ਜਾਕਿਰ ਨਾਈਕ ਦੇ ਨਫ਼ਰਤੀ ਪੈਂਤਰੇ

ਜਾਕਿਰ ਨਾਈਕ ਦੇ ਨਫ਼ਰਤੀ ਪੈਂਤਰੇ

ਮਜਹਬ ਦੇ ਨਾਂਅ ‘ਤੇ ਨਫ਼ਰਤ ਫੈਲਾਉਣ ਵਾਲਾ ਜਾਕਿਰ ਨਾਈਕ ਨਾ ਸਿਰਫ਼ ਭਾਰਤ ਸਗੋਂ ਦੁਨੀਆ ਦੀਆਂ ਨਜ਼ਰਾਂ ‘ਚ ਡਿੱਗਦਾ ਜਾ ਰਿਹਾ ਹੈ ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਲਈ ਮਲੇਸ਼ੀਆ ਸਰਕਾਰ ਤੱਕ ਪਹੁੰਚ ਕੀਤੀ ਹੈ ਦਰਅਸਲ ਨਾਈਕ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਕੌਮਾਂਤਰੀ ਮੰਚ ‘ਤੇ ਉਸ ਦੇ ਨਫ਼ਰਤੀ ਬੋਲਾਂ ਨੂੰ ਸਿਵਾਏ ਅੱਤਵਾਦੀਆਂ ਤੋਂ ਕੋਈ ਵੀ ਭਾਅ ਦੇਣ ਵਾਲਾ ਨਹੀਂ ਇਸ ਲਈ ਜਦੋਂ ਉਹ ਘਿਰਦਾ ਹੋਇਆ ਇਕੱਲਾ ਪੈਣ ਲੱਗਾ ਹੈ ਤਾਂ ਉਸ ਨੇ ਇਸਲਾਮੀ ਦੇਸ਼ਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਹੈ

ਪਰ ਇਹ ਵੀ ਨਾਈਕ ਦਾ ਭੁਲੇਖਾ ਹੈ ਕਿ ਵਰਤਮਾਨ ਸਮੇਂ ‘ਚ ਕੋਈ ਇਸਲਾਮੀ ਸੰਗਠਨ  ਉਸ ਦੇ ਵਿਚਾਰਾਂ ਦਾ ਸਵਾਗਤ ਕਰੇਗਾ ਨਾਈਕ ਨੇ ਪਿਛਲੇ ਦਿਨੀਂ ਨਵਾਂ ਪੈਂਤਰਾ ਖੇਡਦਿਆਂ ਇਹ ਬਿਆਨ ਦਿੱਤਾ ਸੀ ਕਿ ਮੁਸਲਿਮ ਦੇਸ਼ਾਂ ‘ਚ ਆਉਣ ‘ਤੇ ਭਾਰਤ ਦੇ ਗੈਰ ਮੁਸਲਮ ਲੋਕਾਂ ਦੀ ਸੂਚੀ ਬਣਾਈ ਜਾਵੇ ਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ

ਦਰਅਸਲ ਮਲੇਸ਼ੀਆ ਤੋਂ ਬਿਨਾਂ ਹੋਰ ਮੁਲਕ ਨਾਈਕ ਤੋਂ ਕੰਨੀ ਕਤਰਾ ਰਹੇ ਹਨ ਤੇ ਹੁਣ ਉਹ ਕਿਸੇ ਨਾ ਕਿਸੇ ਤਰ੍ਹਾਂ ਆਮ ਮੁਸਲਮਾਨਾਂ ਦੀ ਹਮਦਰਦੀ ਜਿੱਤ ਕੇ ਆਪਣਾ ਬਚਾਅ ਕਰਨ ਦੇ ਢੰਗ ਲੱਭ ਰਿਹਾ ਹੈ ਸੱਚਾਈ ਇਹ ਹੈ ਕਿ ਇਸਲਾਮ ਅਮਨ ਤੇ ਭਾਈਚਾਰਾ ਸਿਖਾਉਂਦਾ ਹੈ ਨਫ਼ਰਤ ਲਈ ਇਸਲਾਮ ‘ਚ ਕੋਈ ਥਾਂ ਨਹੀਂ ਤਰੱਕੀ ਪਸੰਦ ਮੁਸਲਿਮ ਦੇਸ਼ਾਂ ‘ਚ ਗੈਰ ਮੁਸਲਿਮਾਂ ਦੀ ਮੌਜ਼ਦੂਗੀ ਆਪਣੇ ਆਪ ‘ਚ ਇਸ ਗੱਲ ਦਾ ਸਬੂਤ ਹੈ ਕਿ ਵਿਸ਼ਵਾਸ ਦੀ ਭਿੰਨਤਾ ਮਨੁੱਖੀ ਸਮਾਜ ਦੀ ਮਜ਼ਬੂਤੀ ਬਣ ਰਹੀ ਹੈ

ਮੁਸਲਿਮ ਸੰਗਠਨਾਂ ਦੇ ਮੈਂਬਰ ਦੇਸ਼ ਅੱਤਵਾਦ ਨੂੰ ਨਕਾਰ ਚੁੱਕੇ ਹਨ ਅਜਿਹੇ ਹਾਲਾਤ ਨਾਈਕ ਦਾ ਮੁਸਲਿਮ ਦੇਸ਼ਾਂ ਤੋਂ ਹਮਦਰਦੀ ਦੀ ਆਸ ਰੱਖਣਾ ਬੇਤੁਕਾ ਹੈ ਨਫ਼ਰਤ ਫੈਲਾ ਕੇ ਕਿਸੇ  ਧਰਮ ਦੇ ਵਧਣ ਫੁੱਲਣ ਦਾ ਪ੍ਰਚਾਰ ਕਰਨਾ ਕਿਸੇ ਪ੍ਰਚਾਰਕ ਦੇ ਮਨ ਵਿਚਲੇ ਕਿਸੇ ਪਾਪ ਦਾ ਹੀ ਨਤੀਜਾ ਹੈ ਧਰਮ ਦੀ ਬੁਨਿਆਦ ਹੀ ਪਿਆਰ ‘ਤੇ ਟਿਕੀ ਹੋਈ ਹੈ ਨਫ਼ਰਤ ਫੈਲਾਉਣਾ ਕਾਨੂੰਨੀ ਤੌਰ ‘ਤੇ ਵੀ ਗੁਨਾਹ ਹੈ ਤੇ ਭਾਰਤ ਇਸ ਮਾਮਲੇ ‘ਚ ਕੂਟਨੀਤਿਕ ਯਤਨ ਵੀ ਕਰ ਰਿਹਾ ਹੈ

ਭਾਰਤ ਦਾ ਆਪਣਾ ਧਾਰਮਿਕ, ਨੈਤਿਕ ਤੇ ਸਮਾਜਿਕ ਸੰਕਲਪ ਹੈ ਜਿਸ ਨੂੰ ਮੁਸਲਿਮ ਮੁਲਕਾਂ ਸਮੇਤ ਪੂਰੀ ਦੁਨੀਆ ਸਵੀਕਾਰ ਕਰਦੀ ਹੈ ਸਿਆਸੀ ਤੌਰ ‘ਤੇ ਵੀ ਹਾਲਾਤ ਬਦਲ ਰਹੇ ਹਨ ਚੀਨ ਵਰਗਾ ਮੁਲਕ ਜੋ ਪਾਕਿ ਬੈਠੇ ਅੱਤਵਾਦੀਆਂ ਦਾ ਸਲਾਮਤੀ ਕੌਂਸਲ ‘ਚ ਬਚਾਅ ਕਰ ਰਿਹਾ ਸੀ ਹੁਣ ਬੇਵੱਸ ਹੋ ਰਿਹਾ ਸੀ, ਮਸੂਦ ਅਜਹਰ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ

ਦੇਰ ਸਵੇਰ ਨਾਈਕ ‘ਤੇ ਵੀ ਭਾਰਤ ਦਾ ਸ਼ਿਕੰਜਾ ਕਸਿਆ ਜਾਣਾ ਹੈ ਭਾਵੇਂ ਨਾਈਕ ਭਾਰਤੀ ਮੁਸਲਮਾਨਾਂ ਨੂੰ ਭੜਕਾਉਣ ਦੀ ਕੋਸਿਸ਼ ਕਰ ਰਿਹਾ ਹੈ ਪਰ ਦੇਸ਼ ਵਿਚਲੀਆਂ ਸਥਿਤੀਆਂ ਉਸ ਦੇ ਇਰਾਦਿਆਂ ਨੂੰ ਪੂਰਾ ਨਹੀਂ ਹੋਣ ਦੇਣਗੀਆਂ  ਇਧਰ ਭਾਰਤੀਆਂ ਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣਾ ਪਵੇਗਾ ਕਿ ਜੇਕਰ ਅਸੀਂ ਸਹਿਣਸ਼ੀਲਤਾ, ਪਿਆਰ ਤੇ ਭਾਈਚਾਰਾ ਕਾਇਮ ਰੱਖਾਂਗੇ  ਤਾਂ ਕੋਈ ਤਾਕਤ ਭਾਰਤੀ ਸਮਾਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।