Murder: ਪੁਰਾਣੀ ਰੰਜਿਸ਼ ਦੇ ਚੱਲਦੇ ਕਾਂਗਰਸੀ ਆਗੂ ਦੇ ਨੌਜਵਾਨ ਪੁੱਤ ਦਾ ਬੇਰਹਮੀ ਨਾਲ ਕਤਲ

Murder
ਕਾਂਗਰਸੀ ਆਗੂ ਮਨਜੀਤ ਸਿੰਘ ਦੇ ਮਿ੍ਰਤਕ ਪੁੱਤਰ ਤਰਨਜੀਤ ਸਿੰਘ ਉਰਫ ਨੰਨੂ ਦੀ ਫਾਇਲ ਫੋਟੋ।

ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਅੱਗੇ ਦੀ ਕਾਰਵਾਈ ਸ਼ੁਰੂ | Murder

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। Murder: ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸ਼ਹਿਰ ਦੇ ਸਥਾਨਕ ਨਿਵਾਸੀ ਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਦੇ ਨੌਜਵਾਨ ਪੁੱਤਰ ਤਰਨਜੀਤ ਸਿੰਘ ਤਰਨੀ (36) ਦਾ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ। ਇਸ ਸੰਬਧੀ ਹਾਸਿਲ ਹੋਈ ਜਾਣਕਾਰੀ ਮੁਤਾਬਕ ਤੇ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: CJI Chandrachud: CJI ਚੰਦਰਚੂੜ ਨੇ ਵਕੀਲ ਨੂੰ ਕਿਹਾ, “ਤੁਹਾਡੀ ਹਿੰਮਤ ਕਿਵੇਂ ਹੋਈ”!

ਪੁਲਿਸ ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਦਰਜ ਬਿਆਨਾਂ ਮੁਤਾਬਕ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਲੋਹਾ ਸਕਰੈਪ ਦਾ ਕਾਰੋਬਾਰ ਕਰਦਾ ਸੀ ਤੇ ਬੀਤੇ ਦਿਨੀਂ ਉਹ ਸ਼ਾਮ ਨੂੰ ਕਰੀਬ 5.30 ਵਜੇ ਆਪਣੇ ਇਕ ਮਿੱਤਰ ਨੂੰ ਮਿਲਣ ਸਥਾਨਕ ਸ਼ਹਿਰ ਦੇ ਪਿੰਡ ਬਦੀਨਪੁਰ ਜਾ ਰਿਹਾ ਸੀ।

ਉਸਦੇ ਜਾਣ ਥੋੜੀ ਦੇਰ ਬਾਅਦ ਹੀ ਉਹਨਾਂ ਦੇ ਫੋਨ ’ਤੇ ਕਿਸੀ ਅਣਪਛਾਤੇ ਵਿਅਕਤੀ ਨੇ ਫੋਨ ਕਰ ਕਿਹਾ ਕਿ ਉਹਨਾਂ ਦੇ ਲੜਕੇ ਤਰਨਪ੍ਰੀਤ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਗੰਭੀਰ ਜ਼ਖਮੀ ਕਰ ਰੋਡ ’ਤੇ ਸੁੱਟ ਦਿੱਤਾ ਹੈ। ਜਿਸਦੇ ਚਲਦੇ ਜਦੋਂ ਉਹ ਉਕਤ ਥਾਂ ’ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਉਹਨਾਂ ਦਾ ਪੁੱਤਰ ਲਹੂ ਲੁਹਾਣ ਹੋਇਆ ਸੜਕ ’ਤੇ ਪਿਆ ਸੀ। ਜਿਸ ਨੂੰ ਉਹਨਾਂ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਲੜਕੇ ਨੇ ਹੋਲੀ-ਹੋਲੀ ਬੋਲਦੇ ਹੋਏ ਕੁੱਝ ਵਿਅਕਤੀਆਂ ਦਾ ਨਾਂਅ ਲੈ ਕਿਹਾ ਕਿ ਉਨ੍ਹਾਂ ਵੱਲੋਂ ਉਸਨੂੰ ਉਸਦੀ ਕਾਰ ਵਿੱਚੋਂ ਬਾਹਰ ਕੱਢ ਉਸ ਨੂੰ ਬੇਰਹਮੀ ਨਾਲ ਕੁੱਟਿਆ ਗਿਆ।

ਇਨ੍ਹਾਂ ਕਹਿ ਉਨ੍ਹਾਂ ਦਾ ਲੜਕਾ ਬੇਹੋਸ਼ ਹੋ ਗਿਆ ਤੇ ਉਨ੍ਹਾਂ ਵੱਲੋਂ ਉਸ ਨੂੰ ਤੁਰੰਤ ਆਈ ਵੀ ਵਾਈ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਸਦੀਂ ਜਾਂਚ ਕਰ ਉਨ੍ਹਾਂ ਦੇ ਲੜਕੇ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮਨਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਜਿਹੜੇ ਹਮਲਾਵਰਾਂ ਨੇ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਹੈ।

ਉਨ੍ਹਾਂ ਨਾਲ ਪਹਿਲਾਂ ਤਰਨਜੀਤ ਦੀ ਜਾਣ ਪਹਿਚਾਣ ਸੀ। ਪਰ ਜਦੋਂ ਉਸਨੂੰ ਇਨ੍ਹਾ ਵਿਅਕਤੀਆਂ ਦੇ ਉਪਰ ਚਲਦੇ ਅਪਰਾਧਿਕ ਮਾਮਲਿਆਂ ਸੰਬਧੀ ਜਾਣਕਾਰੀ ਪਤਾ ਲੱਗੀ ਤਾਂ ਉਸਨੇ ਇਨ੍ਹਾਂ ਨਾਲ ਰਾਬਤਾ ਖਤਮ ਕਰ ਲਿਆ ਜਿਸ ਦੀ ਚਲਦੇ ਇਹਨਾ ਵੱਲੋਂ ਇਹ ਰੰਜਿਸ਼ ਤਹਿਤ ਮੇਰੇ ਲੜਕੇ ’ਤੇ ਹਮਲਾ ਕਰ ਉਸਨੂੰ ਬੜੀ ਬੇਰਹਿਮੀ ਨਾਲ ਤੇਜ਼ਧਾਰ ਨਾਲ ਕੁੱਟਮਾਰ ਕਰ ਕਤਲ ਕਰ ਦਿੱਤਾ ਗਿਆ। Murder

ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫਡ਼ਨ ਲਈ ਛਾਪੇਮਾਰੀ

ਇਸ ਸੰਬਧੀ ਘਟਨਾ ਦੀ ਜਾਣਾਕਰੀ ਮਿਲਦੀਆਂ ਹੀ ਸਥਾਨਕ ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨੇ ਗੱਲ ਕਰਦਿਆਂ ਕਿਹਾ ਕੀ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਇਸ ਸੰਬਧੀ ਮਿ੍ਰਤਕ ਤਰਨਜੀਤ ਸਿੰਘ ਉਰਫ ਨੰਨੂ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧੀਰਜ ਬੱਤਾ ਉਰਫ ਧੀਰੂ, ਪਿ੍ਰੰਸ ਬੁੱਲੜ, ਤਿਤਲੀ, ਗੱਗੀ ਤੇ ਸੰਦੀਪ ਬਾਕਸਰ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਅਰੋਪੀਆਂ ਦੀ ਭਾਲ ਦੇ ਲਈ ਵੱਖ ਵੱਖ ਟੀਮਾਂ ਬਣਾ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਅਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ। Murder