ਸਰਕਾਰੀ ਸਨਮਾਨਾਂ ਨਾਲ ਪਿੰਡ ਮਾਂਗੇਵਾਲ ’ਚ ਕੀਤਾ ਅੰਤਿਮ ਸਸਕਾਰ
ਭਾਦਸੋਂ, (ਸੁਸ਼ੀਲ ਕੁਮਾਰ)। ਬਲਾਕ ਭਾਦਸੋਂ ਅਧੀਨ ਪੈਂਦੇ ਪਿੰਡ ਮਾਂਗੇਵਾਲ ਦੇ 30 ਸਾਲਾ ਨੌਜਵਾਨ ਫੌਜੀ ਜਸਵੰਤ ਸਿੰਘ ਦੀ ਜੰਮੂ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਸਵੰਤ ਸਿੰਘ ਦੇਸ਼ ਭਗਤੀ ਦੇ ਜਜ਼ਬੇ ਕਾਰਨ ਕੁਝ ਵਰ੍ਹੇ ਪਹਿਲਾਂ ਭਾਰਤੀ ਫ਼ੌਜ ਵਿੱਚ ਭਰਤੀ ਹੋਇਆ ਸੀ। ਜਸਵੰਤ ਸਿੰਘ ਦਾ ਸਸਕਾਰ ਫੌਜ ਦੇ ਰੀਤੀ ਰਿਵਾਜਾਂ ਨਾਲ ਪਿੰਡ ਮਾਂਗੇਵਾਲ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਜਸਵੰਤ ਸਿੰਘ ਦੇ ਪਰਿਵਾਰ ਵਿੱਚ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ, ਜਸਵੰਤ ਸਿੰਘ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ ਇੱਕ ਪੰਜ ਕੁ ਸਾਲ ਦਾ ਪੁੱਤਰ ਵੀ ਹੈ। ਉਸ ਦੀ ਮੌਤ ਦੀ ਖਬਰ ਦਾ ਪਤਾ ਚੱਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਦੱਸਣ ਯੋਗ ਹੈ ਕਿ ਜਸਵੰਤ ਸਿੰਘ ਦਾ ਪਿਤਾ ਵੀ ਸਾਬਕਾ ਫੌਜੀ ਹੈ ਤੇ ਪਿੰਡ ਮਾਂਗੇਵਾਲ ਦੇ ਵੱਡੀ ਗਿਣਤੀ ਨੌਜਵਾਨ ਫੌਜ ਵਿੱਚ ਸੇਵਾਵਾਂ ਨਿਭਾਆ ਰਹੇ ਹਨ। ਅੱਜ ਭਾਰਤੀ ਫੌਜ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਐਸ.ਡੀ .ਐਮ.ਕਨੂੰ ਗਰਗ, ਨਾਇਬ ਤਾਹਿਸੀਲਦਾਰ ਪਰਮਜੀਤ ਸਿੰਘ ਧਨੋਆ, ਥਾਣਾ ਮੁਖੀ ਅਨਵਰ ਅਲੀ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂਵਾਲਾ ,ਕਪਿਲ ਮਾਨ, ਕਿਸਾਨ ਆਗੂ ਅਬਜਿੰਦਰ ਸਿੰਘ ਜੋਗੀ ,ਸਰਪੰਚ ਦਰਸ਼ਨ ਸਿੰਘ ਮਾਂਗੇਵਾਲ ,ਛੱਜੂ ਸਿੰਘ ਮਾਂਗੇਵਾਲ ,ਪਰਗਟ ਸਿੰਘ ਮਾਂਗੇਵਾਲ ,ਨਿਰਮਲਜੀਤ ਸਿੰਘ ਰਹਿਲ ,ਫੌਜੀ ਦਰਸ਼ਨ ਸਿੰਘ ਮਾਂਗੇਵਾਲ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੇ ਸ਼ਹੀਦ ਜਸਵੰਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ