ਯੋਗੀ ਸਰਕਾਰ ਵੱਲੋਂ ਹਾਦਸਾ ਪੀੜਤਾਂ ਲਈ ਐਲਾਨ

Yogi Government, Announces, Accident, Victims

ਯੋਗੀ ਸਰਕਾਰ ਵੱਲੋਂ ਹਾਦਸਾ ਪੀੜਤਾਂ ਲਈ ਐਲਾਨ Yogi

ਲਖਨਊ (ਏਜੰਸੀ)। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸੋਮਵਾਰ ਨੂੰ ਮਊ ਦੇ ਮੁਹੰਮਦਾਬਾਦ ਥਾਣਾ ਖ਼ੇਤਰ ਦੇ ਵਲੀਦਪੁਰ ਪਿੰਡ ‘ਚ ਸਵੇਰੇ ਕਰੀਬ ਅੱਠ ਵਜੇ ਰਸੋਈ ਗੈਸ ਸਿਲੰਡਰ ਫਟਣ ਨਾਲ 12 ਜਣਿਆਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਜਖ਼ਮੀਆਂ ਦਾ ਪੂਰਾ ਇਲਾਜ਼ ਕਰਵਾਉਣ ਦਾ ਨਿਰਦੇਸ਼ ਦੇਣ ਦੇ ਨਾਲ ਹੀ ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਕਰਨ ਲਈ ਕਿਹਾ ਹੈ। Yogi

ਮਊ ‘ਚ ਵਲੀਦਪੁਰ ਪਿੰਡ ‘ਚ ਗੈਸ ਸਿਲੰਡਰ ਫਟਣ ਤੋਂ ਬਾਅਦ ਦੋ ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ ‘ਚ ਹੁਣ ਤੱਕ 12 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਦਰਜ਼ਨ ਤੋਂ ਜ਼ਿਆਦਾ ਲੋਕਾਂ ਦੇ ਮਲਬੇ ‘ਚ ਦੱਬੇ ਹੋਣ ਦਾ ਸ਼ੱਕ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਐਕਸ਼ਨ ਲਿਆ ਹੈ।

ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਸ਼ੋਕ ਗ੍ਰਸਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ। ਜ਼ਖਮੀਆਂ ਦਾ ਇਲਾਜ਼ ਮਊ ਅਤੇ ਆਜਮਗੜ੍ਹ ਦੇ ਜ਼ਿਲ੍ਹਾ ਹਸਪਤਾਲਾਂ ‘ਚ ਹੋ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।