ਲੁਧਿਆਣਾ ‘ਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁੱਟੇ 11 ਲੱਖ 70 ਹਜ਼ਾਰ ਰੁਪਏ

-ਮੋਟਰ ਸਾਇਕਲ ‘ਤੇ ਸਵਾਰ ਤਿੰਨ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
-ਬੈਂਕ ‘ਚ ਪੈਸੇ ਜ਼ਮਾਂ ਕਰਵਾਉਣ ਜਾ ਰਿਹਾ ਸੀ ਮੁਲਾਜ਼ਮ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ Ludhiana ਡਾਬਾ ਥਾਣਾ ਦੇ ਅਧੀਨ ਆਉਂਦੇ ਸੁਖਦੇਵ ਨਗਰ ਵਿੱਚ ਅੱਜ ਮੋਟਰ ਸਾਇਕਲ ‘ਤੇ ਸਵਾਰ ਤਿੰਨ ਲੁਟੇਰਿਆਂ ਵੱਲੋਂ ਇਕ ਗੈਸ ਏਜੰਸੀ ਦੇ ਕਰਿੰਦੇ ਤੋਂ ਤਕਰੀਬਨ 11 ਲੱਖ 70 ਹਜ਼ਾਰ ਰੁਪਏ ਲੁੱਟੇ ਗਏ। ਗੈਸ ਏਜੰਸੀ ਦੇ ਮਾਲਕ ਮਨਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਲੁਟੇਰਿਆਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਤਾਂ ਉਦੋਂ ਗੈਸ ਏਜੰਸੀ ਦਾ ਕਰਿੰਦਾ ਪਵਨਦੀਪ ਰੋਜ਼ਾਨਾ ਦੀ ਤਰਾਂ ਆਪਣੀ ਯੂਪੀਟਰ ਸਕੂਟਰੀ ‘ਤੇ ਐਸ.ਬੀ.ਆਈ ਬੈਂਕ ਵਿੱਚ ਨਕਦ ਰਾਸ਼ੀ ਜੋ ਕਿ 11 ਲੱਖ 70 ਹਜਾਰ ਰੁੱਪਏ ਸੀ ਉਹ ਜ਼ਮਾਂ ਕਰਵਾਉਣ ਲਈ ਗਿਆ ਸੀ। ਮੌਕੇ ‘ਤੇ ਪਹੁੰਚੇ ਏ.ਸੀ.ਪੀ ਸੰਦੀਪ ਵਡੇਰਾ ਅਤੇ ਡਾਬਾ ਥਾਣਾ ਦੇ ਇੰਚਾਰਜ ਪਵਿੱਤਰ ਸਿੰਘ ਨੇ ਗੈਸ ਏਜੰਸੀ ਦੇ ਮਾਲਕ ਮਨਜੀਤ ਸਿੰਘ ‘ਤੇ ਕਰਿੰਦੇ ਪਵਨਦੀਪ ਦੇ ਬਿਆਨ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here