ਹੁਣ ਨਹੀਂ ਸਤਾਏਗਾ ਗੁਰਮੇਲ ਸਿੰਘ ਨੂੰ ਆਪਣਾ ਮਕਾਨ ਨਾ ਹੋਣ ਦਾ ਫ਼ਿਕਰ

Welfare Work Sachkahoon

ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਗੁੁਰਮੇਲ ਸਿੰਘ ਦਾ ਸੁਪਨਾ ਕੀਤਾ ਪੂਰਾ, ਮਕਾਨ ਬਣਾਇਆ

ਨਰਿੰਦਰ ਸਿੰਘ ਬਠੋਈ, ਪਟਿਆਲਾ । ਜਦੋਂ ਜਿੰਦਗੀ ਦੇ ਆਖਰੀ ਪੜਾਅ ’ਚ ਹੱਥ ਪੈਰ ਕਮਜ਼ੋਰ ਹੋ ਗਏ ਅਤੇ ਸਰੀਰ ਨੂੰ ਬਿਮਾਰੀਆਂ ਨੇ ਘੇਰ ਲਿਆ ਤੇ ਸਿਰ ਢਿੱਕਣ ਲਈ ਛੱਤ ਨਾ ਹੋਣ ਕਾਰਨ ਗੁਰਮੇਲ ਸਿੰਘ ਦੀ ਰਾਤਾਂ ਦੀ ਨੀਦ ਉੱਡ ਗਈ ਸੀ ਤੇ ਹਰ ਸਮੇਂ ਉਸ ਨੂੰ ਆਪਣਾ ਪੱਕਾ ਮਕਾਨ ਨਾ ਹੋਣ ਦਾ ਫਿਕਰ ਸਤਾਉਂਦਾ ਰਹਿੰਦਾ ਸੀ। ਇਸ ਸਭ ਦਾ ਪਤਾ ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਲੱਗਿਆ ਤਾਂ ਸਾਧ-ਸੰਗਤ ਨੇ ਗੁਰਮੇਲ ਸਿੰਘ ਦਾ ਮਕਾਨ ਬਣਾਉਣ ਦਾ ਬੀੜਾ ਚੁੱਕਿਆ ਤੇ ਦੋ ਦਿਨ ’ਚ ਮਕਾਨ ਬਣਾ ਕੇ ਗੁਰਮੇਲ ਸਿੰਘ ਦਾ ਸੁਪਨਾ ਪੂਰਾ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬਠੋਈ-ਡਕਾਲਾ ਦੇ ਜ਼ਿੰਮੇਵਾਰ 15 ਮੈਂਬਰ ਹਰਜਿੰਦਰ ਇੰਸਾਂ, ਨਛੱਤਰ ਇੰਸਾਂ, ਰਾਮ ਕੁਮਾਰ ਇੰਸਾਂ, ਜਗਰੂਪ ਇੰਸਾਂ, ਵਿਜੈ ਇੰਸਾਂ ਨੇ ਦੱਸਿਆ ਕਿ ਪਿੰਡ ਬਠੋਈ ਕਲਾਂ ਦੇ ਗੁਰਮੇਲ ਸਿੰਘ ਪੁੱਤਰ ਛੋਟਾ ਸਿੰਘ ਨੇ ਜਦੋਂ ਮਕਾਨ ਬਣਾਉਣ ਲਈ ਬਲਾਕ ਦੇ ਜ਼ਿੰਮੇਵਾਰਾਂ ਨਾਲ ਗੱਲ ਕੀਤੀ ਤੇ ਦੱਸਿਆ ਕਿ ਉਸ ਦੀ ਦੀਆਂ ਤਿੰਨ ਧੀਆਂ ਤੇ ਇੱਕ ਬੇਟਾ ਹੈ ਅਤੇ ਕਿਸੇ ਉੱਚੀ ਜਗ੍ਹਾ ਤੋਂ ਡਿੱਗ ਜਾਣ ਕਾਰਨ ਚੱਲਣ ਫਿਰਨ ਵਿੱਚ ਅਸਮਰੱਥ ਹੈ ਤੇ ਬਜ਼ੁਰਗ ਵੀ ਬਹੁਤ ਜ਼ਿਆਦਾ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਿਹਾ ਸੀ ਤੇ ਆਪਣਾ ਮਕਾਨ ਨਾ ਹੋਣ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨੀ ’ਚ ਸੀ।

Welfare Work Sachkahoon

ਜ਼ਿੰਮੇਵਾਰਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਜ਼ਿੰਮੇਵਾਰਾਂ ਨੇ ਸਾਧ-ਸੰਗਤ ਨਾਲ ਸਲਾਹ ਮਸ਼ਵਰਾ ਕਰਕੇ ਗੁਰਮੇਲ ਸਿੰਘ ਦਾ ਮਕਾਨ ਬਣਾਉਣ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਨੂੰ ਤਰਜੀਹ ਦਿੰਦੀ ਹੈ ਤੇ ਇਸੇ ਤਹਿਤ ਹੀ ਜਨਮ ਮਹੀਨੇ ਦੀ ਖੁਸੀ ’ਚ ਸਾਧ-ਸੰਗਤ ਨੇ ਮਕਾਨ ਬਣਾਉਣ ਦਾ ਫੈਸਲਾ ਕੀਤਾ। ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਨੇ ਗੁਰਮੇਲ ਸਿੰਘ ਦਾ ਇੱਕ ਕਮਰਾ, ਰਸੋਈ, ਬਾਥਰੂਮ ਤੇ ਚਾਰੀਦੀਵਾਰੀ ਬਣਾ ਕੇ ਦਿੱਤੀ ਹੈ। ਇਸ ਮੌਕੇ ਭੰਗੀਦਾਸ ਲਖਵੀਰ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਭਾਨ ਚੰਦ, ਗੁਰਸੇਵਕ ਸਿੰਘ, ਦਰਬਾਰਾ ਸਿੰਘ, ਹਾਕਮ ਸਿੰਘ, ਪੱਪੂ ਇੰਸਾਂ, ਚੂਹੜ ਸਿੰਘ, ਰਲਾ ਰਾਮ, ਗੁਰਧਿਆਨ ਸਿੰਘ, ਜਗਰੂਪ ਸਿੰਘ ਸਮੇਤ ਗ੍ਰੀਨ ਐਸ ਭਾਈ ਤੇ ਭੈਣਾਂ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਸੇਵਾਦਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

ਪਿੰਡ ਵਾਸੀਆਂ ਵੱਲੋਂ ਸਾਧ-ਸੰਗਤ ਦੇ ਕਾਰਜ ਦੀ ਕੀਤੀ ਗਈ ਸ਼ਲਾਘਾ

ਪਿੰਡ ਬਠੋਈ ਕਲਾਂ ਦੇ ਨਿਵਾਸੀਆਂ ਵੱਲੋਂ ਸਾਧ-ਸੰਗਤ ਦੇ ਇਸ ਕੀਤੇ ਜਾ ਰਹੇ ਕਾਰਜ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਗਈ ਅਤੇ ਹਰ ਕੋਈ ਕਹਿ ਰਿਹਾ ਹੈ ਅੱਜ ਦੇ ਮਹਿੰਗਾਈ ਭਰੇ ਜ਼ਮਾਨੇ ’ਚ ਤਾਂ ਕੋਈ ਕਿਸੇ ਨੂੰ ਪਿੰਡੇ ਦੀ ਜੂੰ ਤੱਕ ਨਹੀਂ ਦਿੰਦਾ ਤੇ ਸਾਧ-ਸੰਗਤ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਮਕਾਨ ਬਣਾ ਕੇ ਦੇ ਰਹੀ ਹੈ। ਧੰਨ ਹਨ ਇਨ੍ਹਾਂ ਦੇ ਗੁਰੂ ਜੀ ਜੋ ਇਨ੍ਹਾਂ ਨੂੰ ਮਾਨਵਤਾ ਭਲਾਈ ਕਾਰਜ ਕਰਨ ਦੀ ਪ੍ਰੇਰਨਾ ਦਿੰਦੇ ਹਨ ਹਨ।

ਸਾਧ-ਸੰਗਤ ਦੇ ਇੱਕ ਹੱਭਲੇ ਨੇ ਕੀਤਾ ਮੇਰਾ ਸੁਪਨਾ ਪੂਰਾ : ਗੁਰਮੇਲ ਸਿੰਘ

ਇਸ ਸਬੰਧੀ ਗੁਰਮੇਲ ਸਿੰਘ ਨੇ ਗੱਲ ਕਰਦਿਆ ਕਿਹਾ ਕਿ ਮੈਂ ਸਾਰੀ ਉਮਰ ਸਾਧ-ਸੰਗਤ ਦਾ ਦੇਣ ਨਹੀਂ ਦੇ ਸਕਦਾ ਕਿਉਂਕਿ ਉਮਰ ਬਹੁਤ ਜ਼ਿਆਦਾ ਹੋਣ ਕਾਰਨ ਸਰੀਰ ਪੂਰੀ ਤਰ੍ਹਾਂ ਜਵਾਬ ਦੇ ਗਿਆ ਹੈ ਤੇ ਮਕਾਨ ਬਣਾਉਣਾ ਇੱਕ ਸੁਪਨਾ ਜਿਹਾ ਬਣ ਗਿਆ ਸੀ ਤੇ ਪਰ ਸਾਧ-ਸੰਗਤ ਦੇ ਹੱਭਲੇ ਨੇ ਮੇਰੇ ਉਹ ਸੁਪਨਾ ਦੋ ਦਿਨ ’ਚ ਹੀ ਪੂਰਾ ਕਰ ਦਿੱਤਾ ਹੈ। ਧੰਨ ਹਨ ਪੁੂਜਨੀਕ ਗੁਰੂ ਜੀ ਜੋ ਸਾਧ-ਸੰਗਤ ਨੂੰ ਦੂਜਿਆਂ ਦੀ ਮੱਦਦ ਕਰਨ ਦੀ ਸਿੱਖਿਆ ਦਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ