ਬੁਰਾਈਆਂ ਖਿਲਾਫ ਗੱਜੀਆਂ ਯੂਥ ਵੀਰਾਂਗਨਾਵਾਂ

Youth devastation Evils, Slogan, Youth Vein

ਰਜਨੀਸ਼ ਰਵੀ,ਜਲਾਲਾਬਾਦ:ਯੂਥ ਵੀਰਾਂਗਨਾਏਂ (ਰਜਿ.) ਨਵੀਂ ਦਿੱਲੀ ਦੀ ਇਕਾਈ ਚੱਕ ਸਿੰਘੇ ਵਾਲਾ ਦੀਆਂ ਯੂਥ ਵੀਰਾਂਗਨਾ ਨੇ ਪਿੰਡ ਸਿਮਰਿਆਂ ਵਾਲਾ ‘ਚ ਸਮਾਜਿਕ ਬੁਰਾਈਆਂ ਖਿਲਾਫ ਰੈਲੀ ਕੱਢੀ।

ਰੈਲੀ ਨੂੰ ਸਮਾਜ ਸੇਵਿਕਾ ਸਵਰਨਾ ਰਾਣੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਯੂਥ ਵੀਰਾਂਗਨਾਵਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਜਾਣਾ ਸਮੇਂ ਦੀ ਲੋੜ ਹੈ।  ਇਸ ਰੈਲੀ ਦੌਰਾਣ ਵੀਰਾਂਗਨਾਵਾਂ ਦੇ ਹੱਥਾਂ ‘ਚ ਭਰੂਣ ਹੱਤਿਆ, ਨਸ਼ੇ ਅਤੇ ਦਹੇਜ ਪ੍ਰਥਾ ਨੂੰ ਖਤਮ ਕਰਨ ਵਾਲੇ ਸਲੋਗਨ ਫੜੇ ਹੋਏ ਸਨ, ਇਸ ਦੌਰਾਨ ਵੀਰਾਂਗਨਾਵਾਂ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਤੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਵਾਲੀਆਂ ਤਸਵੀਰਾਂ ਦਿਖਾ ਕੇ ਨਸ਼ੇ ਦੇ ਸਰੀਰ ‘ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ

ਇਸ ਮੌਕੇ ਸੁਰਿੰਦਰ ਕੌਰ, ਕ੍ਰਿਸ਼ਨਾ ਰਾਣੀ, ਸ਼ਿਮਲਾ ਰਾਣੀ, ਰਾਜ ਰਾਣੀ, ਨਿਰਮਲ ਰਾਣੀ, ਕੁਲਦੀਪ ਕੌਰ, ਸ਼ਿਮਲਾ ਰਾਣੀ, ਕਾਂਤਾ ਰਾਣੀ, ਵੀਰਪਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here