ਯੂਨੀਟੈਕ ਨੂੰ ਪ੍ਰੋਜੈਕਟ ‘ਚ ਦੇਰੀ ਪਈ ਮਹਿੰਗੀ

ਸੁਪਰੀਮ ਕੋਰਟ ਨੇ ਲਾਇਆ ਭਾਰੀ ਜ਼ੁਰਮਾਨਾ (Unitech’s)

(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰੀਅਲ ਅਸਟੇਟ ਕੰਪਨੀ ਯੂਨੀਟੈਕ ਨੂੰ ਕਿਹਾ ਕਿ ਉਹ ਉਨ੍ਹਾਂ 39 ਫਲੈਟ ਖਰੀਦਦਾਰਾਂ ਦੇ ਵਿਆਜ਼ ਦਾ ਭੁਗਤਾਨ ਕਰੇ, ਜਿਨ੍ਹਾਂ  ਨੇ ਵਾਅਦੇ ਅਨੁਸਾਰ ਫਲੈਟ ਨਾ ਮਿਲਣ ‘ਤੇ ਕੰਪਨੀ ਤੋਂ ਆਪਣੇ ਪੈਸੇ ਵਾਪਸ ਮੰਗੇ ਹਨ ਖਰੀਦਦਾਰਾਂ ਨੇ ਹਰਿਆਣਾ ਦੇ ਗੁਰੂਗ੍ਰਾਮ ‘ਚ ਯੂਨੀਟੈਕ ਦੇ ਵਿਸਟਾ ਪ੍ਰੋਜੈਕਟ ‘ਚ ਫਲੈਟਾਂ ਦੀ ਬੁਕਿੰਗ ਕਰਵਾਈ ਸੀ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐਮ. ਖਾਨਵਿਲਕਰ ਤੇ ਜਸਟਿਸ ਮੋਹਨ ਐਮ. ਸ਼ਾਂਤਾਨਾਗੌਦਾਰ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਬਿਲਡਰ ਨੂੰ ਕੋਰਟ ਦੀ ਰਜਿਸਟਰੀ ‘ਚ 14 ਫੀਸਦੀ ਦੀ ਦਰ ਨਾਲ ਵਿਆਜ਼ ਜਮ੍ਹਾ ਕਰਾਉਣ ਲਈ 8 ਹਫ਼ਤਿਆਂ ਦਾ ਸਮਾਂ ਦਿੱਤਾ ਹੈ। (Unitech’s)

ਵਿਆਜ਼ ਦੀ ਗਣਨਾ ਇੱਕ ਜਨਵਰੀ 2010 ਤੋਂ ਲੈ ਕੇ ਯੂਨੀਟੇਡ ਵੱਲੋਂ ਮੂਲਧਨ ਜਮ੍ਹਾਂ ਕਰਾਉਣ ਦੀ ਮਿਆਦ ਤੱਕ ਕੀਤੀ ਜਾਵੇਗੀ ਕੋਰਬਟ ਨੇ ਕਿਹਾ ਕਿ ਰਜਿਸਟਰੀ ‘ਚ ਜਮ੍ਹਾਂ ਕੀਤੀ ਗਈ ਵਿਆਜ਼ ਦੀ 90 ਫੀਸਦੀ ਰਕਮ 39 ਖਰੀਦਕਾਰਾਂ ‘ਚ ਵੰਡੀ ਜਾਵੇਗੀ, ਜਿਨ੍ਹਾਂ ਫਲੈਟ ਨਾ ਲੈਣ ਦਾ ਬਦਲ ਚੁਣਿਆ ਹੈ।

ਹੁਣ ਯੂਨੀਟੇਕ ਨੂੰ 39 ਫਲੈਟ ਖਰੀਦਦਾਰਾਂ ਵੱਲੋਂ ਜਮ੍ਹਾਂ ਕੀਤੇ ਗਏ 16.55 ਕਰੋੜ ਰੁਪਏ ਦੇ ਮੂਲ ਧਨ ‘ਤੇ 14 ਫੀਸਦੀ ਦੀ ਦਰ ਨਾਲ ਵਿਆਜ਼ ਦੇਣਾ ਪਵੇਗਾ ਪਿਛਲੇ ਸਾਲ ਅਕਤੂਬਰ ‘ਚ ਸੁਪਰੀਮ ਕੋਰਟ ਨੇ ਯੂਨੀਟੇਕ ਨੂੰ ਵਿਸਟਾਪ੍ਰਾਜੈਕਟ ‘ਚ ਫਲੈਟ ਖਰੀਦਣ ਵਾਲੇ 39 ਖਰੀਦਦਾਰਾਂ ਨੂੰ ਪੈਸੇ ਮੋੜਨ ਦਾ ਆਦੇਸ਼ ਦਿੱਤਾ ਸੀ ਉਸ ਸਮੇਂ ਯੂਨੀਟੇਕ ਵੱਲੋਂ ਕੋਰਟ ‘ਚ ਪੇਸ਼ ਹੋਏ ਸੀਨੀਅਰ ਵਕੀਲ ਏ. ਐਮ. ਸਿੰਘਵੀ ਨੇ ਕੋਰਟ ਨੂੰ ਦੱਸਿਆ ਸੀ ਕਿ 39 ਖਰੀਦਦਾਰਾਂ ਦੇ ਫਲੈਟ ਦਾ ਨਿਰਮਾਣ ਹਾਲੇ ਚੱਲ ਰਿਹਾ ਹੈ ਤੇ ਅਪਰੈਲ 2017 ‘ਚ ਫਲੈਟ ਖਰੀਦਦਾਰਾਂ ਨੂੰ ਦੇ ਦਿੱਤੇ ਜਾਣਗੇ ਉਨ੍ਹਾਂ ਸੁਪਰੀਮ ਕੋਰਟ ਤੋਂ ਪ੍ਰਾਜੈਕਟ ਪੂਰਾ ਕਰਨ ਲਈ 6 ਮਹੀਨੇ ਹੋਰ ਦਿੱਤੇ ਜਾਣ ਦੀ ਗੁਜਾਰਿਸ਼ ਕੀਤੀ ਸੀ ਹਾਲਾਂਕਿ ਬੈਂਚ ਨੇ ਹੋਰ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ