ਪਬਜੀ ਗੇਮ ਖੇਡਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਨੌਜਵਾਨ ਦੀ ਮੌਤ

ਮ੍ਰਿਤਕ ਤਿੰਨ ਭੈਣਾਂ ਦਾ ਇਕਲੋਤਾ ਭਰਾ ਸੀ

ਕੋਟਕਪੂਰਾ,(ਸੁਭਾਸ਼) ਕੋਟਕਪੂਰਾ ਦਾ ਇੱਕ 17 ਸਾਲ ਦਾ ਨੌਜਵਾਨ ਤਰਸਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਦਾ ਮੋਬਾਇਲ ‘ਤੇ ਪਬਜੀ ਗੇਮ ਖੇਡਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ। ਮ੍ਰਿਤਕ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਪਬਜੀ ਗੇਮ ਖੇਡਦੇ ਹੋਏ ਨੌਜਵਾਨਾਂ ਦਾ ਦਿਲ ਦਾ ਦੌਰਾ ਪੈਣ ਨਾਲ ਕੋਈ ਪਹਿਲੀ ਮੌਤ ਨਹੀਂ ਪਹਿਲਾਂ ਵੀ ਅਕਸਰ ਨਿਊਜ਼ ਚੈਨਲਾਂ ‘ਤੇ ਅਜਿਹੀਆਂ ਮੌਤਾਂ ਦਾ ਜਿਕਰ ਹੁੰਦਾ ਰਿਹਾ ਹੈ। ਪਰੰਤੂ ਅੱਜ ਦਿਲ ਨੂੰ ਦਹਿਲਾਉਣ ਵਾਲੀ ਖਬਰ ਨੇ ਕੋਟਕਪੂਰਾ ਨਿਵਾਸੀਆਂ ਨੂੰ ਵੀ ਹੈਰਾਨ ਕਰ ਦਿੱਤਾ ।

ਮ੍ਰਿਤਕ ਦੇ ਪਰਿਵਾਰ, ਰਿਸ਼ਤੇਦਾਰ ਅਤੇ ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ  ਅਜਿਹੀ ਗੇਮ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।ਮ੍ਰਿਤਕ ਤਰਸਜੋਤ ਦੇ ਕਰੀਬੀ ਰਿਸ਼ਤੇਦਾਰ ਡਾ. ਗੁਰਕੰਵਲ ਸਿੰਘ ਨੇ ਦੱਸਿਆ ਕਿ ਅਸੀਂ ਬਲਵੀਰ ਸਿੰਘ ਮਿਊਂਸਪਲ ਕੌਸਲਰ ਦੀ ਗਲੀ ਵਿੱਚ ਰਹਿੰਦੇ ਹਾਂ ਅੱਜ ਸਾਡੇ ਰਿਸ਼ਤੇਦਾਰ ਦੇ ਪੁੱਤਰ ਨੂੰ ਪਬ ਜੀ ਗੇਮ ਖੇਡਦੇ ਹੋਏ ਅਚਾਨਕ ਮੋਹਰਾਂ ਗੇਮ ਵਿੱਚ ਮਰਨ ‘ਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਣ ਉਸਦੀ ਮੌਤ ਹੋ ਗਈ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੀ ਗੇਮ ਖੇਡਣ ਤੋਂ ਗੁਰੇਜ ਕਰਨ ਤਾਂ ਜੋ ਕਿਸੇ ਹੋਰ ਨਾਲ ਅਜਿਹਾ ਨਾ ਵਾਪਰ ਸਕੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here