ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home ਦੇਸ਼ ਲੁਟੇਰਿਆਂ ਵੱਲੋ...

    ਲੁਟੇਰਿਆਂ ਵੱਲੋਂ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ, ਗੱਡੀ ਲੈ ਹੋਏ ਫਰਾਰ

    Youths shot dead by robbers

    ਇੰਜੀਨੀਅਰਿੰਗ ਕਾਲਜ ਦੇ ਮੁਲਾਜ਼ਮ ਦਾ ਕਤਲ

    ਕਾਤਲ ਕਾਰ ਤੇ ਫੋਨ ਲੈ ਕੇ ਹੋਏ ਫਰਾਰ

    ਲਹਿਰਾਗਾਗਾ, (ਰਾਜ ਸਿੰਗਲਾ/ਤਰਸੇਮ ਬਬਲੀ) ਸਥਾਨਕ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਨੌਕਰੀ ਕਰਦੇ ਇੱਕ ਮੁਲਾਜ਼ਮ ਦਾ ਬੀਤੀ ਰਾਤ ਜਾਖਲ ਦੇ ਨਜ਼ਦੀਕ ਤਲਵਾੜਾ ਰੋਡ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ (robbers) ਅਤੇ ਸਿਰ ਤੇ ਸੱਟਾਂ ਮਾਰ ਕੇ ਕਤਲ ਕੀਤੇ ਜਾਣ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਜਗਮੋਹਨ ਪੁੱਤਰ ਭਗਵੰਤ ਸਿੰਘ ਨੰਬਰਦਾਰ ਬੀਤੀ ਸ਼ਾਮ ਕਰੀਬ ਪੰਜ ਛੇ ਵਜੇ ਆਪਣੀ ਮਾਤਾ ਦੇ ਲਈ ਹਰਿਆਣਾ ਦੇ ਫਤਿਆਬਾਦ ਵਿਖੇ ਦਵਾਈ ਲੈਣ ਗਿਆ ਸੀ ,ਪਰ ਉਹ ਦੇਰ ਰਾਤ ਤੱਕ ਘਰ ਨਾ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ, ਜਗਮੋਹਨ ਹਰਿਆਣਾ ਦੇ ਕਸਬਾ ਜਾਖ਼ਲ ਦੇ ਨਜ਼ਦੀਕ ਤਲਵਾੜਾ ਰੋਡ ਉੱਪਰ ਫਾਟਕਾਂ ਦੇ ਨਜ਼ਦੀਕ ਸੜਕ ਉੱਪਰ ਮ੍ਰਿਤਕ ਪਾਇਆ ਗਿਆ ,

    ਮ੍ਰਿਤਕ ਜਗਮੋਹਣ ਦੇ ਸਿਰ ਉਪਰ ਸੱਟਾਂ ਦੇ ਨਿਸ਼ਾਨ ਤੇ ਸਰੀਰ ‘ਤੇ ਗੋਲੀ ਲੱਗਣ ਦੇ ਨਿਸ਼ਾਨ ਵੀ ਸਨ ਕਾਤਲ ਮ੍ਰਿਤਕ ਦੀ ਆਈ ਟਵੰਟੀ ਕਾਰ ਅਤੇ ਫੋਨ ਵੀ ਲੈ ਕੇ ਫਰਾਰ ਹੋ ਗਏ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਸਿੰਘ ਭੱਲਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਬਰੀਕੀ ਨਾਲ ਜਾਂਚ ਕੀਤੀ ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰੇਗੀ ਤੇ ਪੁਲਿਸ ਵੱਲੋਂ ਬਹੁਤ ਬਰੀਕੀ ਨਾਲ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਦਲਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਹਰਿਆਓ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here