Nitin Gadkari
Nitin Gadkari: ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਦੇਸ਼ ਅੰਦਰ ਸੜਕ ਹਾਦਸੇ ਰੁਕਣ ਦੀ ਬਜਾਇ ਵਧ ਰਹੇ ਹਨ ਮੰਤਰੀ ਨੇ ਨਾਲ ਹੀ ਇਹ ਗੱਲ ਵੀ ਸਪੱਸ਼ਟ ਸ਼ਬਦਾਂ ’ਚ ਆਖੀ ਹੈ ਕਿ ਹਾਦਸਿਆਂ ਦਾ ਕਾਰਨ ਹੁਣ ਸੜਕਾਂ ਦੀ ਮਾੜੀ ਹਾਲਤ ਨਹੀਂ ਸਗੋਂ ਅਨੁਸ਼ਾਸਨਹੀਣਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਲੇਨ ਬਦਲਣ ’ਚ ਅਨੁਸ਼ਾਸਨਹੀਣਤਾ ਹਾਦਸਿਆਂ ਦਾ ਵੱਡਾ ਕਾਰਨ ਹੈ ਅਸਲ ’ਚ ਭਾਰਤ ਤਾਂ ਬਦਲ ਰਿਹਾ ਹੈ ਪਰ ਭਾਰਤੀ ਨੌਜਵਾਨਾਂ ਦੀ ਮਾਨਸਿਕਤਾ ਨਹੀਂ ਬਦਲ ਰਹੀ ਅੱਜ ਸੜਕਾਂ, ਫਲਾਈਓਵਰਾਂ ਦਾ ਜਾਲ ਵਿਛ ਰਿਹਾ ਹੈ ਪਰ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਨੌਜਵਾਨ ਪੀੜ੍ਹੀ ਬੋਝ ਮੰਨਦੀ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਪਣੀ ਹਰਕਤ ਨੂੰ ਬੜੇ ਮਾਣ ਨਾਲ ਦੱਸਦੇ ਹਨ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ।
ਇਹ ਖਬਰ ਵੀ ਪੜ੍ਹੋ : CM Bhagwant Mann: ਪੰਜਾਬ ’ਚ ‘ਥਾਰ ਦਾ ਟਸ਼ਨ’, ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀਆਂ ਦੇ ਕਾਫ਼ਲੇ ’ਚ ਸ਼ਾਮਲ ਹੋਈ ਥਾ…
ਕਿ ਜੇਕਰ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਸਿਸਟਮ ਹੋਵੇ ਤਾਂ ਸੁਧਾਰ ਲਾਜ਼ਮੀ ਹੈ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ’ਚ ਸਖ਼ਤੀ ਦਾ ਹੀ ਅਸਰ ਹੈ ਏਸ਼ੀਆ ’ਚੋਂ ਗਏ ਲੋਕਾਂ ਨੂੰ ਉੱਥੇ ਨਿਯਮਾਂ ਨੂੰ ਮੰਨਣਾ ਹੀ ਪੈਂਦਾ ਹੈ ਗੱਡੀ ਗਲਤ ਤਰੀਕੇ ਚਲਾਉਣ ਵਾਲੇ ਤੋਂ ਲਾਇਸੈਂਸ ਖੋਹ ਲਿਆ ਜਾਂਦਾ ਹੈ, ਜ਼ੁਰਮਾਨਾ ਹੁੰਦਾ ਹੈ ਕੋਈ ਕਿਸੇ ਦਾ ਫੋਨ ਨਹੀਂ ਆਉਂਦਾ ਪਰ ਸਾਡੇ ਮੁਲਕ ’ਚ ਤਾਂ ਭ੍ਰਿਸ਼ਟ ਅਫਸਰ ਪੈਸਾ ਖਾ ਕੇ ਚੁੱਪ ਕਰ ਜਾਂਦੇ ਹਨ ਜਾਂ ਫਿਰ ਉੱਤੋਂ ਆਏੇ ਫੋਨ ਨਿਯਮ ਲਾਗੂ ਕਰਵਾਉਣ ਵਾਲੇ ਨੂੰ ਚੁੱਪ ਕਰਵਾ ਦੇਂਦੇ ਹਨ ਸੁਰੱਖਿਅਤ ਸਫਰ ਲਈ ਜ਼ਰੂਰੀ ਹੈ ਕਿ ਲੋਕ ਖੁਦ ਵੀ ਆਪਣੀਆਂ ਆਦਤਾਂ ਬਦਲਣ ਤੇ ਸਰਕਾਰਾਂ ਵੀ ਮੰਨ ਕੇ ਚੱਲਣ ਕਿ ਨਿਯਮਾਂ ਨੂੰ ਲਾਗੂ ਕਰਨ ਲਈ ਵਾਜ਼ਿਬ ਸਖਤੀ ਕਰਨੀ ਵੀ ਜ਼ਰੂਰੀ ਹੈ। Nitin Gadkari