ਸਾਡੇ ਨਾਲ ਸ਼ਾਮਲ

Follow us

11.7 C
Chandigarh
Sunday, February 8, 2026
More
    Home ਸੂਬੇ ਪੰਜਾਬ ਝਗੜੇ ਦੌਰਾਨ ਨੌ...

    ਝਗੜੇ ਦੌਰਾਨ ਨੌਜਵਾਨ ਦਾ ਕਤਲ

    murder

    murder | 18 ਸਾਲਾ ਵਿਸ਼ਾਲ ਉਰਫ ਟੀਪੂ ਨਾਮ ਦੇ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ

    ਮੋਹਾਲੀ (ਕੁਲਵੰਤ ਕੋਟਲੀ) ਮੋਹਾਲੀ ਪਿੰਡ ਵਿੱਚ ਬੀਤੀ ਦੇਰ ਰਾਤ ਕੁੱਝ ਨੌਜਵਾਨਾਂ ਵੱਲੋਂ ਸ਼ਰਾਬ ਪੀਣ ਦੌਰਾਨ ਹੋਏ ਆਪਸੀ ਝਗੜੇ ਵਿੱਚ 18 ਸਾਲਾ ਵਿਸ਼ਾਲ ਉਰਫ ਟੀਪੂ ਨਾਮ ਦੇ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪਿੱਛੋਂ ਯੂ ਪੀ ਦਾ ਰਹਿਣ ਵਾਲਾ ਸੀ ਜੋ ਕਿ ਇਸ ਸਮੇਂ ਪਿੰਡ ਬੜਮਾਜਰਾ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਵਿਸ਼ਾਲ ਉਰਫ ਟੀਪੂ ਅਤੇ ਉਸਦੇ ਤਿੰਨ ਹੋਰ ਦੋਸਤ ਬੀਤੀ ਰਾਤ ਪਿੰਡ ਮੁਹਾਲੀ ਵਿੱਚ ਸ਼ਰਾਬ ਪੀ ਰਹੇ ਸਨ, ਜਿਸ ਦੌਰਾਨ ਉਹਨਾਂ ਵਿੱਚ ਕਿਸੇ ਗੱਲ ਉਤੇ ਆਪਸੀ ਬਹਿਸਬਾਜੀ ਹੋ ਗਈ ਅਤੇ ਇਸ ਦੌਰਾਨ ਵਿਸ਼ਾਲ ਦੇ ਨਾਲ ਸ਼ਰਾਬ ਪੀ ਰਹੇ ਵਿਕਾਸ ਕੁਮਾਰ ਉਰਫ ਗੋਲੀ ਨਾਂਅ ਦੇ ਨੌਜਵਾਨ (ਉਮਰ 19 ਸਾਲ) ਨੇ ਵਿਸ਼ਾਲ ਤੇ ਚਾਕੂ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਸਦੀ ਮੌਤ ਹੋ ਗਈ।  murder

    ਝਗੜੇ ਤੋਂ ਬਾਅਦ ਇਹ ਤਿੰਨੇ ਵਿਅਕਤੀ ਵਿਸ਼ਾਲ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਕਾਸ ਦੇ ਦੋਵੇਂ ਸਾਥੀ ਮੌਕੇ ਤੋਂ ਫਰਾਰ ਹੋ ਗਏ, ਜਦੋਂ ਕਿ ਵਿਕਾਸ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਨੇ ਪੁਲੀਸ ਕੋਲ ਆਪਣਾ ਜੁਰਮ ਕਬੂਲ ਕਰ ਲਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here