ਬਠਿੰਡਾ ‘ਚ ਨੌਜਵਾਨ ਦਾ ਭੇਦਭਰੀ ਹਾਲਤ ‘ਚ ਕਤਲ

ਮ੍ਰਿਤਕ ਦਾ ਪਿਤਾ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਹੋਇਆ ਫਰਾਰ

ਮ੍ਰਿਤਕ ਦੇ ਪਿਤਾ ਦੁਆਲੇ ਹੀ ਘੁੰਮ ਰਹੀ ਹੈ ਪੁਲਿਸ ਦੀ ਸ਼ੱਕ ਦੀ ਸੂਈ

ਬਠਿੰਡਾ, (ਸੁਖਜੀਤ ਮਾਨ)। ਇੱਥੋਂ ਦੇ ਬੱਲਾ ਰਾਮ ਨਗਰ ‘ਚ ਸਥਿਤ ਇੱਕ ਮਠਿਆਈ ਦੀ ਦੁਕਾਨ  ‘ਚੋਂ ਨੌਜਵਾਨ ਦੀ ਲਾਸ਼ (murder) ਮਿਲੀ ਹੈ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੇ ਗਲੇ ‘ਤੇ ਪਏ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਉਸਦਾ ਕਤਲ ਕੀਤਾ ਗਿਆ ਹੈ ਘਟਨਾ ਮਗਰੋਂ ਮ੍ਰਿਤਕ ਦਾ ਪਿਤਾ ਅੱਜ ਸਵੇਰੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਫਰਾਰ ਹੋ ਗਿਆ ਜਿਸ ਕਾਰਨ ਪੁਲਿਸ ਦੀ ਸ਼ੱਕ ਦੀ ਸੂਈ ਉਸ ਦੁਆਲੇ ਹੀ ਘੁੰਮ ਰਹੀ ਹੈ  ਉਂਜ ਹਾਲੇ ਮ੍ਰਿਤਕ ਦੇ ਪਿਤਾ ਵੱਲੋਂ ਹੀ ਇਹ ਕਤਲ ਕਰਨ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ

ਵੇਰਵਿਆਂ ਮੁਤਾਬਿਕ ਮ੍ਰਿਤਕ ਦੀ ਦਾਦੀ ਨੇ ਸਵੇਰ ਵੇਲੇ ਆ ਕੇ ਜਦੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਉਸਦਾ ਪੋਤਰਾ ਹਰੀ ਓਮ (16) ਮਰਿਆ ਪਿਆ ਸੀ ਉਸਨੇ ਨੇੜਲੇ ਲੋਕਾਂ ਦੀ ਸਹਾਇਤਾ ਨਾਲ ਪੁਲਿਸ ਨੂੰ ਸੂਚਿਤ ਕੀਤਾ ਮੌਕੇ ‘ਤੇ ਪੁੱਜੇ ਡੀਐਸਪੀ ਸਿਟੀ- 2 ਅਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਠਿਆਈ ਵਾਲੀ ਦੁਕਾਨ ‘ਚ ਮ੍ਰਿਤਕ ਦੇਹ ਪਈ ਹੋਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪੁੱਜੇ ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੋ ਸਾਲ ਪਹਿਲਾਂ ਘਰੇਲੂ ਕਲੇਸ਼ ਕਾਰਨ ਘਰੋਂ ਚਲੀ ਗਈ ਸੀ  ਮ੍ਰਿਤਕ ਦਾ ਪਿਤਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਦਾਦੀ ਨੇ ਦੱਸਿਆ ਹੈ ਕਿ ਉਹ ਕੀਰਤਨ ‘ਤੇ ਗਈ ਹੋਈ ਸੀ ਤੇ ਜਦੋਂ ਸਵੇਰੇ ਆ ਕੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਉਸਦਾ ਪੋਤਰਾ ਮਰਿਆ ਪਿਆ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਗਲੇ ‘ਤੇ ਨਿਸ਼ਾਨ ਹਨ ਜਿਸ ਤੋਂ ਲੱਗਦਾ ਹੈ ਕਿ ਉਸਦਾ ਗਲਾ ਘੋਟ ਕੇ ਕਤਲ ਕੀਤਾ ਹੈ ਉਨ੍ਹਾਂ ਇਹ ਵੀ ਆਖਿਆ ਕਿ ਮੁੱਢਲੀ ਤਫ਼ਤੀਸ਼ ਤੋਂ ਇਹੋ ਸਾਹਮਣੇ ਆਇਆ ਹੈ ਕਿ ਮ੍ਰਿਤਕ ਦਾ ਪਿਤਾ ਜੋ ਇੱਥੇ ਨਹੀਂ ਹੈ ਤੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਉਹ ਸਵੇਰੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਤੇ ਉੱਥੋਂ ਇਹ ਕਹਿ ਕੇ ਪੈਸੇ ਲੈ ਗਿਆ ਕਿ ਉਸਨੂੰ ਪੈਸਿਆ ਦੀ ਲੋੜ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਵਾਰਦਾਤ ਨੂੰ ਉਸਨੇ ਹੀ ਅੰਜਾਮ ਦਿੱਤਾ ਹੈ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਇਸ ਮਾਮਲੇ ਸਬੰਧੀ ਮ੍ਰਿਤਕ ਦੀ ਦਾਦੀ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਥਰਮਲ ‘ਚ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here