– ਰਾਜਸਭਾ ’ਚ ਨਹੀਂ ਹੋਇਆ ਸਿਫਰਕਾਲ ਤੇ ਪ੍ਰਸ਼ਨਕਾਲ
– ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ
ਨਵੀਂ ਦਿੱਲੀ, ਏਜੰਸੀ। ਰਾਜਸਭਾ ’ਚ ਮੰਗਲਵਾਰ ਨੂੰ ਖੱਬੇਪੱਖੀ ਦਲਾਂ ਅਤੇ ਕਾਂਗਰਸ ਦੇ ਮੈਂਬਰਾਂ ਦੇ ਸ਼ੋਰ ਸ਼ਰਾਬੇ ਕਾਰਨ ਸਿਫਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ ਅਤੇ ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਭਾਪਤੀ ਐਮ. ਵੇਂਕੱਈਆ ਨਾਇਡੂ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਜਰੂਰੀ ਦਸਤਾਵੇਜ ਪਟਲ ’ਤੇ ਰਖਵਾਏ ਅਤੇ ਕਿਹਾ ਕਿ ਕੁਝ ਮੈਂਬਰਾਂ ਦੇ ਨਿਯਮ 267 ਦੇ ਤਹਿਤ ਚਰਚਾ ਕਰਵਾਉਣ ਦੇ ਨੋਟਿਸ ਦਿੱਤੇ ਹਨ ਜਿਹਨਾਂ ਨੂੰ ਅਸਵੀਕਾਰ ਕਰ ਦਿੱਤਾ ਜਾਵੇਗਾ। ਇਸ ’ਤੇ ਕਾਂਗਰਸ ਦੇ ਰਾਜੀਵ ਗੌਡਾ ਅਤੇ ਉਹਨਾਂ ਦੇ ਦਲ ਦੇ ਹੋਰ ਮੈਂਬਰ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੈ ਵਿਸਵਮ ਅਤੇ ਖੱਬੇਪੱਖੀ ਦਲਾਂ ਦੇ ਹੋਰ ਮੈਂਬਰਾਂ ਨੇ ਜ਼ੋਰ ਜ਼ੋਰ ਨਾਲ ਬੋਲਣਾ ਸ਼ੁਰੂ ਕਰ ਦਿੱਤਾ। Rajya Sabha
ਇਸ ਨਾਲ ਸਦਨ ’ਚ ਸ਼ੋਰ ਸ਼ਰਾਬੇ ਦੀ ਸਥਿਤੀ ਬਣ ਗਈ। ਸਭਾ ਪਤੀ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਨਾਲ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਕਰਵਾਈ ਜਾ ਸਕਦੀ ਅਤੇ ਮੈਂਬਰਾਂ ਨੂੰ ਸਿਫਰ ਕਾਲ ਚੱਲਣ ਦੇਣਾ ਚਾਹੀਦਾ ਹੈ। ਉਹਨਾਂ ਨੇ ਸਿਫਰ ਕਾਲ ਸ਼ੁਰੂ ਕਰਦੇ ਹੋਏ ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਦਾ ਨਾਮ ਲਿਆ। ਇਸ ਦਰਮਿਆਨ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਇਸ ਸਥਿਤੀ ’ਚ ਸਦਨ ਨਹੀਂ ਚਲਾਇਆ ਜਾ ਸਕਦਾ ਅਤੇ ਉਹਨਾਂ ਨੇ ਸਦਨ ਸ਼ੁਰੂ ਹੋਣ ਦੇ ਸਿਰਫ 10 ਮਿੰਟ ਦੇ ਅੰਦਰ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਕਾਂਗਰਸ ਦੇ ਮੈਂਬਰਾਂ ਨੇ ਅਰਥਵਿਵਸਥਾ ਦੀ ਹਾਲਤ ਅਤੇ ਖੱਬੇਪੱਖੀ ਦਲਾਂ ਦੇ ਮੈਂਬਰਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਸ਼ੁਲਕ ਵਾਧੇ ਦੇ ਮਾਮਲੇ ’ਤੇ ਚਰਚਾ ਕਰਵਾਉਣ ਦੇ ਨੋਟਿਸ ਦਿੱਤੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।