ਸੋਨਮ ਇੰਸਾਂ ਨੇ ਸ਼ਿਗਰੀ ਗਲੇਸ਼ੀਅਰ ‘ਤੇ ਲਹਿਰਾਇਆ ਤਿਰੰਗਾ

Sonam Insan, Glacier, Tricolor

ਸਾਢੇ 18 ਹਜ਼ਾਰ ਫੁੱਟ ਦੀ ਉੱਚਾਈ ‘ਚ ਅਨੇਕ ਅੜਿੱਕਿਆਂ ਨੂੰ ਕੀਤਾ ਪਾਰ | Sonam Insan

  • ਭਾਰਤ ਦੀ ਦੂਜੀ ਵੱਡੀ ਗਲੇਸ਼ੀਅਰ ‘ਤੇ ਗੂੰਜਿਆ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ | Sonam Insan

ਜੀਂਦ (ਸੱਚ ਕਹੂੰ ਨਿਊਜ਼)। ”ਮੰਜ਼ਿਲ ਉਨਹੇ ਮਿਲਦੀ ਹੈ, ਜਿਨ ਕੇ ਸੁਪਨੋ ਮੇਂ ਜਾਨ ਹੋਤੀ ਹੈ ‘ਪੰਖੋਂ ਸੇ ਨਹੀਂ ਕੁਛ ਹੋਤਾ, ਹੌਂਸਲੋਂ ਸੇ ਹੀ ਉਡਾਣ ਹੋਤੀ ਹੈ” ਏਸ਼ੀਆ ਦੇ ਸਭ ਤੋਂ ਵੱਡੇ ਗਲੇਸ਼ੀਅਰ ਬੜਾ ਸ਼ਿੰਗਰੀ ‘ਤੇ ਤਿਰੰਗਾ ਲਹਿਰਾ ਕੇ ਭਾਰਤ ਦੀ ਬੇਟੀ ਸੋਨਮ ਸਿਹਾਗ ਇੰਸਾਂ ਨੇ ਇਨ੍ਹਾਂ ਪੰਕਤੀਆਂ ਨੂੰ ਸਹੀ ਸਿੱਧ ਕਰ ਵਿਖਾਇਆ ਜੀਂਦ ਜ਼ਿਲ੍ਹੇ ਦੇ ਪਿੰਡ ਹੈਬਤਪੁਰ ‘ਚ ਜੰਮੀ ਇਸ ਬੇਟੀ ਨੇ ਆਪਣੇ ਸਾਹਸ ਤੇ ਹੌਂਸਲੇ ਨਾਲ ਨਾ ਸਿਰਫ਼ ਪਿੰਡ, ਸ਼ਹਿਰ ਤੇ ਪ੍ਰਦੇਸ਼ ਸਗੋਂ ਦੇਸ਼ ਦਾ ਨਾਂਅ ਵੀ ਵਿਸ਼ਵ ਭਰ ‘ਚ ਰੌਸ਼ਨ ਕਰ ਦਿੱਤਾ। (Sonam Insan)

ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ

ਭਾਰਤੀ ਪਰਬਤਾਰੋਹਣ ਫਾਊਂਡੇਸ਼ਨ ਤੇ ਖੇਡ ਮੰਤਰਾਲੇ ਦੇ ਸੰਯੁਕਤ ਕਲਾਈਬਮੈਥਨ ਅਭਿਆਨ ਦਾ ਆਯੋਜਨ ਬਾੜਾ ਸ਼ਿਗਰੀ ਗਲੇਸ਼ੀਅਰ ਲਾਹੌਲ ਸਪੀਤੀ ‘ਚ ਕੀਤਾ ਗਿਆ ਸੋਨਮ ਇੰਸਾਂ ਨੇ ਦੱਸਿਆ ਕਿ ਇਸ ਯਾਤਰਾ ‘ਚ ਦੇਸ਼ ਭਰ ਤੋਂ 30 ਮੈਂਬਰਾਂ ਦੀ ਚੋਣ ਹੋਈ ਇਸ ਯਾਤਰਾ ‘ਚ ਕੁੱਲ 22 ਮੈਂਬਰਾਂ ਨੇ ਚਾਰ ਵੱਖ-ਵੱਖ ਚੋਟੀਆਂ ‘ਤੇ ਚੜ੍ਹਾਈ ਕਰਨ ‘ਚ ਸਫ਼ਲਤਾਪੂਰਵਕ ਕਾਮਯਾਬੀ ਪ੍ਰਾਪਤ ਕੀਤੀ ਸੋਨਮ ਸਿਹਾਗ ਇੰਸਾਂ ਨੇ ‘ਮਾਊਂਟ ਜਲਦੀ’ ਦੀ ਚੋਟੀ ‘ਤੇ 12 ਅਗਸਤ ਨੂੰ ਕਾਮਯਾਬ ਚੜਾਈ ਕੀਤੀ, ਜਿਸ ਦੀ ਉਚਾਈ ਲਗਭਗ ਸਾਢੇ 18 ਹਜ਼ਾਰ ਫੁੱਟ ਤੋਂ ਵੱਧ ਹੈ ਬੜਾ ਸ਼ਿਗਰੀ ਗਲੇਸ਼ੀਅਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਗਲੇਸ਼ੀਅਰ, ਜਿੱਥੇ ਵੱਧ ਤੋਂ ਵੱਧ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਮਾਈਨਸ ‘ਚ ਰਹਿੰਦਾ ਹੈ ਚੜਾਈ ਦੌਰਾਨ ਕਾਫ਼ੀ ਮੁਸ਼ਕਲਾਂ ‘ਚ ਵਾਰ-ਵਾਰ ਧਰਤੀ ਖਿਸਕਣ, ਸਰਦ ਬਰਫੀਲੀ ਹਵਾਵਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੱÎਸਿਆ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ‘ਚ ਸਿੱਖਿਆ ਪ੍ਰਾਪਤ ਕਰਦੇ ਸਮੇਂ ਤੋਂ ਹੀ ਮੇਰਾ ਸੁਫ਼ਨਾ ਪਰਬਤਰੋਹੀ ਬਣਨ ਦਾ ਸੀ 2016 ‘ਚ ਜਵਾਰ ਇੰਸਟੀਚਿਊਟ ਆਫ਼ ਮਾਊਂਟੇਨ (ਜਿਮ) ਤੋਂ ਪਰਬਤਰੋਹਣ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਲਗਾਤਾਰ ਸਖ਼ਤ ਅਭਿਆਨ ਕੀਤਾ ਭਾਰਤੀ ਪਰਬਤਾਰੋਹਣ ਫਾਊਂਡੇਸ਼ਨ ਤੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਚੋਣ ਹੋਣ ਦੇ ਚੱਲਦੇ ਕੋਈ ਆਰਥਿਕ ਪ੍ਰੇਸ਼ਾਨੀ ਨਹੀਂ ਆਈ ਸੋਨਮ ਸਿਹਾਗ ਇੰਸਾਂ ਨੇ ਕਿਹਾ ਕਿ ਬੇਟੀਆਂ ਨੂੰ ਹਰ ਖੇਤਰ ‘ਚ ਕਾਮਯਾਬੀ ਹਾਸਲ ਕਰਨੀ ਚਾਹੀਦੀ ਹੈ। ਸੋਨਮ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਗੁਰੂ ਮੰਤਰ ਦੀ ਬਦੌਲਤ ਮੇਰਾ ਆਤਮ ਵਿਸ਼ਵਾਸ ਹਮੇਸ਼ਾ ਉੱਚਾ ਰਿਹਾ ਮਾਂ ਦਇਆਵੰਤੀ ਇੰਸਾਂ ਤੇ ਪਿਤਾ ਜਗਬੀਰ ਸਿਹਾਗ ਇੰਸਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ, ਜਿਸ ਦੀ ਬਦੌਲਤ ਮੈਂ ਇਸ ਮੁਕਾਮ ਨੂੰ ਹਾਸਲ ਕਰ ਸਕੀ।