ਹੁਣ ਲਾਦੇਨ ਬਣੇਗਾ ਜਾਕਿਰ ਨਾਈਕ!

ਹੁਣ ਲਾਦੇਨ ਬਣੇਗਾ ਜਾਕਿਰ ਨਾਈਕ!

ਕਥਿਤ ਮੁਸਲਿਮ ਮਜ਼ਹਬੀ ਗੁਰੂ ਜਾਕਿਰ ਨਾਈਕ ਹੁਣ ਅਲਕਾਇਦਾ ਦੇ ਸਾਬਕਾ ਅੱਤਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਬਣਨ ਦੀ ਰਾਹ ‘ਤੇ ਤੁਰ ਪਿਆ ਹੈ ਭਵਿੱਖ ‘ਚ ਉਹ ਓਸਾਮਾ ਬਿਨ ਲਾਦੇਨ ਦੀ ਪ੍ਰੇਰਨਾ ਨੂੰ ਆਧਾਰ ਬਣਾ ਕੇ ਅਲਕਾਇਦਾ ਅਤੇ ਆਈਐਸ ਵਰਗਾ ਅੱਤਵਾਦੀ ਸੰਗਠਨ ਖੜ੍ਹਾ ਕਰੇਗਾ! ਓਸਾਮਾ ਬਿਨ ਲਾਦੇਨ ਨੇ ਜਿਸ ਤਰ੍ਹਾਂ ਪਾਕਿਸਤਾਨ ਦੀ ਰਾਜਨੀਤੀ ਅਤੇ ਅਬਾਦੀ ਵਿਚ ਮੁਸਲਿਮ ਅੱਤਵਾਦ ਅਤੇ ਮਜ਼ਹਬ ਦਾ ਜ਼ਹਿਰ ਘੋਲਿਆ ਸੀ ਉਸ ਤਰ੍ਹਾਂ ਜਾਕਿਰ ਨਾਇਕ ਵੀ ਮਲੇਸ਼ੀਆ ਦੀ ਰਾਜਨੀਤੀ ਦਾ ਘੋਰ ਇਸਲਾਮੀਕਰਨ ਕਰੇਗਾ, ਪਾਕਿਸਤਾਨ ਤੋਂ ਵੀ ਵੱਡਾ ਅੱਤਵਾਦ ਦਾ ਆਊਟਸੋਰਸਿੰਗ ਕਰਨ ਵਾਲਾ ਦੇਸ਼ ਮਲੇਸ਼ੀਆ ਨੂੰ ਬਣਾਏਗਾ

ਓਸਾਮਾ ਬਿਨ ਲਾਦੇਨ ਦੇ ਨਿਸ਼ਾਨੇ ‘ਤੇ ਅਫ਼ਗਾਨਿਸਤਾਨ ਦੀ ਸੋਵੀਅਤ ਸੰਘ ਦੀ ਫੌਜ ਅਤੇ ਉਸ ਦੀ ਹਮਾਇਤੀ ਸਰਕਾਰ ਸੀ, ਠੀਕ ਇਸੇ ਤਰ੍ਹਾਂ ਜਾਕਿਰ ਨਾਇਕ ਦਾ ਨਿਸ਼ਾਨਾ ਭਾਰਤ ਹੋਵੇਗਾ ਭਾਰਤ ਨੂੰ ਇੱਕ ਮੁਸਲਿਮ ਰਾਸ਼ਟਰ ਦੇ ਰੂਪ ‘ਚ ਤਬਦੀਲ ਕਰਨ ਦਾ ਉਸ ਦਾ ਅੱਤਵਾਦੀ ਏਜੰਡਾ ਕੋਈ ਨਵਾਂ ਨਹੀਂ ਹੈ, ਇਹ ਉਸ ਦਾ ਸਿਆਸੀ ਏਜੰਡਾ ਕਾਫ਼ੀ ਪੁਰਾਣਾ ਹੈ ਮਲੇਸ਼ੀਆ ਫ਼ਰਾਰ ਹੋਣ ਤੋਂ ਪਹਿਲਾਂ ਉਹ ਕਈ ਸਾਲਾਂ ਤੱਕ ਭਾਰਤ ‘ਚ ਰਹਿ ਕੇ ਅਤੇ ਸ਼ਰ੍ਹੇਆਮ ਭਾਰਤ ਨੂੰ ਇਸਲਾਮਿਕ ਰਾਸ਼ਟਰ ਦੇ ਰੂਪ ‘ਚ ਤਬਦੀਲ ਕਰਨ ਲਈ ਸਰਗਰਮ ਸੀ ਇਸ ਲਈ ਮੁਸਲਿਮ ਨੌਜਵਾਨਾਂ ਨੂੰ ਮਜ਼ਹਬੀ ਮਾਨਸਿਕਤਾ ਨਾਲ ਜੋੜਨ ਅਤੇ ਮੁਸਲਿਮ ਨੌਜਵਾਨਾਂ ਨੂੰ ਭਾਰਤ ਦੀ ਲੋਕਤੰਤਰਿਕ ਵਿਵਸਥਾ ਖਿਲਾਫ਼ ਜ਼ਹਿਰ ਘੋਲਣ ਲਈ ਉਕਸਾਉਂਦਾ ਸੀ ਇਸ ਮਜ਼ਹਬੀ ਅੱਤਵਾਦੀ ਕਰਤੂਤ ‘ਚ ਉਸ ਨੂੰ ਰਾਜਨੀਤੀ ਦਾ ਵੀ ਸਹਿਯੋਗ ਅਤੇ ਹਮਾਇਤ ਮਿਲੀ ਸੀ

ਜਦੋਂਕਿ ਜਾਕਿਰ ਨਾਇਕ ਦੇ ਉਫ਼ਾਨ ਅਤੇ ਨਫ਼ਰਤ ਵਾਲੇ ਭਾਸ਼ਣਾਂ ਨਾਲ ਭਾਰਤ ਦੀ ਲੋਕਤੰਤਰਿਕ ਵਿਵਸਥਾ ਨੂੰ ਚੁਣੌਤੀ ਮਿਲਦੀ ਸੀ ਅਤੇ ਭਾਰਤ ਨੂੰ ਇੱਕ ਹਨ੍ਹੇਰਗਰਦੀ ਨਾਲ ਪੂਰਨ, ਹਿੰਸਕ ਅਤੇ ਅਣਮਨੁੱਖੀ ਦੇਸ਼ ‘ਚ ਤਬਦੀਲ ਕਰਨ ਲਈ ਮਾਨਸਿਕਤਾਵਾਂ ਫੈਲਦੀਆਂ ਸਨ ਫ਼ਿਰ ਵੀ ਉਸ ਨੂੰ ਮੁਸਲਿਮ ਵੋਟ ਬੈਂਕ ਦੇ ਆਧਾਰ ‘ਤੇ ਸੁਰੱਖਿਆ ਅਤੇ ਸਹਿਯੋਗ ਦੀ ਗਾਰੰਟੀ ਮਿਲਦੀ ਰਹੀ ਸੀ ਸੂਹੀਆ ਏਜੰਸੀਆਂ ਨੇ ਸਾਫ਼ ਤੌਰ ‘ਤੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਜਾਕਿਰ ਨਾਇਕ ਹੁਣ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਬਣਨ ਵਾਲਾ ਹੈ, ਉਸ ਨੇ ਮਲੇਸ਼ੀਆ ‘ਚ ਰੋਹਿੰਗਿਆ ਆਰਮੀ ਖੜ੍ਹੀ ਕੀਤੀ ਹੈ, ਰੋਹਿੰਗਿਆ ਆਰਮੀ ‘ਚ ਨਾ ਸਿਰਫ਼ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਸਗੋਂ ਮਲੇਸ਼ੀਆ ਦੇ ਮੁਸਲਿਮ ਨੌਜਵਾਨਾਂ ਦੇ ਨਾਲ ਹੀ ਨਾਲ ਭਾਰਤ ਦੇ ਮੁਸਲਿਮ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ

ਰੋਹਿੰਗਿਆ ਮੁਸਲਮਾਨਾਂ ਦੇ ਸਾਬਕਾ ਅੱਤਵਾਦੀ ਜੋ ਮਿਆਂਮਾਰ ਛੱਡ ਕੇ ਭੱਜ ਗਏ ਸਨ ਉਹ ਹੁਣ ਜਾਕਿਰ ਨਾਇਕ ਦੀ ਰੋਹਿੰਗਿਆ ਆਰਮੀ ਦੀ ਅਗਵਾਈ ਕਰਨਗੇ ਅਤੇ ਉਸ ‘ਚ ਸ਼ਾਮਲ ਹੋ ਕੇ ਮੁਸਲਿਮ ਅੱਤਵਾਦ ਅਤੇ ਹਿੰਸਾ ਫੈਲਾਉਣਗੇ ਇੱਕ ਸਮੇਂ ‘ਚ ਰੋਹਿੰਗਿਆ ਅੱਤਵਾਦੀਆਂ ਨੇ ਆਪਣੀ ਹਿੰਸਾ ਅਤੇ ਅੱਤਵਾਦ ਨਾਲ ਮਿਆਂਮਾਰ ਦੀ ਖੁਦ ਮੁਖਤਿਆਰੀ ਨੂੰ ਚੁਣੌਤੀ ਦਿੱਤੀ ਸੀ, ਮਿਆਂਮਾਰ ਦੀ ਬੌਧ ਅਤੇ ਹਿੰਦੂ ਅਬਾਦੀ ਨੂੰ ਆਪਣੀ ਹਿੰਸਾ ਅਤੇ ਅੱਤਵਾਦ ਨਾਲ  ਲਹੂ-ਲੁਹਾਣ ਕੀਤਾ ਸੀ, ਡਰਾਇਆ, ਧਮਕਾਇਆ ਸੀ, ਰੋਹਿੰਗਿਆ ਅਬਾਦੀ ਵਾਲੇ ਇਲਾਕੇ ‘ਚੋਂ ਭੱਜ ਜਾਣ ਦਾ ਬਦਲ ਦਿੱਤਾ ਸੀ,

ਮਿਆਂਮਾਰ ਦੀ ਪੁਲਿਸ ਅਤੇ ਫੌਜੀ ਛਾਉਣੀਆਂ ਅਤੇ ਸੰਗਠਿਤ ਹਮਲੇ ਕਰਕੇ ਦਰਜਨਾਂ ਪੁਲਿਸ ਅਤੇ ਫੌਜੀ ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ ਪ੍ਰਤੀਕਿਰਿਆ ‘ਚ ਮਿਆਂਮਾਰ ਦੀ ਪੁਲਿਸ ਅਤੇ ਫੌਜ ਦੀ ਸਰਗਰਮੀ ਸ਼ੁਰੂ ਹੋਈ ਸੀ, ਅਸਿਨ ਵਿਰਾਥੂ ਨਾਂਅ ਦਾ ਇੱਕ ਨੰਨ੍ਹੇ ਬੌਧ ਸਾਧੂ ਨੇ ਮੋਰਚਾ ਸੰਭਾਲਿਆ ਸੀ ਮਿਆਂਮਾਰ ਦੀ ਪੁਲਿਸ ਅਤੇ ਫੌਜ ਦੀ ਪ੍ਰਤੀਕਿਰਿਆ ਰੋਹਿੰਗਿਆ ਅੱਤਵਾਦੀਆਂ ਹੀ ਨਹੀਂ ਸਗੋਂ ਰੋਹਿੰਗਿਆ ਅਬਾਦੀ ਨੂੰ ਭਾਰੀ ਪਈ ਸੀ ਰੋਹਿੰਗਿਆ ਅੱਤਵਾਦੀ ਆਪਣੀ ਜਾਨ ਬਚਾਉਣ ਲਈ ਭੱਜ ਖੜ੍ਹੇ ਹੋਏ ਸਨ ਰੋਹਿੰਗਿਆ ਅੱਤਵਾਦੀ ਨੇ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਮਲੇਸ਼ੀਆ ‘ਚ ਸ਼ਰਨ ਲਈ ਸੀ

ਜਾਕਿਰ ਨਾਈਕ ਅਤੇ ਉਸ ਦਾ ਸੰਗਠਨ ਭਾਰਤ ‘ਚ ਬੈਠ ਕੇ ਬੰਗਲਾਦੇਸ਼ ‘ਚ ਅੱਤਵਾਦੀ ਘਟਨਾਵਾਂ ਦਾ ਪ੍ਰਚਾਰ-ਪ੍ਰਸਾਰ ਸੰਗਠਿਤ ਤੌਰ ‘ਤੇ ਕਰ ਰਹੇ ਹਨ, ਫੜੇ ਗਏ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਕੋਲੋਂ ਜਾਕਿਰ ਨਾਇਕ ਦੇ ਨਫ਼ਰਤੀ ਅਤੇ ਅੱਤਵਾਦੀ ਵਿਚਾਰ ‘ਤੇ ਅਧਾਰਿਤ ਭਾਸ਼ਣਾਂ ਦੀਆਂ ਕੈਸੇਟਾਂ ਹੀ ਨਹੀਂ ਸਗੋਂ ਕਿਤਾਬਾਂ ਵੀ ਫੜੀਆਂ ਗਈਆਂ ਸਨ ਬੰਗਲਾਦੇਸ਼ ਨੇ ਗੰਭੀਰਤਾ ਦਿਖਾਉਂਦੇ ਹੋਏ ਭਾਰਤ ਸਰਕਾਰ ਨੂੰ ਜਾਕਿਰ ਨਾਇਕ ਨੂੰ ਕੰਟਰੋਲ ਕਰਨ ਲਈ ਕਿਹਾ ਭਾਰਤ ‘ਚ ਜਦੋਂ ਉਸ ਦੇ ਸੰਗਠਨਾਂ ‘ਤੇ ਨਕੇਲ ਕੱਸਣ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਹ ਭੱਜ ਕੇ ਮਲੇਸ਼ੀਆ ਚਲਾ ਗਿਆ

ਮਲੇਸ਼ੀਆ ਵੀ ਉਸੇ ਤਰ੍ਹਾਂ ਦੀ ਅੱਗ ਨਾਲ ਖੇਡ ਰਿਹਾ ਹੈ ਜਿਸ ਤਰ੍ਹਾਂ ਦੀ ਅੱਗ ਨਾਲ ਕਦੇ ਪਾਕਿਸਤਾਨ ਖੇਡਿਆ ਸੀ ਪਾਕਿਸਤਾਨ ਨੇ ਆਪਣਾ ਆਈਕਨ ਓਸਾਮਾ ਬਿਨ ਲਾਦੇਨ ਨੂੰ ਬਣਾ ਲਿਆ ਸੀ, ਆਪਣਾ ਮਾਣ ਓਸਾਮਾ ਬਿਨ ਲਾਦੇਨ ਨਾਂਅ ਦੇ ਉਸ ਭਗੌੜੇ ਨੂੰ ਬਣਾ ਲਿਆ ਸੀ ਜਿਸ ਨੂੰ ਉਸ ਦੇ ਆਪਣੇ ਦੇਸ਼ ਸਾਊਦੀ ਅਰਬ ਨੇ ਭਜਾ ਦਿੱਤਾ ਸੀ ਮਾੜਾ ਨਤੀਜਾ ਕੀ ਹੋਇਆ ਅੱਜ ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਗਾਜਰ-ਮੂਲੀ ਵਾਂਗ ਨਾਗਰਿਕਾਂ ਦੀਆਂ ਹੱਤਿਆਵਾਂ ਕਰਦੇ ਹਨ, ਅੱਤਵਾਦੀ ਸੰਗਠਨਾਂ ਦੀ ਹਿੰਸਾ ਅਤੇ ਵੱਖਵਾਦ ਕਾਰਨ ਅੱਜ ਪਾਕਿਸਤਾਨ ਕੰਗਾਲ ਬਣ ਗਿਆ ਹੈ, ਕਟੋਰਾ ਲੈ ਕੇ ਭੀਖ ਮੰਗਣ ਦੇ ਬਾਵਜੂਦ ਉਸ ਨੂੰ ਅੰਤਰਰਾਸ਼ਟਰੀ ਜਗਤ ਭੀਖ ਭਾਵ ਕਰਜ ਦੇਣ ਲਈ ਤਿਆਰ ਨਹੀਂ ਹੈ ਓਸਾਮਾ ਬਿਨ ਲਾਦੇਨ ਵਾਂਗ ਜਾਕਿਰ ਨਾਇਕ ਵੀ ਮਲੇਸ਼ੀਆ ਦਾ ਮੂਲ ਨਿਵਾਸੀ ਨਹੀਂ ਹੈ,

 

ਉਹ ਭਾਰਤ ਦਾ ਭਗੌੜਾ ਹੈ ਜਾਕਿਰ ਨਾਇਕ ਵੀ ਮਲੇਸ਼ੀਆ ਦੀ ਸ਼ਾਂਤ ਰਾਜਨੀਤੀ ‘ਚ ਜ਼ਹਿਰ ਘੋਲਣਾ ਚਾਹੁੰਦਾ ਹੈ ਦਰਅਸਲ ਮਲੇਸ਼ੀਆ ਦੀ ਮੁਸਲਿਮ ਸੰਸਾਰਿਕ ਰਾਜਨੀਤੀ ਕਾਰਨ ਜਾਕਿਰ ਨਾਇਕ ਦੀ ਅੱਤਵਾਦੀ ਕਰਤੂਤ ਅਤੇ ਨੀਤੀ ਅੱਗੇ ਵਧ ਰਹੀ ਹੈ ਮਲੇਸ਼ੀਆ ਇੱਧਰ ਮੁਸਲਿਮ ਦੇਸ਼ਾਂ ਦਾ ਆਗੂ ਬਣਨ ਦਾ ਖੁਆਬ ਰੱਖਦਾ ਹੈ ਪਾਕਿਸਤਾਨ, ਤੁਰਕੀ ਅਤੇ ਮਲੇਸ਼ੀਆ ਨੇ ਦੁਨੀਆ ਭਰ ‘ਚ ਮੁਸਲਿਮ ਸਵਾਲਾਂ ‘ਤੇ ਤ੍ਰਿਕੋਣ ਬਣਾਇਆ ਹੈ ਇਸ ਤ੍ਰਿਕੋਣ ਦੇ ਖਾਸ ਨਿਸ਼ਾਨੇ ‘ਤੇ ਭਾਰਤ ਹੈ ਪਾਕਿਸਤਾਨ ਦੇ ਹਿੱਤਾਂ ਦੀ ਸੁਰੱਖਿਆ ਲਈ ਮਲੇਸ਼ੀਆ ਅਤੇ ਤੁਰਕੀ ਦੁਨੀਆ ਦੇ ਮੰਚਾਂ ‘ਤੇ ਸਰਗਰਮ ਰਹਿੰਦੇ ਹਨ ਭਾਰਤ ਨੂੰ ਡਰਾਉਣ-ਧਮਕਾਉਣ ਅਤੇ ਇੱਕ ਇਸਲਾਮਿਕ ਦੇਸ਼ ‘ਚ ਬਦਲਣ ਲਈ ਮਲੇਸ਼ੀਆ, ਪਾਕਿਸਤਾਨ, ਤੁਰਕੀ ਜਾਕਿਰ ਨਾਇਕ ਨੂੰ ਸੁਰੱਖਿਆ ਦੇ ਰਹੇ ਹਨ

ਗ੍ਰੀਸ ਦੇ ਇੱਕ ਪੱਤਰਕਾਰ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਤੁਰਕੀ ਇਰਾਕ ਅਤੇ ਸੀਰੀਆ ਦੇ ਆਈਐਸ ਅੱਤਵਾਦੀਆਂ ਨੂੰ ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਭੇਜਣ ਦੀ ਸਾਜਿਸ਼ ਕਰ ਰਿਹਾ ਹੈ ਭਾਰਤ ਦੀ ਪ੍ਰਤੀਕਿਰਿਆ ਕੀ ਹੋਣੀ ਚਾਹੀਦੀ ਹੈ? ਪਾਕਿਸਤਾਨ, ਤੁਰਕੀ ਅਤੇ ਮਲੇਸ਼ੀਆ ਵਰਗੇ ਮੁਸਲਿਮ ਦੇਸ਼ ਤਾਂ ਭਾਰਤ ਨੂੰ ਇਸਲਾਮਿਕ ਰਾਸ਼ਟਰ ਬਣਾਉਣ ਦੀ ਨੀਤੀ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ, ਇਹ ਤਾਂ ਸਾਡੇ ਲਈ ਸਥਾਈ ਦੁਸ਼ਮਣ ਹਨ, ਜਾਕਿਰ ਨਾਇਕ, ਰੋਹਿੰਗਿਆ ਅੱਤਵਾਦੀ ਅਤੇ ਆਈਐਸ ਅੱਤਵਾਦੀ ਵੀ ਸਾਡੇ ਲਈ ਖ਼ਤਰੇ ਦੀ ਘੰਟੀ ਹਨ ਹੁਣ ਭਾਰਤ ਨੂੰ ਆਪਣੇ ਦੇਸ਼ ‘ਚ ਰਹਿਣ ਵਾਲੇ ਰੋਹਿੰਗਿਆ ਲੋਕਾਂ ‘ਤੇ ਨੀਤੀ ਬਦਲਣੀ ਚਾਹੀਦੀ ਹੈ,

ਉਨ੍ਹਾਂ ਨੂੰ ਨਿਗਰਾਨੀ ਸੂਚੀ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਮਿਆਂਮਾਰ ਭੇਜਣ ਦੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਪਹਿਲਾਂ ਵੀ ਭਾਰਤ ‘ਚ ਕਈ ਰੋਹਿੰਗਿਆ ਅੱਤਵਾਦੀ ਫੜੇ ਗਏ ਹਨ ਜੋ ਭਾਰਤ ‘ਚ ਰਹਿ ਕੇ ਰੋਹਿੰਗਿਆ ਆਰਮੀ ਖੜ੍ਹੀ ਕਰ ਰਹੇ ਸਨ ਸਭ ਤੋਂ ਵੱਡੀ ਕਾਰਵਾਈ ਤਾਂ ਜਾਕਿਰ ਨਾਇਕ ‘ਤੇ ਹੋਣੀ ਚਾਹੀਦੀ ਹੈ ਜਾਕਿਰ ਨਾਇਕ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਾਇਆ ਜਾਣਾ ਚਾਹੀਦਾ ਹੈ, ਜਾਕਿਰ ਨਾਇਕ ਅਤੇ ਆਈਐਸ ਅੱਤਵਾਦੀਆਂ ਨੂੰ ਸ਼ਰਣ ਦੇਣ ਵਾਲੇ ਅਤੇ ਇਨ੍ਹਾਂ ਨੂੰ ਭਾਰਤ ਨੂੰ ਤਬਾਹ ਕਰਨ ਲਈ ਸਹਾਇਤਾ ਕਰਨ ਵਾਲੇ ਪਾਕਿਸਤਾਨ, ਤੁਰਕੀ ਅਤੇ ਮਲੇਸ਼ੀਆ ਨੂੰ ਵੀ ਸੰਸਾਰਿਕ ਮੰਚਾਂ ‘ਤੇ ਘੜੀਸਣਾ ਚਾਹੀਦਾ ਹੈ
ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.