ਧਾਰਾ 370 ਹਟਣ ਤੋਂ ਬਾਅਦ ਘਾਟੀ ‘ਚ ਪਹਿਲਾ ਮਕਾਬਲਾ

Aricle_370, Jammu, Kashmir, Army, BSF, Encounter

ਧਾਰਾ 370 ਹਟਣ ਤੋਂ ਬਾਅਦ ਘਾਟੀ ‘ਚ ਪਹਿਲਾ ਮਕਾਬਲਾ

ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ ‘ਚ ਅੱਤਵਾਦੀਆਂ ਦਾ ਭਾਰਤੀ ਫੌਜ ਵੱਲੋਂ ਪਹਿਲਾ ਮੁਕਾਬਲਾ ਹੋਇਆ। ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਹੋਏ ਇਸ ਐਂਕਾਊਂਟਰ ‘ਚ ਫੌਜ ਦੇ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਜਦਕਿ ਇਸ ਮੁਕਾਬਲੇ ‘ਚ ਫੌਜ ਦਾ ਵੀ ਇੱਕ ਜਵਾਨ ਸ਼ਹੀਦ ਹੋ ਗਿਆ। ਮੁਕਾਬਲਾ ਹੁਣ ਖ਼ਤਮ ਹੋ ਚੁੱਕਿਆ ਹੈ।

ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ‘ਚ ਦੋ ਅੱਤਵਾਦੀ ਲੁੱਕੇ ਹੋਏ ਹਨ। ਜਿਸ ਤੋਂ ਬਾਅਦ ਸੈਨਾ ਨੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸੇ ਦੌਰਾਨ ਅੱਤਵਾਦੀਆਂ ਨੇ ਫੌਜ ‘ਤੇ ਗੋਲ਼ੀਬਾਰੀ ਕਰ ਦਿੱਤੀ। ਜਿਸ ‘ਚ ਜਵਾਬੀ ਕਾਰਵਾਈ ਕਰਦੇ ਇੱਕ ਅੱਤਵਾਦੀ ਢੇਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨੀਂ ਪਾਕਿਸਤਾਨ ਨੇ ਇੱਕ ਵਾਰ ਫੇਰ ਤੋਂ ਨਾਪਾਕ ਹਰਕਤ ਕੀਤੀ। ਕੱਲ੍ਹ ਐਲਓਸੀ ‘ਤੇ ਪਾਕਿਸਤਾਨ ਸੈਨਾ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਭਾਰਤੀ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਜ਼ਖ਼ਮੀ ਹੋ ਗਏ।