18 ਸਾਲ ਦੇ ਨੌਜਵਾਨ ਨੇ ਪਿਤਾ ਦੇ ਲਾਇਸੰਸੀ ਰਿਵਾਲਵਰ ਨਾਲ ਕੀਤੀ ਆਤਮਹੱਤਿਆ

License Revolver

ਬਰਨਾਲਾ (ਗੁਰਪ੍ਰੀਤ ਸਿੰਘ)। ਕਸਬਾ ਹੰਡਿਆਇਆ ਦੇ ਜਸਨਪ੍ਰੀਤ ਬਾਵਾ (18) ਪੁੱਤਰ ਸੁਖਚੈਨ ਬਾਵਾ ਨੇ ਅੱਜ ਸਵੇਰੇ ਕਰੀਬ 9.30 ਵਜੇ ਆਪਣੇ ਪਿਤਾ ਦੇ ਲਸੰਸੀ ਰਿਵਾਲਵਰ (License Revolver) ਨਾਲ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ ਜਿਸਨੂੰ ਸਿਵਲ ਹਸਪਤਾਲ ਬਰਨਾਲਾ ਵਿਖ਼ੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮਿਰਤਕ ਘੋਸ਼ਿਤ ਕਰ ਦਿੱਤਾ l

ਇਹ ਵੀ ਪੜ੍ਹੋ : ਸ਼ਰਾਬ ਦੀ ਕਮਾਈ ਸਿਹਤ ਦੀ ਬਰਬਾਦੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਂਕੀ ਇੰਚਾਰਜ ਤਰਸੇਮ ਸਿੰਘ ਏ ਐਸ ਆਈ ਨੇ ਦੱਸਿਆ ਕਿ ਉਸਨੇ ਆਤਮਹੱਤਿਆ ਕਰ ਲਈ ਹੈ ਪਰ ਉਸਦੇ ਵਾਰਸਾਂ ਦੇ ਕਹਿਣ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ l ਆਤਮ ਹਤਿਆ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

 

LEAVE A REPLY

Please enter your comment!
Please enter your name here