ਸ਼੍ਰੋਮਣੀ ਅਕਾਲੀ ਵਲੋਂ ਤੇਲ ਕੀਮਤਾਂ ਖਿਲਾਫ਼ ਰੋਸ ਪ੍ਰਦਰਸ਼ਨ

Petrolium

ਸ਼੍ਰੋਮਣੀ ਅਕਾਲੀ ਵਲੋਂ ਤੇਲ ਕੀਮਤਾਂ ਖਿਲਾਫ਼ ਰੋਸ ਪ੍ਰਦਰਸ਼ਨ

ਗੁਰੂਹਰਸਹਾਏ (ਵਿਜੈ ਹਾਂਡਾ)। ਕੇਦਰ ਵੱਲੋ ਤੇਲ ਕੀਮਤਾਂ (Pertolium Prices) ‘ਚ ਕੀਤੇ ਭਾਰੀ ਵਾਧੇ ਖਿਲਾਫ਼ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਚ ਗਰੀਬ ਲੋਕਾਂ ਦੇ ਕੱਟੇ ਗਏ ਅਾਟਾ ਦਾਲਾ ਕਾਰਡਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ ਪੰਜਾਬ ਭਰ ਅੰਦਰ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਗਰੂਹਰਸਹਾਏ ਵਿਖੇ ਧਰਨਾ ਲਾਇਅਾ ਗਿਆ ਅਤੇ ਕੇਦਰ ਤੇ ਪੰਜਾਬ ਸਰਕਾਰ ਵਿਰੁੱਧ ਭਾਰੀ ਨਾਅਰੇਬਾਜੀ ਕੀਤੀ । ਸ਼ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਅਕਾਲੀ ਦਲ ਦੇ ਜ਼ਿਲਾ ਪ੍ਧਾਨ ਮੋਟੂ ਵੋਹਰਾ ਨੇ ਤੇਲ ਕੀਮਤਾ ਦੇ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਤੇਲ ਕੀਮਤਾਂ ਨੇ ਲੋਕਾਂ ਦਾ ਕਚੂੰਬਰ ਕੱਢ ਰੱਖਿਆ ਹੈ ਤੇ ਜਿਸ ਨੂੰ ਤਰੁਤ ਵਾਪਸ ਲਿਆ ਜਾਵੇ ਅਤੇ ਵਾਧੂ ਟੈਕਸ ਨੂੰ ਬੰਦ ਕਰਕੇ ਸਰਕਾਰ ਤੇਲ ਕੀਮਤਾ ਨੂੰ ਘੱਟ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ