ਜਾਕਿਰ ਨਾਇਕ ‘ਤੇ ਕਸੇਗਾ ਹੋਰ ਸ਼ਿਕੰਜਾ

Zakir Naik

ਦਾਊਦ ਤੇ ਪਾਕਿ ਨਾਲ ਜੁੜੇ ਹਨ ਤਾਰ! Zakir Naik 

(ਏਜੰਸੀ) ਮੁੰਬਈ। ਜਾਕਿਰ ਨਾਇਕ (Zakir Naik ) ਦੇ ਐਨਜੀਓ ਦੇ ਮੁਖ ਵਿੱਤੀ ਅਧਿਕਾਰੀ ਆਮਿਰ ਗਜਦਾਰ ਦੀ ਗ੍ਰਿਫ਼ਤਾਰੀ ਦੇ 3 ਦਿਨਾਂ ਬਾਅਦ ਈਡੀ ਨੂੰ ਇਸ ਮਾਮਲੇ ਦੀ ਤਫਤੀਸ਼ ਦੇ ਸੂਤਰ ਪਾਕਿਸਤਾਨ ਨਾਲ ਜੁੜਦੇ ਹੋਏ ਦਿਸ ਰਹੇ ਹਨ ਜਾਕਿਰ ਦੇ ਗੈਰ-ਸਰਕਾਰੀ ਸੰਗਠਨ ‘ਇਸਲਾਮਿਕ ਰਿਸਰਚ ਫਾਊਂਡੇਸ਼ਨ’ (ਆਈਆਰਐਫ) ‘ਤੇ ਹਵਾਲਾ ਕਾਰੋਬਾਰ ‘ਚ ਸ਼ਾਮਲ ਹੋਣ ਦਾ ਦੋਸ਼ ਹੈ ਇਸ ਮਾਮਲੇ ਦੀ ਜਾਂਚ ਫਿਲਹਾਲ ਪਾਕਿਸਤਾਨ ਤੇ ਦਾਊਦ ਗਿਰੋਹ ਵੱਲੋਂ ਮੁੜ ਗਈ ਹੈ ਜੇਕਰ ਉਮੀਦਾਂ ਸਹੀ ਸਾਬਤ ਹੋਈਆਂ ਤਾਂ ਇਹ ਭਾਰਤ ‘ਚ ਸਰਗਰਮ ਵੱਡੇ ਹਵਾਲਾ ਕਾਰੋਬਾਰ ‘ਚੋਂ ਇੱਕ ਹੋ ਸਕਦਾ ਹੈ ਈਡੀ ਫਿਲਹਾਲ ਕਰਾਚੀ ਦੇ ਕੁਝ ਕਾਰੋਬਾਰੀਆਂ ਦੀ ਪੜਤਾਲ ਕਰ ਰਿਹਾ ਹੈ ਇਹ ਕਾਰੋਬਾਰੀ ਦਾਊਦ ਦੇ ਨਜ਼ਦੀਕੀ ਦੱਸੇ ਜਾਂਦੇ ਹਨ

ਨਾਈਕ ਦੇ ਸੰਗਠਨ ‘ਚ ਪੈਸਾ ਟਰਾਂਸਫਰ ਕੀਤਾ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ

ਇਨ੍ਹਾਂ ਕਾਰੋਬਾਰੀਆਂ ਨੇ ਹਾਲ ਹੀ ‘ਚ ਨਾਇਕ ਦੇ ਐੱਨਜੀਓ ਦੇ ਬੈਂਕ ਖਾਤਿਆਂ ‘ਚ ਕਾਫ਼ੀ ਪੈਸਾ ਪਾਇਆ ਸੀ ਜਾਂਚ ‘ਚ ਆਏ ਇਸ ਨਵੇਂ ਮੋੜ ‘ਤੇ ਨਾਇਕ ਤੇ ਆਈਆਰਐਫ ਅਧਿਕਾਰੀਆਂ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਈਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਜਦਾਰ ਪਾਕਿਸਤਾਨ ਤੇ ਦੁਬਈ ਤੋਂ ਹੋਣ ਵਾਲੇ ਵਿੱਤੀ ਲੈਣਦੇਣ ਨੂੰ ਸੰਭਾਲਦਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਆਰਐਫ ਵੱਲੋਂ ਇਨ੍ਹਾਂ ਫੰਡੀਗਸ ਦੇ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਸਮਾਜਿਕ ਕਾਰਜਾਂ ਨਾਲ ਜੁੜੇ ਸੰਗਠਨ ਦੀ ਆੜ ‘ਚ ਜਾਕਿਰ ਨਾਇਕ ਦੇ ਐਨਜੀਓ ਦਾ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਕੋਈ ਸਬੰਧ ਸੀ? ਦਾਊਦ ਇਬਰਾਹੀਮ ਦੇ ਨਜ਼ਦੀਕੀ ਸਮਝੇ ਜਾਣ ਵਾਲੇ ਕਾਰੋਬਾਰੀਆਂ ਨੈ ਨਾਈਕ ਦੇ ਸੰਗਠਨ ‘ਚ ਪੈਸਾ ਟਰਾਂਸਫਰ ਕੀਤਾ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। Zakir Naik

ਹਾਲੇ ਤੱਕ ਹੋਈ ਜਾਂਚ ਤੋਂ ਲੱਗਦਾ ਹੈ ਕਿ ਪਾਕਿਸਤਾਨ ‘ਚ ਜਾਕਿਰ ਦੇ ਸੰਪਰਕ ਤੇ ਵਿੱਤੀ ਹਿੱਤ ਦੋਵੇਂ ਹਨ

ਅਧਿਕਾਰੀ ਨੇ ਦੱਸਿਆ ਕਿ ਇਹ ਪੈਸਾ ਗੈਰਕਾਨੂੰਨੀ ਤਰੀਕੇ ਨਾਲ ਸਾਊਦੀ ਅਰਬ, ਬ੍ਰਿਟੇਨ ਤੇ ਕੁਝ ਛੋਟੇ ਅਫ਼ਰੀਕੀ ਦੇਸ਼ਾਂ ਤੋਂ ਰੂਟ ਕਰਕੇ ਆਈਆਰਐਫ ਦੇ ਖਾਤਿਆਂ ‘ਚ ਭੇਜਿਆ ਗਿਆ ਸੀ ਈਡੀ ਤੇ ਖੁਫ਼ੀਆ ਵਿਭਾਗ (ਆਈਬੀ), ਦੋਵੇਂ ਹੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੇ ਲੈਣ-ਦੇਣ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਇੱਕ ਹਵਾਲਾ ਡੀਲਰ ਸੁਲਤਾਨ ਅਹਿਮਦ ਨੇ ਵਿਚੌਲੀਏ ਦੀ ਭੂਮਿਕਾ ਨਿਭਾਈ ਆਈਬੀ ਦੇ ਇੱਕ ਸੂਤਰ ਨੇ ਦੱਸਿਆ, ਸਾਲ 2012 ‘ਚ ਸੁਲਤਾਨ ਅਹਿਮਦ ਦੀ ਦੁਬਈ ‘ਚ ਜਾਕਿਰ ਨਾਇਕ ਨਾਲ ਮੁਲਾਕਾਤ ਹੋਈ।

ਇਸ ਤੋਂ ਬਾਅਦ ਹੀ ਨਾਈਕ ਨੂੰ ਬ੍ਰਿਟੇਨ ਤੇ ਕੁਝ ਅਫਰੀਕੀ ਦੇਸ਼ਾਂ ‘ਚ ਕਈ ਸਰੋਤਾਂ ਤੋਂ ਫੰਡ ਮਿਲਣ ਲੱਗਿਆ ਸਾਨੂੰ ਸ਼ੱਕ ਹੈ ਕਿ ਦਾਊਦ ਦੇ ਗਿਰੋਹ ਨਾਲ ਜੁੜੇ ਕੁਝ ਲੋਕ ਜਾਕਿਰ ਦੇ ਐਨਜੀਓ ‘ਚ ਹਵਾਲਾ ਰਾਹੀਂ ਇਹ ਪੈਸਾ ਭੇਜ ਰਹੇ ਸਨ ਆਈਬੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ‘ਚ ਫਿਲਹਾਲ ਕੋਈ ਅਜਿਹੀ ਜਾਣਕਾਰੀ ਨਹੀਂ ਮਿਲੀ ਹੈ, ਜਿਸ ਨਾਲ ਕਿਸੇ ਫੈਸਲਾਕੁਨ ਨਤੀਜੇ ‘ਤੇ ਪਹੁੰਚਿਆ ਜਾ ਸਕੇ ਪਰ ਹਾਲੇ ਤੱਕ ਹੋਈ ਜਾਂਚ ਤੋਂ ਲੱਗਦਾ ਹੈ ਕਿ ਪਾਕਿਸਤਾਨ ‘ਚ ਜਾਕਿਰ ਦੇ ਸੰਪਰਕ ਤੇ ਵਿੱਤੀ ਹਿੱਤ ਦੋਵੇਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here