ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵਿਰੁੱਧ 11 ਕੌੰਸਲਰਾਂ ਨੇ ਕੀਤਾ ਇਕਜੁਟਤਾ ਦਾ ਪ੍ਰਗਟਾਵਾ

ਲੌਂਗੋਵਾਲ, (ਹਰਪਾਲ)। ਨਗਰ ਕੌਂਸਲ ਲੌਂਗੋਵਾਲ (Municipal Council Longowal) ਦੇ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਦੇ ਮਾਮਲੇ ਨੂੰ ਲੈ ਕਾਰਜ ਸਾਧਕ ਅਫ਼ਸਰ ਵੱਲੋਂ ਰੱਖੀ ਮੀਟਿੰਗ ਅੱਜ ਨਿਰਧਾਰਤ ਸਮੇਂ ਤੋਂ ਕੁਝ ਸਮਾਂ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਪਰ 11 ਕੌੰਸਲਰਾਂ ਨੇ ਮੀਟਿੰਗ ਸਮੇਂ ਦਫਤਰ ਵਿਚ ਪੁੱਜ ਕੇ ਅਪਣੀ ਇੱਕਜੁਟਤਾ ਨੂੰ ਦੁਹਰਾਇਆ। ਜਿਸ ਵਿਚ ਮੀਤ ਪ੍ਰਧਾਨ ਨਸੀਬ ਕੌਰ ਚੋਟੀਆਂ, ਕੌੰਸਲਰ ਮੇਲਾ ਸਿੰਘ ਸੂਬੇਦਾਰ, ਸ਼ੁਕਰਪਾਲ ਬਟੂਹਾ, ਪਰਮਿੰਦਰ ਕੌਰ ਬਰਾੜ, ਰਣਜੀਤ ਸਿੰਘ ਕੂਕਾ, ਗੁਰਮੀਤ ਸਿੰਘ ਲੱਲੀ, ਰੀਨਾ ਰਾਣੀ, ਸ਼ੁਸ਼ਮਾ ਰਾਣੀ, ਜਗਜੀਤ ਸਿੰਘ,ਬਲਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਫੌਜੀ ਹਾਜ਼ਰ ਸਨ।

ਇਸ ਸਬੰਧ ਵਿੱਚ ਕਾਰਜ ਸਾਧਕ ਅਫਸਰ ਅੰਮਿ੍ਤ ਲਾਲ ਨੇ ਦੱਸਿਆ ਕਿ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਪ੍ਰਾਪਤ ਹੋਏ ਵਿਭਾਗੀ ਪੱਤਰ ਨੂੰ ਮੱਦੇਨਜ਼ਰ ਰੱਖਦਿਆਂ ਹੀ ਇਹ ਮੀਟਿੰਗ ਰੱਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ 12 ਕੌਸਲਰਾਂ ਵੱਲੋਂ ਪ੍ਰਧਾਨ ਵਿਰੁੱਧ ਬੇਭਰੋਸਗੀ ਜਿਤਾਉਦਿਆਂ ਮੀਟਿੰਗ ਰੱਖਣ ਦੀ ਮੰਗ ਕੀਤੀ ਗਈ ਸੀ , ਜੋ ਕਿ 14 ਦਿਨਾਂ ਦੇ ਅੰਦਰ ਅੰਦਰ ਰੱਖਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਹੀ 10 ਦਸੰਬਰ ਨੂੰ ਪ੍ਰਧਾਨ ਰੀਤੂ ਗੋਇਲ ਵੱਲੋਂ ਘਰੇਲੂ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਗਿਆ।ਜਿਸ ਦੇ ਚੱਲਦਿਆਂ ਹੀ 11 ਕੌਸਲਰਾਂ ਦੀ ਲਿਖਤੀ ਮੰਗ ਤੇ ਬੇਭਰੋਸਗੀ ਮਤੇ ਸਬੰਧੀ ਅੱਜ 3 ਵਜੇ ਮੀਟਿੰਗ ਰੱਖੀ ਗਈ ਸੀ। (Municipal Council Longowal)

ਉਨ੍ਹਾਂ ਕਿਹਾ ਕਿ ਅੱਜ ਡੇਢ ਵਜੇ ਦੇ ਕਰੀਬ ਪ੍ਰਧਾਨ ਰੀਤੂ ਗੋਇਲ ਦਾ ਅਸਤੀਫਾ ਮੰਜੂਰ ਕੀਤੇ ਜਾਣ ਸਬੰਧੀ ਵਿਭਾਗ ਵੱਲੋ ਮਿਲੇ ਪੱਤਰ ਤੋਂ ਬਆਦ ਇਹ ਮੀਟਿੰਗ ਰੱਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬੇਭਰੋਸਗੀ ਮੀਟਿੰਗ ਦਾ ਕੋਈ ਅਰਥ ਨਹੀਂ ਰਹਿ ਜਾਂਦਾ।ਇਸ ਤੋਂ ਇਲਾਵਾ ਹਾਜ਼ਰ ਕੌਸਲਰਾਂ ਨੇ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਮੀਤ ਪ੍ਰਧਾਨ ਨੂੰ ਪਾਵਰਾਂ ਦੇਣ ਦੀ ਮੰਗ ਕੀਤੀ।

 

ਮੀਟਿੰਗ ਰੱਖ ਕੇ ਈ.ਓ ਨੇ ਕੀਤੀ ਨਿਯਮਾਂ ਦੀ ਉਲੰਘਣਾ : ਰੀਤੂ ਗੋਇਲ

ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰੀਤੂ ਗੋਇਲ ਨੇ ਇਸ ਸਬੰਧ ‘ਚ ਕਿਹਾ ਕਿ ਪ੍ਰਧਾਨ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਬੇਭਰੋਸਗੀ ਮਤੇ ਸਬੰਧੀ ਈ .ਓ ਕੋਲ ਮੀਟਿੰਗ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਰੱਖ ਕੇ ਕਾਰਜ ਸਾਧਕ ਅਫਸਰ ਨੇ ਨਿਯਮਾਂ ਦਾ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬੇਭਰੋਸਗੀ ਸਬੰਧੀ ਮੀਟਿੰਗ ਰੱਖੀ ਗਈ ਸੀ ਪਰ ਮਤਾ ਪਾਸ ਨਾ ਹੁੰਦਾ ਦੇਖ ਕੇ ਈ.ਓ ਸਾਹਿਬ ਛੁੱਟੀ ’ਤੇ ਚਲੇ ਗਏ ਸਨ । ਇਸ ਮੌਕੇ ਕੌੰਸਲਰ ਜਸਪ੍ਰੀਤ ਕੌਰ,ਬਲਵਿੰਦਰ ਸਿੰਘ ਸਿੱਧੂ, ਅਤੇ ਬਲਜਿੰਦਰ ਕੌਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ