ਸਾਡੇ ਨਾਲ ਸ਼ਾਮਲ

Follow us

14.5 C
Chandigarh
Sunday, February 8, 2026
More
    Home Breaking News ਨੌਜਵਾਨ ਨੇ ਪਰਿ...

    ਨੌਜਵਾਨ ਨੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕੀਤਾ ਕਤਲ

    Triple Murder , Chandigarh

    ਨੌਜਵਾਨ ਨੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕੀਤਾ ਕਤਲ
    ਕਤਲ ਤੋਂ ਬਾਅਦ ਛੱਤ ਤੋਂ ਛਾਲ ਮਾਰਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼

    ਮੁੰਗੇਰ, ਏਜੰਸੀ। ਬਿਹਾਰ ‘ਚ ਮੁੰਗੇਰ ਜ਼ਿਲ੍ਹੇ ‘ਚ ਖੜਗਪੁਰ ਥਾਣਾ ਖੇਤਰ ‘ਚ ਕਨੱਹੀਆ ਟੋਲਾ ਮੁਹੱਲਾ ‘ਚ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਗਲ ਘੁੱਟ ਕੇ ਹੱਤਿਆ (Murder) ਕਰ ਦਿੱਤੀ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਕਨੱਹੀਆ ਟੋਲਾ ਨਿਵਾਸੀ ਭਰਤ ਕੁਮਾਰ ਕੇਸਰੀ ਦਾ ਕੱਲ੍ਹ ਦੇਰ ਰਾਤ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਭਰਤ ਨੇ ਆਪਣੀ ਮਾਂ ਸਵਿੱਤਰੀ ਦੇਵੀ (95), ਪਤਨੀ ਆਸ਼ਾ ਦੇਵੀ (40) ਅਤੇ ਤਿੰਨ ਬੇਟੀਆਂ ਸ਼ਿਵਾਨੀ ਕੇਸ਼ਰੀ (16) ਸਿਮਰਨ ਕੇਸਰੀ (14) ਅਤੇ ਸੋਨਮ ਕੇਸਰੀ (11) ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਭਰਤ ਕੇਸਰੀ ਨੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਕਰਨ ਤੋਂ ਬਾਅਦ ਛੱਤ ਤੋਂ ਕੁੱਦ ਕੇ ਆਤਮਹੱਤਿਆ ਕਰਨ ਦਾ ਯਤਨ ਕੀਤਾ ਜਿਸ ‘ਚ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਖੜਗਪੁਰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਨੱਹੀਆ ਟੋਲਾ ਨਿਵਾਸੀ ਭਰਤ ਕੁਮਾਰ ਕੇਸਰੀ ਦਾਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here