ਲੁਧਿਆਣਾ । ਲੁਧਿਆਣਾ ’ਚ ਇੱਕ ਨੌਜਵਾਨ ਦੀ ਪਾਣੀ ਦੀ ਟੈਂਕੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਪਿਛਲੇ 3 ਸਾਲਾਂ ਤੋਂ ਫੈਕਟਰੀ ‘ਚ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਹੋਈ ਹੈ। ਮੂਲ ਰੂਪ ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਵਸਨੀਕ ਹੈ। ਮਹਾਨਗਰ ਵਿੱਚ ਘੁੰਮਣ ਕਲੋਨੀ ਵਿੱਚ ਆਪਣੇ ਚਾਚੇ ਕੋਲ ਰਹਿੰਦਾ ਸੀ।
ਰੋਜ਼ਾਨਾ ਦੀ ਤਰ੍ਹਾਂ ਉਹ ਟੈਂਕੀ ਵਿੱਚ ਪਾਣੀ ਚੈੱਕ ਕਰਨ ਗਿਆ। ਕੱਲ੍ਹ ਜਿਵੇਂ ਹੀ ਉਹ ਪਾਣੀ ਦੀ ਜਾਂਚ ਕਰਨ ਲਈ ਟੈਂਕੀ ’ਚ ਗਿਆ ਤਾਂ ਉਹ ਅਚਾਨਕ ਕਰੀਬ 50 ਫੁੱਟ ਡੂੰਘੇ ਟੈਂਕੀ ਦੇ ਅੰਦਰ ਜਾ ਡਿੱਗਿਆ। ਸਿਰ ‘ਤੇ ਸੱਟ ਲੱਗਣ ਕਾਰਨ ਉਹ ਬਾਹਰ ਨਹੀਂ ਆ ਸਕਿਆ। ਉਸ ਦੇ ਸਾਥੀ ਰਜਿੰਦਰਾ ਨੇ ਰੌਲਾ ਪਾਇਆ।
ਇਹ ਵੀ ਪੜ੍ਹੋ : ਮੋਟਰਸਾਈਕਲ ਦੇ ਕਾਗਜ਼ ਮੰਗਣ ‘ਤੇ ਨਸ਼ੇ ’ਚ ਧੁੱਤ ਨੌਜਵਾਨਾਂ ਨੇ ਕੀਤੀ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ
ਲੜਕੇ ਦੇ ਚਾਚਾ ਰਾਕੇਸ਼ ਨੇ ਦੱਸਿਆ ਕਿ ਰਜਿੰਦਰਾ ਉਸ ਦੇ ਕੋਲ ਹੀ ਰਹਿੰਦਾ ਸੀ। ਉਨਾਂ ਕਿਹਾ ਜੇਕਰ ਫੈਕਟਰੀ ਪ੍ਰਬੰਧਕ ਜਾਂ ਮਜ਼ਦੂਰਾਂ ਨੇ ਹਾਦਸੇ ਤੋਂ ਤੁਰੰਤ ਬਾਅਦ ਟੈਂਕੀ ਖਾਲੀ ਕਰ ਦਿੱਤੀ ਹੁੰਦੀ ਤਾਂ ਰਜਿੰਦਰ ਦੀ ਜਾਨ ਬਚ ਸਕਦੀ ਸੀ। ਰਜਿੰਦਰਾ ਦੀ ਮੌਤ ਅਣਗਹਿਲੀ ਕਾਰਨ ਹੋਈ ਹੈ। ਥਾਣਾ ਮੇਹਰਬਾਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ‘ਚ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।