ਮੀਂਹ ਨਾਲ ਕਿਤੇ ਭਿੱਜੇ, ਕਿਤੇ  ਹਵਾਵਾਂ ਨਾਲ ਮਿਲੀ ਰਾਹਤ

ਸੋਨੀਪਤ/ਭਿਵਾਨੀ,  (ਸੱਚ ਕਹੂੰ ਨਿਊਜ਼) ਹਰਿਆਣਾ ਸੂਬੇ ਵਿੱਚ ਅੱਜ ਮੌਸਮ ਖੁਸ਼ਗਵਾਰ ਰਿਹਾ, ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਤੇ ਕਿਤੇ  ਦਿਨ ਭਰ ਬੱਦਲਵਾਈ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਭਿਵਾਨੀ, ਸੋਨੀਪਤ, ਤੇ ਰੋਹਤਕ ਵਿੱਚ ਕਾਫ਼ੀ ਮੀਂਹ ਪਿਆ ਉੱਥੇ ਫਤਿਆਬਾਦ, ਸਰਸਾ ਦੇ ਐਲਨਾਬਾਦ, ਹਿਸਾਰ, ਫਰੀਦਾਬਾਦ, ਗੁੜਗਾਓਂ, ਪੰਚਕੂਲਾ,ਯਮੁਨਾਨਗਰ, ਅੰਬਾਲਾ ਵਿੱਚ ਹਲਕੀ ਜਿਹੀ ਕਿਣ ਮਿਣ ਨਾਲ ਹੀ ਸੰਤੋਸ਼ ਕਰਨਾ ਪਿਆ ਸੁਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਦਿਨ ਭਰ ਬੱਦਲ ਛਾਏ ਰਹਿਣ ਤੇ ਹਵਾ ਚੱਲਣ ਨਾਲ ਪਿਛਲੇ ਕਈ ਦਿਨਾਂ ਤੋਂ ਲੋਅ ਵਿੱਚ ਝੁਲਸ ਰਹੇ ਵਿਅਕਤੀਆਂ ਨੂੰ ਰਾਹਤ ਮਿਲੀ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਤਾਪਮਾਨ ਵਿੱਚ 3 ਤੋਂ 6  ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਉੱਥੇ  ਕੁਝ ਸਥਾਨਾਂ ‘ਤੇ ਮੀਂਹ  ਤੋਂ ਬਾਅਦ ਧੁੱਪ ਨਿਕਲਣ ਨਾਲ ਹੁੰਮਸ ਨੇ ਥੋੜੀ ਪਰੇਸ਼ਾਨੀ ਵਧਾਈ ਉੱਥੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਵੀ ਮੀਂਹ ਪਿਆ ਹੈ।

ਚੰਡੀਗੜ੍ਹ ਤੋਂ ਇਲਾਵਾ ਮੋਹਾਲੀ, ਫਗਵਾੜਾ, ਜਲੰਧਰ, ਰੋਪੜ ਤੇ ਹੁਸ਼ਿਆਰਪੁਰ ਸ਼ਾਮਲ ਹੈ, ਜਿੱਥੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਜਦੋਂ ਕਿ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਵੀ ਖਿੜ ਉੱਠੇ ਹਨ ਮੀਂਹ ਗੰਨੇ ਤੇ ਮੱਕੀ ਵਰਗੀਆਂ ਮੌਸਮੀ ਫਸਲਾਂ ਦੀ ਪੈਦਾਵਾਰ ਲਈ ਵੀ ਫਾਇਦੇਮੰਦ ਹੋਵੇਗੀ

ਜੈਪੁਰ ਵਿੱਚ ਰਿਮ ਝਿਮ ਬਰਸਾਤ

ਜੈਪੁਰ ਰਾਜਸਥਾਨ ਦੇ ਜੈਪੁਰ ਸਮੇਤ ਕਈ ਹਿੱਸਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਭਿਆਨਕ ਲੋਅ ਕਾਰਨ ਲੋਕਾਂ ਨੂੰ ਧੂੜ ਭਰੀ ਹਨ੍ਹੇਰੀ ਤੋਂ ਬਾਅਦ ਪਏ ਮੀਂਹ ਨੇ  ਰਾਹਤ ਦਿੱਤੀ ਗੁਲਾਬੀ ਨਗਰੀ ਵਿੱਚ ਅਚਾਨਕ ਮੌਸਮ ਵਿੱਚ ਆਏ ਬਦਲਾਅ  ਤੋਂ ਬਾਅਦ ਮੀਂਹ ਪੈਣ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਲੋਕ ਭਿੱਜੇ।