ਨਵੀਂ ਦਿੱਲੀ। ਜੇਕਰ ਤੁਸੀਂ ਵੀ ਜਨਧਨ ਖਾਤਾਧਾਰਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਫਾਇਦੇਮੰਦ ਹੈ ਕਿਉਂਕਿ ਸਰਕਾਰ ਦੁਆਰਾ ਖੋਲ੍ਹੇ ਗਏ ਜਨ ਧਨ ਯੋਜਨਾ ਖਾਤੇ ’ਚ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ਸੇਵਿੰਗ ਖਾਤਾ ਖੋਲ੍ਹਦੀ ਹੈ, ਜਿਸ ’ਚ ਹਾਦਸਾ ਬੀਮਾ, ਓਵਰਡਾਫਟ ਫੈਸੇਲਿਟੀ, ਚੈੱਕ ਬੁੱਕ ਸਮੇਤ ਕਈ ਦੂਜੇ ਲਾਭ ਵੀ ਮਿਲਦੇ ਹਨ। (Jandhan Account)
ਇਸ ਤੋਂ ਇਲਾਵਾ ਜਨ ਧਨ ਯੋਜਨਾ ਦੇ ਤਹਿਤ ਤਹਾਡੇ ਖਾਤੇ ’ਚ ਪੈਸੇ ਨਾ ਹੋਣ ਦੇ ਬਾਵਜ਼ੂਦ 10,000 ਰੁਪਏ ਤੱਕ ਦੀ ਓਵਰਡਰਾਫਟ ਦੀ ਸਹੂਲਤ ਮਿਲ ਜਾਵੇਗੀ। ਇਹ ਸਹੂਲਤ ਘੱਟ ਸਮੇਂ ਦੇ ਕਰਜ਼ੇ ਦੇ ਤਹਿਤ ਹੋਵੇਗੀ, ਪਹਿਲਾਂ ਇਹ ਰਕਮ 5 ਹਜ਼ਾਰ ਰੁਪਏ ਹੋਇਆ ਕਰਦੀ ਸੀ। ਸਰਕਾਰ ਨੇ ਹੁਣ ਇਸ ਨੂੰ ਵਧਾ ਕੇ 10 ਹਜ਼ਾਰ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਖਾਤੇ ’ਚ ਓਵਰਡਰਾਫਟ ਦੀ ਸਹੂਲਤ ਲਈ ਵੱਧ ਤੋਂ ਵੱਧ ਉਮਰ ਹੱਦ 65 ਸਾਲ ਤੱਕ ਹੈ ਅਤੇ ਤੁਹਾਡਾ ਜਨ ਧਨ ਅਕਾਊਂਟ ਘੱਟ ਤੋਂ ਘੱਟ 6 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਸਿਰਫ਼ 2 ਹਜ਼ਾਰ ਰੁਪਏ ਤੱਕ ਦੀ ਹੀ ਓਵਰਡਰਾਫਟ ਰਾਸ਼ੀ ਮਿਲਦੀ ਹੈ।
ਜਨਧਨ ਖਾਤਾ ਯੋਜਨਾ ਕੀ ਹੈ? | Jandhan Account
ਪ੍ਰਧਾਨ ਮੰਤਰੀ ਜਨਧਨ ਯੋਜਨਾ ਸਭ ਤੋਂ ਮਹੱਤਵਪੂਰਨ ਵਿੱਤੀ ਯੋਜਨਾ ਹੈ ਜਿਸ ਦੇ ਤਹਿਤ ਬੈਂਕਿੰਗ/ਬੱਚਤ ਤੇ ਜਮ੍ਹਾ ਖਾਤੇ, ਵਿਪ੍ਰੇਸ਼ਣ, ਕਰਜ਼ਾ, ਬੀਮਾ, ਪੈਨਸ਼ਨ ਤੱਕ ਪਹੁੰਚ ਯਕੀਨੀ ਹੁੰਦੀ ਹੈ। ਇਹ ਅਕਾਊਂਟ ਕਦੇ ਵੀ, ਕਿਸੇ ਵੀ ਬੈਂਕ ਬ੍ਰਾਂਚ ਤੇ ਬੈਂਕ ਮਿੱਤਰ ਆਊਟਲੈੱਟ ’ਚ ਖੋਲ੍ਹਿਆ ਜਾ ਸਕਦਾ ਹੈ। ਪੀਐੱਮਜੇਡੀਵਾਈ ਖਾਤਾ ਜੀਰੋ ਬੈਲੈਂਸ ਦੇ ਨਾਲ ਖੋਲ੍ਹਿਆ ਜਾ ਰਿਹਾ ਹੈ।
ਇਸ ਤਰ੍ਹਾਂ ਖੋਲ੍ਹੋ ਖਾਤਾ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ’ਚ ਆਉਣ ਵਾਲੇ ਖਾਤੇ ਪਬਲਿਕ ਸੈਕਟਰ ਬੈੀਕਾਂ ’ਚ ਜ਼ਿਆਦਾ ਖੋਲ੍ਹੇ ਜਾਂਦੇ ਹਨ, ਪਰ ਜੇਕਰ ਤੁਸੀਂ ਚਾਹੋ ਤਾਂ ਪ੍ਰਾਈਵੇਟ ਬੈਂਕ ’ਚ ਵੀ ਆਪਣਾ ਜਨਧਨ ਖਾਤਾ ਖੋਲ੍ਹ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਹੋਰ ਸੇਵਿੰਗ ਅਕਾਊਂਟ ਹੈ ਤਾਂ ਤੁਸੀਂ ਉਸ ਨੂੰ ਜਨਧਨ ’ਚ ਵੀ ਬਦਲ ਸਕਦੇ ਹੋ। ਭਾਰਤ ’ਚ ਰਹਿਣ ਵਾਲਾ ਕੋਈ ਵੀ ਨਾਗਰਿਕ, ਜਿਸ ਦੀ ਉਮਰ 10 ਸਾਲ ਤੋਂ ਉੱਪਰ ਹੈ ਜਨਧਨ ਖਾਤਾ ਖੁਲ੍ਹਵਾ ਸਕਦਾ ਹੈ।