ਪਾਰਟੀ ’ਚੋਂ ਭੱਜਦੇ ਜਾ ਰਹੇ ਐ ‘ਜਰਨੈਲ’, ਭਗਵੰਤ ਨੇ ਮੰਨਿਆ ‘ਮੇਰੇ ਤੋਂ ਹਨ ਔਖੇ’

Party Running out, Jarneal, Bhagwant Mann

ਨਰਾਜ਼ ਜਰਨੈਲਾਂ ਨੂੰ ਮਨਾਉਣ ਲਈ ਤਿਆਰ ਨਹੀਂ ਭਗਵੰਤ ਮਾਨ | Bhagwant Mann

  • ਜਿਹੜਾ ਵੀ ਪਾਰਟੀ ਛੱਡ ਕੇ ਜਾ ਰਿਹਾ ਐ, ਮੇਰਾ ਹੀ ਨਾਂਅ ਲੈ ਰਿਹੈ : ਭਗਵੰਤ ਮਾਨ | Bhagwant Mann
  • ਨਰਾਜ਼ ਲੀਡਰਾਂ ਨੂੰ ਛੱਡ ਹੁਣ ਬਣਾਉਣਗੇ ਖ਼ੁਦ ਦੀ ਆਰਮੀ, ਪੰਜਾਬ ਸਰਕਾਰ ਖ਼ਿਲਾਫ਼ ਕਰੇਗੀ ਕੰਮ | Bhagwant Mann

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲ ਰਹੇ ‘ਜਰਨੈਲ’ ਪਾਰਟੀ ਨੂੰ ਛੱਡ ਕੇ ਭੱਜਦੇ ਜਾ ਰਹੇ ਹਨ ਅਤੇ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਮਨਾਉਣ ਲਈ ਕੋਈ ਉਪਰਾਲਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇੱਥੇ ਤੱਕ ਕਿ ਭਗਵੰਤ ਮਾਨ ਨੇ ਸਾਫ਼ ਕਿਹਾ ਕਿ ਜਿਹੜਾ ਵੀ ਭੱਜ ਰਿਹਾ ਹੈ, ਉਹ ਉਨ੍ਹਾਂ ਦਾ ਨਾਂਅ ਲਾ ਰਿਹਾ ਹੈ ਅਤੇ ਉਹ ਇਹ ਮੰਨਣ ਨੂੰ ਵੀ ਤਿਆਰ ਹਨ ਕਿ ਉਨ੍ਹਾਂ ਕਰਕੇ ਹੀ ਇਹ ਸਾਰੇ ਪਾਰਟੀ ਨੂੰ ਛੱਡ ਰਹੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਵਿੱਖ ਵਿੱਚ ਵੀ ਜਿਹੜਾ ਲੀਡਰ ਜਾਂ ਫਿਰ ਜਰਨੈਲ ਪਾਰਟੀ ਛੱਡ ਕੇ ਭੱਜੇਗਾ, ਉਸ ਲਈ ਵੀ ਪਹਿਲਾਂ ਤੋਂ ਹੀ ਜ਼ਿੰਮੇਵਾਰ ਮੈਨੂੰ ਹੀ ਠਹਿਰਾਇਆ ਜਾ ਸਕਦਾ ਹੈ।

ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਇਸ ਬਿਆਨਬਾਜ਼ੀ ਨੂੰ ਸੁਣ ਕੇ ਹਰ ਕੋਈ ਹੈਰਾਨ ਸੀ, ਕਿਉਂਕਿ ਹੁਣ ਤੱਕ ਉਨ੍ਹਾਂ ਵੱਲੋਂ ਜ਼ਿਆਦਾਤਰ ਪਾਰਟੀ ਦੇ ਵਿਧਾਇਕ ਜਾਂ ਫਿਰ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਵਿੱਚ ਰੱਖਣ ਦੀ ਵੀ ਕੋਈ ਜਿਆਦਾ ਕੋਸ਼ਿਸ਼ ਨਹੀਂ ਕੀਤੀ ਹੈ, ਸਗੋਂ ਆਪਣੇ ਅਨੁਸਾਰ ਹੀ ਪਾਰਟੀ ਨੂੰ ਚਲਾਉਣ ਵਿੱਚ ਲੱਗੇ ਹੋਏ ਹਨ। ਭਗਵੰਤ ਮਾਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਕੁਝ ਜਿਆਦਾ ਹੀ ਆਪਣੇ ਆਪ ’ਤੇ ਭਰੋਸਾ ਦਿਖਾਉਂਦੇ ਹੋਏ ਸੀਨੀਅਰ ਲੀਡਰਸ਼ਿਪ ਨੂੰ ਵੀ ਨੁੱਕਰੇ ਲਾਉਣ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕਰ ਦਿੱਤੇ। (Bhagwant Mann)

ਇਹ ਵੀ ਪੜ੍ਹੋ : ਵਿਧਾਇਕਾਂ ’ਤੇ ਮਿਹਰਬਾਨ ਹੋਈ ‘ਆਪ ਸਰਕਾਰ’

ਪਾਰਟੀ ਦੇ ਕਈ ਵਿਧਾਇਕਾਂ ਦੇ ਅਲਵਿਦਾ ਕਹਿਣ ਤੋਂ ਬਾਅਦ ਹੁਣ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨਰਾਜ਼ ਚੱਲ ਰਹੇ ਹਨ, ਜਿਸ ਕਾਰਨ ਹੀ ਉਹ ਅੱਜ ਦੀ ਮੀਟਿੰਗ ਵਿੱਚ ਵੀ ਭਾਗ ਲੈਣ ਲਈ ਨਹੀਂ ਆਏ ਹਾਲਾਂਕਿ ਅਮਨ ਅਰੋੜਾ ਦੀ ਨਰਾਜ਼ਗੀ ਭਗਵੰਤ ਮਾਨ ਦੀ ਥਾਂ ’ਤੇ ਚੀਮਾ ਨਾਲ ਹੈ ਪਰ ਇਸ ਮਾਮਲੇ ਵਿੱਚ ਵੀ ਬਤੌਰ ਪ੍ਰਧਾਨ ਭਗਵੰਤ ਮਾਨ ਕੋਈ ਜਿਆਦਾ ਦਖ਼ਲ ਦਿੰਦੇ ਹੋਏ ਬਲਦੀ ਇਸ ਅੱਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਇਧਰ ਸੰਗਰੂਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਚੁੱਕੇ ਤੇ ਇਸੇ ਸੀਟ ਦੇ ਇੰਚਾਰਜ ਦਿਨੇਸ਼ ਬਾਂਸਲ ਨੇ ਵੀ ਭਗਵੰਤ ਮਾਨ ਖ਼ਿਲਾਫ਼ ਝੰਡਾ ਬੁਲੰਦ ਕੀਤਾ ਹੋਇਆ ਹੈ ਤੇ ੳਸ ਨੂੰ ਵੀ ਪਾਰਟੀ ਤੋਂ ਬਾਹਰ ਕੱਢਣ ਦੀ ਕਾਰਵਾਈ ਤੱਕ ਉਲੀਕ ਦਿੱਤੀ ਗਈ ਹੈ। (Bhagwant Mann)

ਪਾਰਟੀ ਅੰਦਰ ਨਰਾਜ਼ ਚੱਲ ਰਹੇ ਜਰਨੈਲਾਂ ਨੂੰ ਮਨਾਉਣ ਲਈ ਕੋਸ਼ਿਸ਼ਾਂ ਕਰਨ ਦੀ ਥਾਂ ’ਤੇ ਭਗਵੰਤ ਮਾਨ ਨੇ ਸਾਫ਼ ਕਿਹਾ ਕਿ ਜਿਹੜੇ ਵੀ ਪਾਰਟੀ ਛੱਡ ਕੇ ਜਾ ਰਹੇ ਹਨ ਜਾਂ ਫਿਰ ਵਿਰੋਧ ਕਰਨ ਵਿੱਚ ਲੱਗੇ ਹੋਏ ਹਨ, ਉਨ੍ਹਾਂ ਦੇ ਵਿਰੋਧ ਪਿੱਛੇ ਭਗਵੰਤ ਮਾਨ ਦਾ ਨਾਂਅ ਲਿਖ ਲਿਆ ਜਾਵੇ ਤੇ ਉਹ ਹੀ ਮੁੱਖ ਕਾਰਨ ਹਨ। ਭਗਵੰਤ ਮਾਨ ਨੇ ਇੱਥੇ ਇਹ ਵੀ ਕਹਿ ਦਿੱਤਾ ਕਿ ਹੁਣ ਭੱਜ ਰਹੇ ਲੀਡਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਜਾ ਰਹੀ ਇਲਜਾਮਬਾਜ਼ੀ ਭਵਿੱਖ ਵਿੱਚ ਪਾਰਟੀ ਨੂੰ ਛੱਡਣ ਵਾਲੇ ਲੀਡਰ ਵੀ ਜਾਰੀ ਰੱਖਣਗੇ ਤੇ ਉਨ੍ਹਾਂ ਦਾ ਹੀ ਨਾਂਅ ਲੈਣਗੇ।

ਇਸ ਲਈ ਹੁਣ ਤੋਂ ਹੀ ਮੀਡੀਆ ਐਡਵਾਂਸ ਵਿੱਚ ਮੇਰਾ ਨਾਂਅ ਲਿਖ ਲਵੇ ਕਿ ਜਿਹੜਾ ਵੀ ਪਾਰਟੀ ਨੂੰ ਛੱਡ ਕੇ ਜਾਏਗਾ, ਉਨ੍ਹਾਂ ਦੇ ਹੀ ਕਾਰਨ ਜਾਏਗੀ। ਭਗਵੰਤ ਮਾਨ ਨੇ ਵਿਧਾਇਕ ਅਮਨ ਅਰੋੜਾ ਦੀ ਨਰਾਜ਼ਗੀ ਨੂੰ ਦੂਰ ਕਰਨ ਬਾਰੇ ਵੀ ਕੋਈ ਜਿਆਦਾ ਭਰੋਸੇ ਵਾਲਾ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਭਰ ਵਿੱਚ ਆਮ ਆਦਮੀ ਆਰਮੀ ਬਣਾਉਣ ਜਾ ਰਹੇ ਹਨ, ਜਿਹੜੀ ਪੰਜਾਬ ਵਿੱਚ ਹਰ ਤਰ੍ਹਾਂ ਦੇ ਮਾਫੀਆ ਖ਼ਿਲਾਫ਼ ਲੜੇਗੀ।

ਕੇਜਰੀਵਾਲ ਦੀ ਫੋਟੋ ਨੂੰ ਲਾਇਆ ਨੁੱਕਰੇ, ਖ਼ੁਦ ਨੂੰ ‘ਚੰਗਾ ਚਮਕਾਇਆ’ | Bhagwant Mann

ਆਮ ਆਦਮੀ ਪਾਰਟੀ ਵੱਲੋਂ ਬਣਾਈ ਜਾ ਰਹੀ ਆਰਮੀ ਲਈ ਇੱਕ ਕਿਤਾਬ ਜਾਰੀ ਕੀਤੀ ਗਈ, ਜਿਸ ’ਚ ਉਨ੍ਹਾਂ ਨੂੰ ਭਰਤੀ ਕਰਨ ਸਬੰਧੀ ਹਦਾਇਤਾਂ ਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਕਿਤਾਬ ਦੇ ਬਾਹਰ ਦੋ ਤਸਵੀਰਾਂ ਲਗਾਈਆਂ ਗਈਆਂ ਹਨ, ਜਿਸ ’ਚ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਨੂੰ ਨੁੱਕਰੇ ਲਗਾਉਂਦੇ ਬਹੁਤ ਹੀ ਜਿਆਦਾ ਘੱਟ ਥਾਂ ਦਿੱਤੀ ਗਈ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਫੋਟੋ ਤੋਂ ਅੱਗੇ ਵੱਡੀ ਸਾਰੀ ਆਪਣੀ ਖ਼ੁਦ ਦੀ ਫੋਟੋ ਲਾ ਕੇ ਭਗਵੰਤ ਮਾਨ ਨੇ ਆਪਣੇ ਆਪ ਨੂੰ ਚੰਗਾ ਚਮਕਾਇਆ ਹੋਇਆ ਹੈ। ਇਸ ਤਸਵੀਰ ਦੀ ਚੋਣ ਨੂੰ ਦੇਖ ਕੇ ਕਈ ਅਰਵਿੰਦ ਕੇਜਰੀਵਾਲ ਨਾਲ ਹੀ ਤੁਰਨ ਵਾਲੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਨਰਾਜ਼ ਨਜ਼ਰ ਆ ਰਹੇ ਹਨ ਤੇ ਜਲਦ ਹੀ ਇਸ ਕਿਤਾਬ ਨੂੰ ਅਰਵਿੰਦ ਕੇਜਰੀਵਾਲ ਤੱਕ ਵੀ ਪਹੁੰਚਾਉਣ ਦੀ ਗੱਲ ਆਖ ਰਹੇ ਹਨ। (Bhagwant Mann)

ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ