ਯੋਗ, ਵਾਤਾਵਰਨ ਤੇ ਸਵੱਛਤਾ ਬਣੇ ਲੋਕ ਲਹਿਰ : ਮੋਦੀ

(ਏਜੰਸੀ) ਨਵੀਂ ਦਿੱਲੀ। ਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਤਿੰਨ ਸਾਲ ਦੇ ਕੰਮਕਾਜ ਦਾ ਵੱਡੇ ਪੱਧਰ ‘ਤੇ ਹੋਏ ਮੁਲਾਂਕਣ ਦਾ ਸਵਾਗਤ ਕਰਦਿਆਂ ਕਿਹਾ ਕਿ ਯੋਗ, ਵਾਤਾਵਰਨ ਸੁਰੱਖਿਆ ਤੇ ਸਫਾਈ ਨੂੰ ਲੋਕ ਲਹਿਰ ਬਣਾਇਆ ਜਾਣਾ ਚਾਹੀਦਾ ਹੈ ਮੋਦੀ ਨੇ ਅਕਾਸ਼ਬਾਣੀ ‘ਤੇ ‘ਮਨ ਕੀ ਬਾਤ’ ‘ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ‘ਚ ਸ਼ਾਸਨ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਤੇ ਸਕਾਰਾਤਮਕ ਆਲੋਚਨਾਵਾਂ ਇਸ ਨੂੰ ਬਲ-ਸ਼ਕਤੀ ਦਿੰਦੀਆਂ ਹਨ ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਤੋਂ ਜਨ ਸੰਚਾਰ ਸਾਧਨਾਂ ਅਖ਼ਬਾਰ, ਟੀਵੀ ਚੈੱਨਲਾਂ ਤੇ ਸੋਸ਼ਲ  ਮੀਡੀਆ ‘ਚ ਵਰਤਮਾਨ ਸਰਕਾਰ ਦੇ ਤਿੰਨ ਸਾਲਾਂ ਦਾ ਲੇਖਾ-ਜੋਖਾ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਸਭ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਸਮਾਂ ਕੱਢ ਕੇ ਸਾਡੇ ਕੰਮ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ ਹੈ ਹਰ ਕਸੌਟੀ ‘ਤੇ ਤਿੰਨ ਸਾਲਾਂ ਦੇ ਕਾਰਜਕਾਲ ਨੂੰ ਪਰਖਿਆ ਗਿਆ ਹੈ ਸਮਾਜ ਦੇ ਹਰ ਤਬਕੇ ਦੇ ਲੋਕਾਂ ਨੇ ਉਸਦਾ ਆਕਲਨ ਕੀਤਾ ਹੈ ਤੇ ਲੋਕਤੰਤਰ ‘ਚ ਇਹ ਇੱਕ ਉੱਤਮ ਪ੍ਰਕਿਰਿਆ ਹੈ ਕੌਮਾਂਤਰੀ ਯੋਗ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਸਾਲਾਂ ‘ਚ ਸੰਸਾਰ ਦੇ ਹਰ ਕੋਨੇ ਯੋਗ ਪਹੁੰਚ ਚੁੱਕਾ ਹੈ ਤੇ ਦੁਨੀਆ ਨੂੰ ਜੋੜਨ ‘ਚ ਲੱਗਿਆ ਹੈ ਇਸ ਲਈ 21 ਜੂਨ ਤੱਕ ਉਹ ਯੋਗ ਦੀ ਮਹੱਤਤਾ ਨੂੰ ਲੈ ਕੇ ਪ੍ਰਤੀ ਦਿਨ ਟਵੀਟ ਕਰਨਗੇ

ਯੋਗ, ਵਾਤਾਵਰਨ ਤੇ ਸਵੱਛਤਾ ਬਣੇ ਲੋਕ ਲਹਿਰ : ਮੋਦੀ

ਉਨ੍ਹਾਂ ਲੋਕਾਂ ਨੂੰ ਤੀਜੇ ਕੌਮਾਂਤਰੀ ਯੋਗ ਦਿਵਸ ‘ਤੇ ਆਪਣੀ ਤਿੰਨ ਪੀੜ੍ਹੀਆਂ ਦੀ ਇੱਕੋ ਸਮੇਂ ਯੋਗ ਕਰਦੇ ਹੋਏ ਫੋਟੋ ਵੀ ਟਵਿੱਟਰ ‘ਤੇ ਪੋਸਟ ਕਰਨ ਨੂੰ ਕਿਹਾ ਮੋਦੀ ਨੇ ਵੀ ਮਹਿਸੂਸ ਕੀਤੀ ਗਰਮੀ ਦੀ ਤਪਤ ਨਵੀਂ ਦਿੱਲੀ ਇਸ ਸਾਲ ਦੀ ਪ੍ਰਚੰਡ ਗਰਮੀ ਨਾਲ ਨਾ ਸਿਰਫ਼ ਆਮ ਲੋਕ ਪਰੇਸ਼ਾਨ ਹਨ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸਦੀ ਤਪਤ ਮਹਿਸੂਸ ਕੀਤੀ ਹੈ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਪਿਆਰੇ ਦੇਸ਼ ਵਾਸੀਆਂ, ਨਮਸਕਾਰ ਇਸ ਸਾਲ ਦੀ ਗਰਮੀ ਸ਼ਾਇਦ ਹੀ ਅਸੀਂ ਭੁੱਲ ਸਕਾਂਗੇ ਪਰ ਮੀਂਹ ਦੀ ਉਡੀਕ ਹੋ ਰਹੀ ਹੈ ਅਗਲੀ ਵਾਰ ਜਦੋਂ ਮਿਲਾਂਗੇ ਉਦੋਂ ਤੱਕ ਤਾਂ ਦੇਸ਼ ਦੇ ਹਰ ਕੋਨੇ ‘ਚ ਮੀਂਹ ਆ ਚੁੱਕਾ ਹੋਵੇਗਾ, ਮੌਸਮ ਬਦਲ ਗਿਆ ਹੋਵੇਗਾ, ਪ੍ਰੀਖਿਆਵਾਂ ਦੇ ਨਤੀਜੇ ਆ ਚੁੱਕੇ ਹੋਣਗੇ, ਨਵੇਂ ਸਿਰੇ ਤੋਂ ਵਿੱਦਿਆ-ਜੀਵਨ ਸ਼ੁਰੂ ਹੋਣ ਵਾਲਾ ਹੋਵੇਗਾ ਤੇ ਮੀਂਹ ਆਉਂਦੇ ਹੀ ਇੱਕ ਨਵੀਂ ਖੁਸ਼ਨੁਮਾ, ਇੱਕ ਨਵੀਂ ਮਹਿਕ, ਇੱਕ ਨਵੀਂ ਸੁਗੰਧ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ