Punjab News: ਗੈਂਗਸਟਰਾਂ ਲਈ ਪੰਜਾਬ ’ਚ ‘ਜ਼ੀਰੋ ਟਾਲਰੈਂਸ’ ਨੀਤੀ, ਗੁਆਂਢੀ ਸੂਬਿਆਂ ਦੇ ਗੈਂਗਸਟਰ ਕਰ ਰਹੇ ਕਤਲ

Punjab News
Punjab News: ਗੈਂਗਸਟਰਾਂ ਲਈ ਪੰਜਾਬ ’ਚ ‘ਜ਼ੀਰੋ ਟਾਲਰੈਂਸ’ ਨੀਤੀ, ਗੁਆਂਢੀ ਸੂਬਿਆਂ ਦੇ ਗੈਂਗਸਟਰ ਕਰ ਰਹੇ ਕਤਲ

Punjab News: ਆਪ ਦੇ ਜਨਰਲ ਸਕੱਤਰ ਬਲਤੇਜ ਪੰਨੂ ਦਾ ਸਪੱਸ਼ਟ ਬਿਆਨ, ਕਿਹਾ, ਇੱਕ ਨਹੀਂ ਛੱਡਾਂਗੇ ਗੈਂਗਸਟਰ

  • ਪੰਜਾਬ ’ਚ ਕ੍ਰਾਇਮ ਕਰਕੇ ਜਿੱਥੇ ਮਰਜ਼ੀ ਭੱਜ ਲੈਣ, ਫੜ ਕੇ ਲਿਆਵਾਂਗੇ ਪੰਜਾਬ : ਬਲਤੇਜ ਪੰਨੂ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕਤਲ ਕਰਕੇ ਦੇਸ਼ ਦੇ ਦੂਜੇ ਸੂਬਿਆਂ ’ਚ ਭੱਜ ਕੇ ਜਾਣ ਵਾਲੇ ਗੈਂਗਸਟਰਾਂ ਨੂੰ ਨਾ ਸਿਰਫ਼ ਫੜ ਕੇ ਪੰਜਾਬ ਵਾਪਸ ਲਿਆਂਦਾ ਜਾਵੇਗਾ, ਸਗੋਂ ਉਨ੍ਹਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ। ਪੰਜਾਬ ’ਚ ਗੈਂਗਸਟਰਾਂ ਲਈ ਜ਼ੀਰੋ ਟਾਲਰੈਂਸ ਨੀਤੀ ਰੱਖੀ ਗਈ ਹੈ ਤੇ ਪੰਜਾਬ ’ਚ ਇੱਕ ਵੀ ਗੈਂਗਸਟਰ ਨੂੰ ਛੱਡਿਆ ਨਹੀਂ ਜਾਵੇਗਾ। ਜਿਹੜੇ ਗੈਂਗਸਟਰ ਇਹ ਸੋਚਦੇ ਹਨ ਕਿ ਸੂਬੇ ਤੋਂ ਬਾਹਰ ਭੱਜ ਕੇ ਬਚ ਜਾਣਗੇ ਤਾਂ ਉਨ੍ਹਾਂ ਦੀ ਗਲਤਫਹਿਮੀ ਨੂੰ ਸਰਕਾਰ ਲਗਾਤਾਰ ਦੂਰ ਕਰਦੇ ਹੋਏ ਪੰਜਾਬ ਦੀਆਂ ਜ਼ੇਲ੍ਹਾਂ ’ਚ ਲਗਤਾਰ ਡੱਕ ਰਹੀ ਹੈ। ਗੈਂਗਸਟਰਾਂ ਨੂੰ ਇਹ ਚਿਤਾਵਨੀ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਵੱਲੋਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ ਗਈ।

ਸ੍ਰ. ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰਾਂ ਨੂੰ ਲਗਭਗ ਖ਼ਤਮ ਕਰ ਦਿੱਤਾ ਗਿਆ ਹੈ ਤੇ ਪੰਜਾਬ ਵਿੱਚੋਂ ਜਿਆਦਾਤਰ ਗੈਂਗਸਟਰ ਭੱਜ ਹੀ ਗਏ ਹਨ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਫ਼ੀ ਜਿਆਦਾ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਵਿੱਚ ਜਿਹੜੇ ਵੀ ਪਿਛਲੇ ਕੁਝ ਮਹੀਨੇ ਜਾਂ ਫਿਰ ਸਾਲਾਂ ਦੌਰਾਨ ਕਤਲ ਜਾਂ ਫਿਰ ਫਿਰੌਤੀ ਦੇ ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿੱਚ 90 ਫੀਸਦੀ ਤੋਂ ਜਿਆਦਾ ਕ੍ਰਾਇਮ ਨੂੰ ਅੰਜ਼ਾਮ ਦੇਣ ਵਾਲੇ ਗੈਂਗਸਟਰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚੋਂ ਆਏ ਸਨ।

Punjab News

ਇਹ ਗੈਂਗਸਟਰ ਪੰਜਾਬ ’ਚ ਆ ਕੇ ਕਤਲ ਕਰਕੇ ਭੱਜ ਜਾਂਦੇ ਹਨ ਤੇ ਆਪਣੇ ਸੂਬੇ ’ਚ ਜਾ ਕੇ ਬੈਠ ਰਹੇ ਸਨ ਪਰ ਹੁਣ ਉਨ੍ਹਾਂ ਦੇ ਘਰ ਤੇ ਸੂਬੇ ’ਚ ਜਾ ਕੇ ਪੰਜਾਬ ਪੁਲਿਸ ਗ੍ਰਿਫ਼ਤਾਰ ਕਰਕੇ ਪੰਜਾਬ ਲੈ ਕੇ ਆ ਰਹੀ ਹੈ। ਪੰਜਾਬ ਸਰਕਾਰ ਇਨ੍ਹਾਂ ਗੈਂਗਸਟਰਾਂ ਨੂੰ ਵੀ ਨਹੀਂ ਛੱਡੇਗੀ, ਜਿਹੜੇ ਕਿ ਗੁਆਂਢੀ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਦਹਿਸ਼ਤ ਫੈਲਾ ਕੇ ਵਾਪਸ ਚਲੇ ਜਾਂਦੇ ਹਨ।

ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਪੰਜਾਬ ’ਚ ਕ੍ਰਾਇਮ ਰੇਟ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਕਾਫ਼ੀ ਜਿਆਦਾ ਘਟ ਗਿਆ ਹੈ ਤੇ ਲਗਾਤਾਰ ਸਰਕਾਰ ਇਨ੍ਹਾਂ ਕ੍ਰਾਇਮ ਦੇ ਮਾਮਲਿਆਂ ਨੂੰ ਰੋਕਣ ’ਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਹੀ ਜਿਹੜੇ ਗੈਂਗਸਟਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਗੈਂਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read Also : ਬਰਨਾਲਾ ‘ਚ ਤੜਕੇ-ਤੜਕੇ ਚੱਲੀਆਂ ਗੋਲੀਆਂ

ਉਨ੍ਹਾਂ ਕਿਹਾ ਕਿ ਹੁਣ ਤੱਕ ਦਾ ਜੇਕਰ ਕਤਲ ਜਾਂ ਫਿਰ ਫਿਰੌਤੀ ਦੇ ਮਾਮਲੇ ਦੇਖ਼ ਲਏ ਜਾਣ ਤਾਂ ਪ੍ਰਮੁੱਖ ਗੈਂਗਸਟਰਾਂ ਤੋਂ ਲੈ ਕੇ ਉਨ੍ਹਾਂ ਦੀ ਗੈਂਗ ’ਚ ਸ਼ਾਮਲ ਮੁੰਡੇ ਵੀ ਜਿਆਦਾਤਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਹੀ ਸਨ। ਉਨ੍ਹਾਂ ਦੱਸਿਆ ਕਿ ਤਰਨਤਾਰਨ ਦੇ ਇੱਕ ਪਿੰਡ ਦੇ ਸਰਪੰਚ ਜਰਮਲ ਸਿੰਘ ਦੇ ਕਾਤਲਾਂ ਨੂੰ ਪੰਜਾਬ ਪੁਲਿਸ ਹੀ ਗ੍ਰਿਫ਼ਤਾਰ ਕਰਕੇ ਪੰਜਾਬ ’ਚ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਨੇ ਸਿਰਫ਼ ਗੱਲਾਂ ਹੀ ਕੀਤੀਆਂ ਹਨ, ਜਦੋਂ ਕਿ ਅਸਲ ’ਚ ਗੈਂਗਸਟਰਾਂ ਦੇ ਖ਼ਿਲਾਫ਼ ਕੰਮ ਹੁਣ ਹੋ ਰਿਹਾ ਹੈ।