋਟ ਮਾਰੂ ਹਥਿਆਰਾ ਸਮੇਤ ਚੋਰੀ ਦੇ ਮੋਟਰਸਾਈਕਲਾਂ ਅਤੇ ਖੋਹ ਕੀਤੇ ਮੋਬਾਇਲ ਫੋਨਾ ਸਮੇਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਹਿਰ ਫਰੀਦਕੋਟ ਵਿਖੇ ਘੁੰਮ ਰਹੇ ਹਨ।
Faridkot News
ਜਿਸ ’ਤੇ ਮੁਕੱਦਮਾ ਨੰਬਰ 81 ਅ/ਧ 305, 317(2), 112 ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕਰਕੇ ਇਸ ਗਿਰੋਹ ਵਿੱਚ ਸ਼ਾਮਿਲ 5 ਮੈਬਰਾਂ ਨੂੰ 01 ਕਿਰਪਾਨ, 03 ਮੋਬਾਇਲ ਫੋਨ, 02 ਮੋਟਰਸਾਈਕਲ ਅਤੇ 01 ਖੰਡੇ ਸਮੇਤ ਕਾਬੂ ਕੀਤਾ ਗਿਆ।
ਇੰਸਪੈਕਟਰ ਗੁਰਦਿੱਤਾ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਸ.ਥ. ਰਾਜ ਸਿੰਘ ਸਾਥੀ ਕਰਮਚਾਰੀਆ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਹੱਦ ਪੁੱਲ ਸੇਮਨਾਲਾ ਨੇੜੇ ਬੀੜ ਚਹਿਲ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਗਿਰੋਹ ਦੇ ਮੈਬਰ ਜੋ ਕਿ ਚੋਰੀਆ ਅਤੇ ਲੁੱਟਾਂ ਖੋਹਾ ਕਰਨ ਦੇ ਆਦੀ ਹਨ ਤੇ ਇਹ ਬੀੜ ਚਹਿਲ ਵਿੱਚ ਬੈਠੇ ਕੇ ਲੁੱਟਾ ਖੋਹਾ ਕਰਨ ਦੀ ਯੋਜਨਾ ਬਣਾ ਰਹੇ ਹਨ ਮਾਰੂ ਹਥਿਆਰਾ ਨਾਲ ਲੈਸ ਹਨ। ਜਿਸਤੇ ਮੁਕੱਦਮਾ ਨੰਬਰ 39 ਅ/ਧ 112 ਬੀ.ਐਨ.ਐਸ ਥਾਣਾ ਸਦਰ ਫਰੀਦਕੋਟ ਦਰਜ ਰਜਿਸਟਰ ਕਰਕੇ ਇਸ ਗਿਰੋਹ ਵਿੱਚ ਸ਼ਾਮਿਲ 3 ਮੈਬਰਾਂ ਨੂੰ 01 ਕਾਪੇ, 01 ਗੰਡਾਸੀ ਅਤੇ ਇੱਕ ਗਰਾਰੀ ਲੱਗੀ ਰਾਡ ਸਮੇਤ ਕਾਬੂ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਸੁਖਵੀਰ ਸਿੰਘ ਉਰਫ ਲੋਟਾ ਪੁੱਤਰ ਸ਼ਿਕੰਦਰ ਸਿੰਘ ਵਾਸੀ ਡਾਕਟਰ ਅੰਬਦੇਕਰ ਨਗਰ ਕੰਮੇਆਣਾ ਗੇਟ ਫਰੀਦਕੋਟ ਅਤੇ ਮਨਦੀਪ ਸਿੰਘ ਪੁੱਤਰ ਗੁਰਪਿਆਰ ਸਿੰਘ ਵਾਸੀ ਨਿਊ ਕੈਟ ਰੋਡ ਫਰੀਦਕੋਟ ਅਤੇ ਪ੍ਰਗਟ ਸਿੰਘ ਉਰਫ ਨਿੱਕਾ ਪੁੱਤਰ ਸਤਪਾਲ ਸਿੰਘ ਵਾਸੀ ਮਿੱਡੂਮਾਨ ਜਿਲਾ ਫਰੀਦਕੋਟ ਵਜੋ ਹੋਈ ਹੈ। ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਇਸ ਤੋ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ ! ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।