ਭਾਜਪਾ ਵਪਾਰ ਵਿੰਗ ਦੇ ਸੂਬਾ ਸਕੱਤਰ ਸਮੇਤ 10 ਬੀਜੇਪੀ ਆਗੂਆਂ ਵੱਲੋਂ ਅਸਤੀਫਾ

10 BJP Leaders Resigned Sachkahoon

ਜਲਦੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਚਰਚਾ

(ਅਜੈ ਮਨਚੰਦਾ) ਕੋਟਕਪੂਰਾ। ਚੋਣਾਂ ਦੇ ਮੌਸਮ ਵਿੱਚ ਕੋਟਕਪੂਰਾ ਵਿਧਾਨ ਸਭਾ ਖੇਤਰ ਵਿੱਚ ਲਗਾਤਾਰ ਸਿਆਸੀ ਧਮਾਕੇ ਹੋ ਰਹੇ ਹਨ। ਅੱਜ ਕੋਟਕਪੂਰਾ ਬੀਜੇਪੀ ਮੰਡਲ ਨਾਲ ਸਬੰਧਤ ਲਗਭਗ 10 ਬੀਜੇਪੀ (10 BJP Leaders Resigned) ਅਹੁਦੇਦਾਰਾਂ ਨੇ ਬੀਜੇਪੀ ਦੀ ਮੱੁਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਬੀਜੇਪੀ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਵਪਾਰ ਵਿੰਗ ਦੇ ਸੂਬਾ ਸਕੱਤਰ ਰਾਕੇਸ਼ ਗਰਗ, ਮੁਕੇਸ਼ ਮਿੱਤਲ ਕੋਟਕਪੂਰਾ ਸ਼ਹਿਰੀ ਵਪਾਰ ਵਿੰਗ ਪ੍ਰਧਾਨ , ਬਿ੍ਰਜ ਛਾਬੜਾ, ਉਪ ਪ੍ਰਧਾਨ ਸ਼ਹਿਰੀ ਭਾਜਪਾ, ਅਵਤਾਰ ਕਿ੍ਰਸ਼ਨ ਗੋਇਲ ਕੌਂਸਲਰ ਉਮੀਦਵਾਰ, ਦਰਸ਼ਨ ਸਿੰਘ ਗਿੱਲ ਸਾਬਕਾ ਡੀਐਸਪੀ , ਧਰਮਪਾਲ ਗੋਇਲ, ਨਿਤਿਨ ਗੋਇਲ, ਗੁਰਬੀਰ ਢਿੱਲੋਂ , ਜੁਪਿੰਦਰ ਗਰਗ ਅਤੇ ਰਘੁਬੀਰ ਸਿੰਘ ਸ਼ਾਮਿਲ ਹਨ।

ਇਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਚਰਚਾ ਹੈ। ਕੋਟਕਪੂਰਾ ਵਿਧਾਨਸਭਾ ਹਲਕੇ ਤੋਂ ਪੀਐਲਸੀ ਦੀ ਟਿਕਟ ’ਤੇ ਚੋਣ ਲੜ ਰਹੇ ਬੀਜੇਪੀ ਜਿਲ੍ਹਾ ਪ੍ਰਧਾਨ ਦਰਗੇਸ਼ ਸ਼ਰਮਾ ਨੇ ਕਿ ਇਹ ਇਨ੍ਹਾਂ ਆਗੂਆਂ ਦਾ ਨਿੱਜੀ ਫੈਸਲਾ ਹੈ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਬੀਜੇਪੀ ਦੇਸ਼ ਭਗਤਾਂ ਦੀ ਪਾਰਟੀ ਹੈ। ਕੋਟਕਪੂਰਾ ਵਿਖੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਪੂਰਾ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚਲਦੇ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਅਤੇ ਬੀਜੇਪੀ ਦੇ ਵਰਕਰਾਂ ਨੂੰ ਭਰਮਾ ਰਹੀਆਂ ਹਨ। ਇਹ ਵਿਰੋਧੀ ਪਾਰਟੀਆਂ ਚਾਹੇ ਜੋ ਵੀ ਕਰ ਲੈਣ ਪਰ 10 ਮਾਰਚ 2022 ਨੂੰ ਸੂਬੇ ਵਿੱਚ ਬੀਜੇਪੀ- ਪੀਐਲਸੀ ਅਤੇ ਅਕਾਲੀ ਦਲ ਸੰਯੁਕਤ ਦੀ ਸਰਕਾਰ ਹੀ ਬਣਨ ਜਾ ਰਹੀ ਹੈ।

ਜਦੋਂਕਿ ਸੂਤਰਾਂ ਨੇ ਦੱਸਿਆ ਕਿ ਇਹ ਸਾਰੇ ਬੀਜੇਪੀ ਆਗੂ ਕੋਟਕਪੂਰਾ ਸੀਟ ਤੋਂ ਪੀਐਲਸੀ ਦੀ ਟਿਕਟ ’ਤੇ ਬੀਜੇਪੀ ਜਿਲ੍ਹਾ ਪ੍ਰਧਾਨ ਦਰਗੇਸ਼ ਸ਼ਰਮਾ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ ਚਲ ਰਹੇ ਸਨ। ਸੂਤਰਾਂ ਮੁਤਾਬਿਕ ਬੀਜੇਪੀ – ਪੀਐਲਸੀ ਅਕਾਲੀ ਦਲ ਸੰਯੁਕਤ ਦੇ ਗਠਜੋੜ ਵੱਲੋਂ ਫਰੀਦਕੋਟ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੀ ਟਿਕਟ ’ਤੇ ਗੌਰਵ ਕੱਕੜ ਨੂੰ ਚੋਣ ਲੜਾਈ ਜਾ ਰਹੀ ਹੈ ਜਦੋਂਕਿ ਕੋਟਕਪੂਰਾ ਸੀਟ ਪੀਐਲਸੀ ਦੇ ਖਾਤੇ ਆ ਗਈ। ਪਰ ਗਠਜੋੜ ਵੱਲੋਂ ਇੱਥੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਪੀਐਲਸੀ ਦੇ ਚੋਣ ਨਿਸ਼ਾਨ ਹਾਕੀ ਬਾਲ ’ਤੇ ਚੋਣ ਲੜਨ ਲਈ ਚੋਣ ਮੈਦਾਨ ਵਿੱਚ ਭੇਜ ਦਿੱਤਾ ਗਿਆ। ਇਹਨਾਂ 10 ਬੀਜੇਪੀ ਆਗੂਆਂ ਵਿੱਚੋਂ ਰਾਕੇਸ਼ ਗਰਗ ਨੇ ਕੋਟਕਪੂਰਾ ਵਿਧਾਨਸਭਾ ਸਭਾ ਤੋਂ ਆਪਣੇ ਲਈ ਟਿਕਟ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਸੀ। ਟਿਕਟ ਨਾ ਮਿਲੀ ਤਾਂ ਬਾਅਦ ਵਿੱਚ ਬੀਜੇਪੀ ਫਰੀਦਕੋਟ ਦਾ ਕਾਰਜਕਾਰੀ ਜਿਲ੍ਹਾ ਪ੍ਰਧਾਨ ਬਣਨ ਲਈ ਆਪਣੀ ਦਾਅਵੇਦਾਰੀ ਵੀ ਜਤਾਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ