ਬ੍ਰਸੇਲਸ ਦੇ ਰੇਲਵੇ ਸਟੇਸ਼ਨ ‘ਤੇ ਅੱਤਵਾਦੀ ਹਮਲਾ

ਫੌਜੀਆਂ ਨੇ ਮਾਰ ਸੁੱਟਿਆ ਹਮਲਾਵਰ

ਬ੍ਰਸੇਲਸ, (ਏਜੰਸੀ) । ਬ੍ਰਸੇਲਸ ਦੇ ਕੇਂਦਰੀ ਰੇਲਵੇ ਸਟੇਸ਼ਨ ‘ਤੇ ਇੱਕ ਧਮਾਕੇ ਤੋਂ ਬਾਅਦ ਬੈਲਜੀਅਮ ਦੇ ਫੌਜੀਆਂ ਨੇ ਇੱਕ ਸ਼ੱਕੀ ਅੱਤਵਾਦੀ ਨੂੰ ਮਾਰ ਡੇਗਿਆ ਹੈ ਯੂਰਪ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੀ ਕੜੀ ‘ਚ ਇਹ ਸਭ ਤੋਂ ਤਾਜ਼ਾ ਹਮਲਾ ਹੈ ਚਸ਼ਮਦੀਦਾਂ ਨੇ ਕਿਹਾ ਕਿ ਸ਼ੱਕੀ ਵਿਅਕਤੀ ਧਮਾਕਾ ਕਰਨ ਤੋਂ ਪਹਿਲਾਂ ਚੀਕਦਿਆਂ ਕਹਿ ਰਿਹਾ ਸੀ ‘ਅੱਲ੍ਹਾ ਹੂ ਅਕਬਰ’ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੇ ਇੱਕ ਧਮਾਕਾਖੇਜ਼ ਬੈਲਟ ਬੰਨ੍ਹੀ ਹੋਈ ਸੀ ਅਧਿਕਾਰੀਆਂ ਨੇ ਮੁਕਾਬਲੇ ‘ਚ ਹਮਲਾਵਰ ਦੇ ਮਾਰੇ ਜਾਣ ਤੋਂ ਇਲਾਵਾ ਕੋਈ ਹੋਰ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਹੈ।

ਇਸ ਘਟਨਾ ਤੋਂ ਘਬਰਾ ਕੇ ਚਿਲਾਉਂਦੇ ਹੋਏ ਲੋਕਾਂ ਨੂੰ ਸਟੇਸ਼ਨ ‘ਚੋਂ ਕੱਢਿਆ ਗਿਆ ਯੂਰਪੀ ਸੰਘ ਦੇ ਦਫ਼ਤਰ ਵਾਲੇ ਇਸ ਸ਼ਹਿਰ ‘ਚ ਇੱਕ ਸਾਲ ‘ਚ ਕਈ ਆਤਮਘਾਤੀ ਬੰਬ ਹਮਲੇ ਹੋ ਚੁੱਕੇ ਹਨ ਇਨ੍ਹਾਂ ਹਮਲਿਆਂ ‘ਚ ਸ਼ਹਿਰ ਦੇ ਹਵਾਈ ਅੱਡੇ ਅਤੇ ਮੈਟਰੋ ਤੰਤਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਸੰਘੀ ਦਫ਼ਤਰ ਦੇ ਬੁਲਾਰੇ ਏਰੀਕ ਵਾਨ ਡੇਰ ਸਿਪਟ ਨੇ ਬ੍ਰਸੇਲਸ ਗੇਰ ਸੈਂਟਰਲ ਸਟੇਸ਼ਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ ਇਸ ਹਮਲੇ ਤੋਂ ਇੱਕ ਹੀ ਦਿਨ ਪਹਿਲਾਂ ਲੰਦਨ ‘ਚ ਇੱਕ ਮਸਜਿਦ ਨੇੜੇ ਇੱਕ ਵਿਅਕਤੀ ਨੇ ਮੁਸਲਮਾਨਾਂ ਵਿਚ ਵਾਹਨ ਵਾੜ ਦਿੱਤਾ ਸੀ ਉੱੱਥੇ ਪੈਰਿਸ ‘ਚ ਇੱਕ ਕੱਟੜਪੰਥੀ ਇਸਲਾਮੀ ਅੱਤਵਾਦੀ ਨੇ ਹਥਿਆਰਾਂ ਨਾਲ ਭਰੀ ਕਾਰ ਨਾਲ ਪੁਲਿਸ ਦੇ ਵਾਹਨ ‘ਚ ਟੱਕਰ ਮਾਰ ਦਿੱਤੀ ਸੀ