ਇੱਕ ਵਾਰ ਫਿਰ ਯੁਵਰਾਜ ਸਿੰਘ ਮੈਦਾਨ ‘ਤੇ ਛੱਕੇ-ਚੌਕੇ ਲਾਉਂਦੇ ਦਿਸ ਸਕਦੇ ਹਨ
ਅੱਜ ਹੋ ਸਕਦਾ ਹੈ ਵੱਡਾ ਐਲਾਨ
ਨਵੀਂ ਦਿੱਲੀ। ਟੀਮ ਇੰਡੀਆ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਇੱਕ ਵਾਰ ਫਿਰ ਮੈਦਾਨ ‘ਤੇ ਛੱਕੇ-ਚੌਕੇ ਲਾਉਂਦੇ ਦਿਖਾਈ ਦੇ ਸਕਦੇ ਹਨ। ਯੁਵਰਾਜ ਸਿੰਘ ਸੰਨਿਆਸ ਤੋਂ ਵਾਪਸੀ ਕਰਕੇ ਘਰੇਲੂ ਕ੍ਰਿਕਟ ‘ਚ ਪੰਜਾਬ ਲਈ ਖੇਡ ਸਕਦੇ ਹਨ।
ਇਸ ਦੇ ਲਈ ਉਨ੍ਹਾਂ ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਤੇ ਸਕੱਤਰ ਜਯ ਸਿੰਘ ਨੂੰ ਚਿੱਠੀ ਲਿਖ ਕੇ ਇਸ ਦੀ ਇਜ਼ਾਜਤ ਮੰਗੀ ਹੈ। ਉਨ੍ਹਾਂ ਕਿਹਾ ਜੇਕਰ ਮੈਨੂੰ ਬੀਸੀਸੀਆਈ ਵੱਲੋਂ ਇਜ਼ਾਜਤ ਮਿਲਦੀ ਹੈ ਤਾਂ ਮੈਂ ਸਿਰਫ਼ ਟੀ-20 ਮੈਚ ਹੀ ਖੇਡਾਂਗਾ। ਯੁਵਰਾਜ ਸਿੰਘ ਦੀ ਘਰੇਲੂ ਕ੍ਰਿਕਟ ‘ਚ ਵਾਪਸੀ ਦੀ ਪੁਸ਼ਟੀ ਵੀਰਵਾਰ ਨੂੰ ਹੋ ਸਕਦੀ ਹੈ। ਪੰਜਾਬ ਕ੍ਰਿਕਟ ਸੰਘ (ਪੀਸੀਏ) ਦੇ ਸਕੱਤਰ ਪੁਨੀਤ ਬਾਲੀ ਨੈ ਇਸ ਗੱਲ ਦੀ ਜਾਣਕਾਰੀ ਦਿੱਤੀ। ਯੁਵਰਾਜ ਨੇ ਸਿੰਘ ਪਿਛਲੇ ਸਾਲ ਜੂਨ ‘ਚ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈ ਲਿਆ ਸੀ। ਉਹ ਭਾਰਤ ਲਈ ਆਖਰੀ ਵਾਰ 2017 ‘ਚ ਖੇਡੇ ਸਨ। ਪਿਛਲੇ ਮਹੀਨੇ ਬਾਲੀ ਨੇ ਉਨ੍ਹਾਂ ਨੂੰ ਸੰਨਿਆਸ ਵਾਪਸ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਗਾਇਡ ਕਰਨ ਦੀ ਗੱਲ ਕਹੀ ਸੀ ਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਜੇਕਰ ਯੁਵਰਾਜ ਸਿੰਘ ਦੀ ਵਾਪਸੀ ਹੁੰਦੀ ਹੈ ਤਾਂ ਉਹ ਪੰਜਾਬ ਲਈ ਸਿਰਫ਼ ਟੀ-20 ਮੈਚ ਹੀ ਖੇਡਣਗੇ।
- ਭਾਰਤ ਲਈ ਆਖਰੀ ਵਾਰ 2017 ‘ਚ ਖੇਡੇ ਸਨ
- ਪੰਜਾਬ ਦੇ ਨੌਜਵਾਨਾਂ ਨੂੰ ਗਾਇਡ ਕਰਨ ਦੀ ਗੱਲ ਕਹੀ
- ਸਿਰਫ਼ ਟੀ-20 ਮੈਚ ਹੀ ਖੇਡਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.