ਯੂਥ ਆਗੂ ਅਭਿਨਵ ਚੌਧਰੀ ਨੇ ਵੱਖ-ਵੱਖ ਪਾਰਟੀਆਂ ਦੇ ਸਮੱਰਥਕਾਂ ਨੂੰ ਕੀਤਾ ਕਾਂਗਰਸ ’ਚ ਸ਼ਾਮਲ

Youth Leader Sachkahoon

ਯੂਥ ਆਗੂ ਅਭਿਨਵ ਚੌਧਰੀ ਨੇ ਵੱਖ-ਵੱਖ ਪਾਰਟੀਆਂ ਦੇ ਸਮੱਰਥਕਾਂ ਨੂੰ ਕੀਤਾ ਕਾਂਗਰਸ ’ਚ ਸ਼ਾਮਲ

ਤਲਵੰਡੀ, ਧਮਰਾਈ ਤੇ ਭਗਵਾਨਪੁਰ ਦੇ 10 ਪਰਿਵਾਰ ਕਾਂਗਰਸ ਨਾਲ ਜੁੜੇ

ਸੱਚ ਕਹੂੰ ਨਿਊਜ਼, ਗੁਰਦਾਸਪੁਰ। ਦੀਨਾਨਗਰ ਹਲਕੇ ਦੇ ਪਿੰਡ ਤਲਵੰਡੀ, ਧਮਰਾਈ ਅਤੇ ਭਗਵਾਨਪੁਰ ਦੇ 10 ਪਰਿਵਾਰਾਂ ਨੇ ਅੱਜ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੇ ਗ੍ਰਹਿ ਪਹੁੰਚ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ। ਇਹ ਪਰਿਵਾਰ ਨਗਰ ਕੌਂਸਲ ਦੀਨਾਨਗਰ ਦੇ ਵਾਈਸ ਪ੍ਰਧਾਨ ਪ੍ਰਵੀਨ ਬਾਬਾ ਦੀ ਅਗਵਾਈ ਵਿੱਚ ਕਾਂਗਰਸ ਨਾਲ ਜੁੜੇ ਹਨ, ਜਿਨ੍ਹਾਂ ਨੂੰ ਯੂਥ ਕਾਂਗਰਸ ਨੇਤਾ ਅਭਿਨਵ ਚੌਧਰੀ ਨੇ ਹਾਰ ਪਹਿਨਾ ਕੇ ਇਨ੍ਹਾਂ ਦਾ ਆਪਣੀ ਪਾਰਟੀ ’ਚ ਸਵਾਗਤ ਕੀਤਾ। ਪ੍ਰਵੀਨ ਬਾਬਾ ਨੇ ਦੱਸਿਆ ਕਿ ਪਹਿਲਾਂ ਇਹ ਸਾਰੇ ਪਰਿਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਰਥਕ ਰਹੇ ਹਨ ਪਰ ਦੀਨਾਨਗਰ ਅੰਦਰ ਜੰਗੀ ਪੱਧਰ ’ਤੇ ਚੱਲ ਰਹੇ ਵਿਕਾਸ ਕੰਮਾਂ ਨੇ ਇਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਇਨ੍ਹਾਂ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਇਸ ਸਬੰਧੀ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਹਾਮੀ ਭਰਨ ’ਤੇ ਅੱਜ ਇਨਾਂ ਨੂੰ ਕਾਂਗਰਸ ਪਾਰਟੀ ਦਾ ਹਿੱਸਾ ਬਣਾਇਆ ਗਿਆ ਹੈ।

ਇਸ ਮੌਕੇ ਹਰਵਿੰਦਰ ਸਿੰਘ ਧਮਰਾਈ, ਕੰਵਲਜੀਤ ਸਿੰਘ ਭਗਵਾਨ, ਨਿਤਿਨ ਮਹਾਜਨ ਦੀਨਾਨਗਰ ਤੇ ਪਿੰਡ ਤਲਵੰਡੀ ਤੋਂ ਹਰਜੀਤ ਸਿੰਘ, ਸੰਦੀਪ ਸਿੰਘ, ਰਿੰਕੂ ਕੁਮਾਰ, ਸਤਿੰਦਰ ਸਿੰਘ ਤੇ ਕੰਵਲਜੀਤ ਸਿੰਘ ਨੂੰ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਕਰਦਿਆਂ ਯੂਥ ਆਗੂ ਅਭਿਨਵ ਚੌਧਰੀ ਨੇ ਕਿਹਾ ਕਿ ਉਕਤ ਪਰਿਵਾਰਾਂ ਦਾ ਕਾਂਗਰਸ ’ਚ ਆਉਣ ਦਾ ਫ਼ੈਸਲਾ ਕਾਫ਼ੀ ਸਮਝਦਾਰੀ ਅਤੇ ਸ਼ਲਾਘਾ ਭਰਪੂਰ ਹੈ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਅੰਦਰ ਅਣਗਿਣਤ ਵਿਕਾਸ ਕੰਮ ਹੋਏ ਹਨ ਅਤੇ ਲੋਕਾਂ ਲਈ ਅਨੇਕਾਂ ਲਾਭਦਾਇਕ ਸਕੀਮਾਂ ਸਰਕਾਰ ਵੱਲੋਂ ਚਲਾਈਆਂ ਗਈਆਂ ਹਨ। ਜਿਸ ਤੋਂ ਲਾਭ ਲੈਣ ਵਾਲੇ ਲੋਕ ਇਹ ਖ਼ੁਦ ਹੀ ਸਮਝ ਰਹੇ ਹਨ ਕਿ ਸਿਰਫ਼ ਕਾਂਗਰਸ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਜਦਕਿ ਹੋਰਨਾਂ ਪਾਰਟੀਆਂ ਨੇ ਸਿਰਫ਼ ਸਬਜ਼ਬਾਗ ਹੀ ਦਿਖਾਉਣੇ ਹਨ, ਜਿਨ੍ਹਾਂ ਨੇ ਕਦੇ ਅਮਲੀ ਰੂਪ ਨਹੀਂ ਲੈਣਾ।

ਅਭਿਨਵ ਚੌਧਰੀ ਨੇ ਕਿਹਾ ਕਿ ਦੀਨਾਨਗਰ ਹਲਕੇ ਵਿੱਚ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੀ ਦੇਖਦੇਖ ਹੇਠ ਜੋ ਵਿਕਾਸ ਦੇ ਕੰਮ ਹੋ ਰਹੇ ਹਨ, ਉਨਾਂ ਨੂੰ ਦੇਖਦਿਆਂ ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਨਾਲ ਜੁੜਣ ਵਾਲਿਆਂ ਦਾ ਰੁਝਾਨ ਕਾਫ਼ੀ ਵਧਿਆ ਹੈ। ਜਿਸ ਤੋਂ ਲੱਗਦਾ ਹੈ ਕਿ 2022 ਦੀਆਂ ਚੋਣਾਂ ਵਿੱਚ ਦੀਨਾਨਗਰ ਦੀ ਜਨਤਾ ਅਰੁਨਾ ਚੌਧਰੀ ਨੂੰ ਦੁਬਾਰਾ ਜਿਤਾ ਕੇ ਵਿਕਾਸ ਕੰਮਾਂ ਦੀ ਰਫ਼ਤਾਰ ਨੂੰ ਜਾਰੀ ਰੱਖੇਗੀ। ਇਸ ਮੌਕੇ ਸਾਬਕਾ ਕੌਂਸਲਰ ਤਿਰਲੋਕ ਸਿੰਘ ਡੋਲਾ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ