ਪਵਿੱਤਰ ਅਵਤਾਰ ਦਿਵਸ ‘ਤੇ ਧਰਤੀ ਨੂੰ ਦਿੱਤਾ ਹਰਿਆਲੀ ਦਾ ਤੋਹਫਾ

Tree, Plantation

ਪਵਿੱਤਰ ਅਵਤਾਰ ਦਿਵਸ ‘ਤੇ ਧਰਤੀ ਨੂੰ ਦਿੱਤਾ ਹਰਿਆਲੀ ਦਾ ਤੋਹਫਾ

ਸਰਸਾ, ਸੱਚ ਕਹੂੰ ਨਿਊਜ਼। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ 15 ਅਗਸਤ ਨੂੰ ਸਮਰਪਿਤ ਅੱਜ ਦੇਸ਼ ਤੇ ਵਿਦੇਸ਼ ‘ਚ ਸਾਧ-ਸੰਗਤ ਨੇ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਹੈ। ਅੱਜ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਸਾਰੇ ਦੇਸ਼ ਤੇ ਵਿਦੇਸ਼ ‘ਚ ਸਾਧ-ਸੰਗਤ ਵੱਲੋਂ ਪੂਰੇ ਉਤਸ਼ਾਹ ਨਾਲ ਪੌਦੇ ਲਾਏ ਜਾ ਰਹੇ ਹਨ।

Tree, Plantation
ਬਲਾਕ ਸੈਦੇ ਕੇ ਮੋਹਨ ਦੀ ਸਾਧ ਸੰਗਤ ਤੇ ਬੀ ਐਸ ਐਫ ਦੇ ਕੰਪਨੀ ਕਮਾਂਡਰ ਪੋਦੇ ਲਗਾਉਦੇ ਹੋਏ
ਅਮਲੋਹ ਦੀ ਸਾਧ ਸੰਗਤ ਦੇਸ਼ ਭਗਤ ਯੂਨੀਵਰਸਿਟੀ ਚ ਪੌਦੇ ਲਗਉਣ ਸਮੇਂ ਨਾਲ
ਬਲਾਕ ਬਠੋਈ- ਡਕਾਲਾ ਦੀ ਸਾਧ ਸੰਗਤ ਬੂਟੇ ਲਗਾਉਦੀ ਹੋਈ

Tree plantation

ਦੱਸਣਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ ਨਿਰਦੇਸ਼ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਵਾਤਾਵਰਨ ਸੁਰੱਖਿਆ ਦਾ ਬੀੜਾ ਚੁੱਕਿਆ ਹੋਇਆ ਹੈ। ਸਾਧ-ਸੰਗਤ ਵੱਲੋਂ ਹਰ ਸਾਲ ਪੂਜਨੀ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਤੇ ਆਜਾਦੀ ਦਿਵਸ ਦੀ ਖੁਸ਼ੀ ‘ਚ ਲੱਖਾਂ ਪੌਦੇ ਲਾਏ ਜਾਂਦੇ ਹਨ ਤੇ ਉਹਨਾਂ ਦੀ ਦਰਖ਼ਤ ਬਣਨ ਤੱਕ ਸੰਭਾਲ ਕੀਤੀ ਜਾਂਦੀ ਹੈ ਤੇ ਸਾਧ-ਸੰਗਤ ਵੱਲੋਂ ਲਾਏ ਗਏ ਪੌਦੇ ਹੁਣ ਵੱਡੇ ਦਰਖ਼ਤ ਬਣ ਕੇ ਦੁਨੀਆ ਨੂੰ ਹਰਿਆਲੀ ਦਾ ਤੋਹਫਾ ਤੇ ਸ਼ੁੱਧ ਵਾਤਾਵਰਨ ਦੇ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।