ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Uncategorized ਨੌਜਵਾਨ ਦੀ ਗੋਲ...

    ਨੌਜਵਾਨ ਦੀ ਗੋਲੀ ਮਾਰਕੇ ਹੱਤਿਆ, ਮੌਕੇ ‘ਤੇ ਹੀ ਹੋਈ ਮੌਤ

    Young Man, Shot dead, Died, Spot

    ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀਆਂ ਤਿੰਨ ਗੋਲੀਆਂ

    ਜੈਪੁਰ। ਜੈਪੁਰ ਦੇ ਹਰਮਾੜਾ ‘ਚ ਸ਼ਨਿੱਚਰਵਾਰ ਸਵੇਰੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨਾਲ ਇਲਾਕੇ ‘ਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਵਾਰਦਾਤ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸ਼ਹਿਰ ‘ਚ ਨਾਕਾਬੰਦੀ ਕਰਵਾਈ ਪਰ ਹੱਤਿਆਅਿਰਾਂ ਦਾ ਕੁੱਝ ਪਤਾ ਨਹੀਂ ਲੱਗਿਆ।

    ਜਾਣਕਾਰੀ ਮੁਤਾਬਕ ਹਰਮਾੜਾ ਦੀ ਲੋਹਾ ਮੰਡੀ ‘ਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਨਾਲ ਲੋਕ ਡਰ ਗਏ। ਬਦਮਾਸ਼ਾਂ ਨੇ ਨੌਜਵਾਨ ਨੂੰ ਤਿੰਨ ਗੋਲੀਆਂ ਮਾਰੀਆਂ। ਦੋ ਗੋਲੀਆਂ ਛਾਤੀ ‘ਚ ਅਤੇ ਇੱਕ ਸਿਰ ‘ਤੇ ਲੱਗੀ। ਨੇੜੇ ਵੱਡੀ ਗਿਣਤੀ ‘ਚ ਲੋਕ ਇੱਕਠੇ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਉੱਥੇ ਮੌਜੂਦ ਲੋਕਾਂ ‘ਚੋਂ ਕਿਸੇ ਨੇ ਵੀ ਉਸ ਦੀ ਸ਼ਨਾਖਤ ਨਾ ਕੀਤੀ। ਨੌਜਵਾਨ ਨੂੰ ਹਸਪਤਾਲ ਲੈਕੇ ਜਾਇਆ ਗਿਆ ਜਿਥੇ ਡਾਕਟਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

    ਹੱਤਿਆ ਦੀ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਮ੍ਰਿਤਕ ਨੇੜੇ ਦਾ ਹੀ ਰਹਿਣ ਵਾਲਾ ਹੈ। ਉਸ ਦੀ ਸ਼ਨਾਖਤ ਹੁੰਦੇ ਹੀ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਪੁਲਿਸ ਇਸ ਨੂੰ ਆਪਸੀ ਰੰਜਿਸ਼ ਦਾ ਮਾਮਲਾ ਮੰਨ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here