ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਦਲਿਤਾਂ ’ਤੇ ਟਿ...

    ਦਲਿਤਾਂ ’ਤੇ ਟਿੱਪਣੀ ਦੇ ਮਾਮਲੇ ’ਚ ਯੁਵਰਾਜ ਸਿੰਘ ਪੁਲਿਸ ਜਾਂਚ ’ਚ ਹੋਏ ਸ਼ਾਮਲ

    Yuvraj Singh

    ਜਾਂਚ ਲਈ ਪੁਲਿਸ ਨੂੰ ਦਿੱਤਾ ਆਪਣਾ ਮੋਬਾਇਲ ਫੋਨ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਦਲਿਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਦੀ ਚੱਲ ਰਹੀ ਜਾਂਚ ’ਚ ਪੂਰਾ ਸਹਿਯੋਗ ਕਰ ਰਹੇ ਹਨ ਉਨ੍ਹਾਂ ਜਾਂਚ ’ਚ ਸਹਿਯੋਗ ਲਈ ਮੋਬਾਇਲ ਫੋਨ ਪੁਲਿਸ ਨੂੰ ਸੌਂਪ ਦਿੱਤਾ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਪੰਜਾਬ-ਹਰਿਆਣਾ ਹਾਈਕੋਰਟ ਨੇ ਯੁਵਰਾਜ ਸਿੰਘ ਵੱਲੋਂ ਸੌਂਪੇ ਗਏ ਉਪਕਰਨਾ ਦੀ ਜਾਂਚ ਤੋਂ ਬਾਅਦ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਤੇ ਯੁਵਰਾਜ ਸਿੰਘ ’ਤੇ ਪੁਲਿਸ ਕਾਰਵਾਈ ਨੂੰ ਅਗਲੀ ਸੁਣਵਾਈ ਤੱਕ ਰੋਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।

    ਜ਼ਿਕਰਯੋਗ ਹੈ ਕਿ 1 ਅਪਰੈਲ 2020 ’ਚ ਉਹਨਾਂ ਰੋਹਿਤ ਸ਼ਰਮਾ ਨਾਲ ਸੋਸ਼ਲ ਮੀਡੀਆ ’ਤੇ ਲਾਈਵ ਚੈੱਟ ਕੀਤੀ ਸੀ ਇਸ ਦੌਰਾਨ ਲਾਕਡਾਊਨ ਬਾਰੇ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਨੇ ਮਜ਼ਾਕ ’ਚ ਆਪਣੇ ਦੋਸਤਾਂ ਨੂੰ ਕੁਝ ਸ਼ਬਦ ਕਹੇ ਸਨ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਸੀ ਜੋ ਤੋਂ ਬਾਅਦ ਮਾਮਲਾ ਭਖ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ