ਕਿਸੇ ਦੀ ਵੀ ਬੁਰਾਈ ਨਾ ਗਾਓ

Do Not, Slander, Anyone

ਸੱਚ ਕਹੂੰ ਨਿਊਜ਼, ਸਰਸਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਦੂਜਿਆਂ ਦੀ ਬੁਰਾਈ ਗਾਉਣ ਦੀ ਬਜਾਇ ਆਪਣੀ ਗੁਜ਼ਰੀ ਹੋਈ ਜ਼ਿੰਦਗੀ ‘ਚ ਨਿਗ੍ਹਾ ਮਾਰਨੀ ਚਾਹੀਦੀ ਹੈ ਦੂਜਿਆਂ ਦੀ ਬੁਰਾਈ ਗਾਉਣ ਨਾਲ ਉਨ੍ਹਾਂ ਬੁਰਾਈਆਂ ਦੀ ਮੈਲ ਤੁਹਾਡੇ ਅੰਦਰ ਆ ਜਾਵੇਗੀ ਜਿਸ ਨਾਲ ਉਨ੍ਹਾਂ ਦਾ ਫ਼ਾਇਦਾ ਹੋਵੇਗਾ ਤੇ ਤੁਹਾਡਾ ਨੁਕਸਾਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਲਗਾਤਾਰ ਦੂਜਿਆਂ ਦੀਆਂ ਬੁਰਾਈਆਂ ਗਾਉਂਦੇ ਰਹਿੰਦੇ ਹਨ, ਉਹ ਟੈਨਸ਼ਨ, ਹਾਈ ਬਲੱਡ ਪ੍ਰੈਸ਼ਰ ਤੇ  ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਹਨ ਪਰ ਜੋ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੇਖਦਾ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਂਦਾ ਹੈ ਉਹ ਆਪਣੇ ਅੰਦਰ ਦੀਆਂ ਬੁਰਾਈਆਂ ਸਾਫ਼ ਕਰਕੇ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਜ਼ਰੂਰ ਬਣ ਜਾਂਦਾ ਹੈ ਇਸ ਲਈ ਭਾਈ, ਕੌਣ ਕਿਹੋ-ਜਿਹਾ ਹੈ,

ਉਸ ਨਾਲ ਤੈਨੂੰ ਕੀ? ਉਹ ਜਾਣੇ ਉਸਦਾ ਮਾਲਕ ਜਾਣੇ ਤੂੰ ਆਪਣੇ ਬਾਰੇ ਸੋਚ, ਆਪਣੇ ਗਿਰੇਬਾਨ ‘ਚ ਦੇਖ ਤੇ ਜੋ ਤੁਹਾਡੇ ਆਪਣੇ ਅੰਦਰ ਗੰਦੀਆਂ-ਬੁਰੀਆਂ ਆਦਤਾਂ ਹਨ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ ਨਾਮ ਨਾਲ, ਗੁਰਮੰਤਰ, ਕਲਮਾਂ ਦੇ ਅਭਿਆਸ ਨਾਲ ਉਨ੍ਹਾਂ ਬੁਰਾਈਆਂ ਨੂੰ ਛੱਡ ਦੇ ‘ਘਰ ਕਾ ਹੁਜ਼ਰਾ ਸਾਫ਼ ਕਰ ਜਾਨਾ ਕੇ ਆਨੇ ਕੇ ਲਿਏ’ ਜੇਕਰ ਅੰਦਰੋਂ, ਦਿਲੋ-ਦਿਮਾਗ ‘ਚੋਂ ਬੁਰਾਈ ਦਾ ਕਚਰਾ ਦੂਰ ਹੋ ਜਾਵੇਗਾ, ਗੰਦੀ ਸੋਚ ਸਾਫ਼ ਹੋ ਜਾਵੇਗੀ ਤਾਂ ਹੇ ਇਨਸਾਨ, ਤੇਰਾ ਮਾਲਕ ਤੈਨੂੰ ਦਰਸ਼-ਦੀਦਾਰ ਜ਼ਰੂਰ ਦੇਵੇਗਾ ਕਿਉਂਕਿ ਉਹ ਤਾਂ ਤੇਰੇ ਅੰਦਰ ਹੈ ਤੂੰ ਹੀ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਦੀਆਂ ਦੀਵਾਰਾਂ ਖੜ੍ਹੀਆਂ ਕਰ ਰੱਖੀਆਂ ਹਨ

ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਮਨ ਦੇ ਹੱਥੇ ਚੜ੍ਹਦੇ ਹੋ, ਮਨ ਦਾ ਗੁਲਾਮ ਬਣ ਕੇ ਤੂੰ ਮਨਮਤੀਆਂ ਗੱਲਾਂ ਕਰਦਾ ਹੈਂ ਤਾਂ ਤੇਰਾ ਮਾਲਕ ਤੈਥੋਂ ਕੋਹਾਂ ਦੂਰ ਹੋ ਜਾਂਦਾ ਹੈ ਤੇ ਜਦੋਂ ਗੁਰੂ ਦੀ ਮੰਨ ਲੈਂਦਾ ਹੈਂ, ਪੀਰ-ਫ਼ਕੀਰ ਜੋ ਸਮਝਾਉਂਦੇ ਹਨ, ਉਸ ਦੇ ਅਨੁਸਾਰ ਚਲਦਾ ਹੈਂ ਤਾਂ ਤੇਰਾ ਮਾਲਕ ਜੋ ਬਿਲਕੁਲ ਨੇੜੇ ਹੈ, ਉਸ ਦਾ ਤੈਨੂੰ ਅਹਿਸਾਸ ਹੋਣ ਲੱਗਦਾ ਹੈ, ਤਜ਼ਰਬਾ ਹੋਣ ਲੱਗਦਾ ਹੈ ਤੇ ਉਸ ਦੀ ਦਇਆ-ਮਿਹਰ, ਰਹਿਮਤ ਦਾ, ਖੁਸ਼ੀਆਂ ਦਾ ਇੱਕ ਵੱਖਰਾ ਹੀ ਅਨੁਭਵ ਹੁੰਦਾ ਹੈ ਅੰਦਰੋਂ ਮਿਠਾਸ ਇਨਸਾਨ ਨੂੰ ਮਹਿਸੂਸ ਹੁੰਦੀ ਹੈ

ਆਪ ਜੀ ਫ਼ਰਮਾਉਂਦੇ ਹਨ ਕਿ ਜ਼ਿੰਦਗੀ ‘ਚ ਕਦੇ ਵੀ ਕਿਸੇ ਦੀ ਬੁਰਾਈ ਨਾ ਗਾਓ ਦੂਜਿਆਂ ਦੀ ਨਿੰਦਿਆ, ਚੁਗਲੀ ਜਾਂ ਬੁਰਾ ਕਰਨ ਵਾਲਾ ਕਿਸੇ ਦਾ ਭਲਾ ਨਹੀਂ ਕਰ ਸਕਦਾ ਤੇ ਖੁਦ ਦਾ ਬੁਰਾ ਜ਼ਰੂਰ ਕਰ ਲੈਂਦਾ ਹੈ ਤਾਂ ਚਾਹੇ ਕੋਈ ਵੀ ਹੈ ਤੁਹਾਡੇ ਮਾਤਾ-ਪਿਤਾ, ਆਂਢ-ਗੁਆਂਢ ਵਾਲੇ ਕੋਈ ਵੀ ਹੈ, ਗੁਰੂ ਸਾਹਿਬਾਨਾਂ ਨੇ ਫ਼ਰਮਾਇਆ ਹੈ ਕਿ ਕਿਸੇ ਦੀ ਵੀ ਨਿੰਦਿਆ ਨਾ ਕਰੋ ਕੋਈ ਬੁਰਾ ਹੈ ਤਾਂ ਵੀ ਤੁਹਾਨੂੰ ਕੀ, ਕੋਈ ਚੰਗਾ ਹੈ ਤਾਂ ਵੀ ਤੁਹਾਨੂੰ ਕੋਈ ਫ਼ਾਇਦਾ ਹੋਣ ਵਾਲਾ ਨਹੀਂ ਕਿਸੇ ਦੀ ਨਿੰਦਿਆ, ਬੁਰਾਈ ਨਾ ਗਾਓ ਤੇ ਜੇ ਕੋਈ ਅਜਿਹਾ ਕਰਦਾ ਹੈ ਉਹ ਮਨਮੁਖ ਹੈ ਉਹ ਮਨ ਦੇ ਕਹਿਣ ‘ਤੇ ਚੱਲ ਕੇ ਅਜਿਹਾ ਕਰਦਾ ਹੈ ਨਿੰਦਿਆ ਕਰਨ ਵਾਲਿਆਂ ਦਾ ਦੋਵਾਂ ਜਹਾਨਾਂ ‘ਚ ਮੂੰਹ ਕਾਲਾ ਹੋ ਜਾਂਦਾ ਹੈ ਜਿਉਂਦੇ-ਜੀ ਬੇਚੈਨੀਆਂ ਦਾ ਆਲਮ ਹੁੰਦਾ ਹੈ, ਅੰਦਰ ਦੀਆਂ ਖੁਸ਼ੀਆਂ ਗਾਇਬ ਹੋ ਜਾਂਦੀਆਂ ਹਨ, ਚਿਹਰੇ ਤੋਂ ਨੂਰ ਉੱਡ ਜਾਂਦਾ ਹੈ ਤੇ ਮਾਲਕ ਦੀ ਦਰਗਾਹ ‘ਚ ਸ਼ਰਮਿੰਦਾ ਹੋਣਾ ਪੈਂਦਾ ਹੈ ਕਦੇ ਵੀ ਨਾ ਬੁਰਾਈ ਗਾਓ ਤੇ ਨਾ ਹੀ ਬੁਰਾਈ ਗਾਉਣ ਵਾਲਿਆਂ ਦੇ ਕੋਲ ਬੈਠੋ

ਆਪ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਇਨਸਾਨ ਕਹਿੰਦਾ ਹੈ ਕਿ ਨਹੀਂ, ਮੈਂ ਤਾਂ ਕੋਈ ਨਿੰਦਿਆ ਨਹੀਂ ਕਰਦਾ, ਮੈਂ ਤਾਂ ਕੋਈ ਬੁਰਾ ਨਹੀਂ ਕਹਿੰਦਾ, ਬੱਸ! ਉੱਥੇ ਬੈਠਾ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਤੈਨੂੰ ਵੀ ਦੂਜਿਆਂ ਦੀਆਂ ਬੁਰਾਈਆਂ ਸੁਣਨ ਦਾ ਚਸਕਾ ਹੈ ਤੂੰ ਜਾਣ-ਬੁੱਝ ਕੇ ਉੱਥੇ ਬੈਠਦਾ ਹੈਂ ਅਜਿਹਾ ਨਹੀਂ ਕਰਨਾ ਚਾਹੀਦਾ ਦੂਜਿਆਂ ਦੀ ਬੁਰਾਈ ਗਾਉਣ ਨਾਲ ਖੁਦ ‘ਚ ਔਗੁਣ ਆ ਜਾਂਦੇ ਹਨ ਤੇ ਜਦੋਂ ਮਨ ਹਾਵੀ ਹੋ ਜਾਂਦਾ ਹੈ ਫਿਰ ਇਨਸਾਨ ਕਿਸੇ ਨੂੰ ਨਹੀਂ ਛੱਡਦਾ ਇਸ ਲਈ ਬੁਰਾਈ ਨਹੀਂ ਕਰਨੀ ਚਾਹੀਦੀ ਤੇ ਪੀਰ-ਫ਼ਕੀਰਾਂ ਦੇ ਬਚਨਾਂ ਨੂੰ ਸੁਣ ਕੇ ਅਮਲ ਕਰਨਾ ਚਾਹੀਦਾ ਹੈ ਇਸ ਨਾਲ ਇਨਸਾਨ ਦਾ ਹਿਰਦਾ ਸਾਫ਼ ਹੁੰਦਾ ਹੈ, ਦਿਲੋ-ਦਿਮਾਗ  ਦਾ ਕਚਰਾ ਦੂਰ ਹੁੰਦਾ ਹੈ ਤੇ ਮਾਲਕ ਦੀ ਦਇਆ-ਦ੍ਰਿਸ਼ਟੀ, ਰਹਿਮਤ ਦੇ ਕਾਬਲ ਇਨਸਾਨ ਬਣਦਾ ਜਾਂਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।