ਗੁਰੂਗ੍ਰਾਮ ‘ਚ ਅਵਾਜ਼ ਪ੍ਰਦੂਸ਼ਣ : ਐਨਜੀਟੀ ਸਖ਼ਤ

ਕੇਂਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ

(ਏਜੰਸੀ) ਨਵੀਂ ਦਿੱਲੀ। ਗੁਰੂਗ੍ਰਾਮ ਦੀ ਰਹਿਣ ਵਾਲੀ ਇੱਕ ਔਰਤ ਨੇ ਅੱਜ ਕੌਮੀ ਹਰਿਤ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾ ਕੇ ਅਵਾਜ਼ ਪ੍ਰਦੂਸ਼ਣ ਦਾ ਦੋਸ਼ ਲਾਇਆ ਇਸ ‘ਤੇ ਕੌਮੀ ਹਰਿਤ  ਟ੍ਰਿਬਿਊਨਲ ਨੇ ਕੇਂਦਰ ਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਜਸਟਿਸ ਜਵਾਦ ਰਹੀਮ ਦੀ ਅਗਵਾਈ ਵਾਲੀ ਬੈਂਚ ਨੇ ਵਾਤਾਵਰਨ ਮੰਤਰਾਲਾ, ਹਰਿਆਣਾ ਸਰਕਾਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਤੇ ਉਨ੍ਹਾਂ ਤੋਂ ਦੋ ਹਫ਼ਤਿਆਂ ‘ਚ ਜਵਾਬ ਮੰਗਿਆ।

ਮਾਮਲੇ ‘ਤੇ ਅਗਲੀ ਸੁਣਵਾਈ 20 ਮਾਰਚ ਨੂੰ ਹੋਵੇਗੀ ਟ੍ਰਿਬਿਊਨਲ ਸੋਮਿਕਾ ਚੰਡੋਕ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ ਚੰਡੋਕ ਗੁਰੂਗ੍ਰਾਮ ‘ਚ ਸੈਕਟਰ 70 ਸਥਿਤ ਜੀਪੀਐਲ ਈਡਨ ਹਾਈਟਸ ਦੀ ਛੇਵੀਂ ਮੰਜ਼ਿਲ ‘ਤੇ ਰਹਿੰਦੀ ਹੈ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਅਪਾਰਟਮੈਂਟ ਸਾਹਮਣੇ ਸਥਿੱਤ ਸੈਂਟਰਲ ਪਾਰਕ ਦਾ ਡੀਜੇ ਤੇ ‘ਡਾਂਡਿਆ’ ਸਮੇਤ ਹੋਰ ਪ੍ਰੋਗਰਾਮਾਂ ਲਈ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਅਵਾਜ਼ ਪ੍ਰਦੂਸ਼ਣ ਹੁੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ