ਯੋਗ ਦਿਵਸ : ਮੋਦੀ ਨੇ ਕੀਤਾ ਯੋਗਾ

50 ਹਜ਼ਾਰ ਸਵੈ ਸੇਵਕਾਂ ਨਾਲ ਕੀਤਾ ਯੋਗਾ

ਦੇਹਰਾਦੂਨ, (ਏਜੰਸੀ)। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੌਥੇ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ ‘ਤੇ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਵਨ ਖੋਜ ਸੰਸਥਾਨ (ਐਫਆਰਆਈ) ਵਿੱਚ ਲਗਭਗ 50 ਹਜ਼ਾਰ ਸਵੈ ਸੇਵਕਾਂ ਨਾਲ ਯੋਗਾ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਦੇ ਕੋਨੇ-ਕੋਨੇ ‘ਚ ਲੋਕ ਯੋਗ ਨਾਲ ਜੁੜ ਚੁੱਕੇ ਹਨ। ਉਹਨਾ ਕਿਹਾ ਕਿ ਯੋਗ ਪੂਰੀ ਦੁਨੀਆਂ ਨੂੰ ਇਕਜੁੱਟ ਕਰਨ ਵਾਲੀ ਸਭ ਤੋਂ ਵੱਡੀ ਸ਼ਕਤੀ ਦੇ ਰੂਪ ‘ਚ ਉੱਭਰਿਆ ਹੈ ਕਿਉਂਕਿ ਅੱਜ ਪੂਰੀ ਦੁਨੀਆ ‘ਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ।

ਮੋਦੀ ਨੇ ਕਿਹਾ ਕਿ ਅਸੀਂ ਸਾਡੀ ਇਸ ਵਿਰਾਸਤ ‘ਤੇ ਮਾਣ ਕਰਾਂਗੇ ਤਾਂ ਵਿਸ਼ਵ ਸਾਡੇ ‘ਤੇ ਮਾਣ ਕਰੇਗਾ। ਸੰਯੁਕਤ ਰਾਸ਼ਟਰ ਵਿੱਚ ਸਭ ਤੋਂ ਘੱਟ ਸਮੇਂ ਵਿੱਚ ਸਵੀਕਾਰ ਕੀਤਾ ਜਾਣ ਵਾਲਾ ਪ੍ਰਸਤਾਵ ਯੋਗ ਦਿਵਸ ਦਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਨੂੰ ਰੋਗ ਤੋਂ ਨਿਰੋਗ ਦਾ ਰਾਹ ਯੋਗ ਨੇ ਦਿਖਾਇਆ ਹੈ ਅਤੇ ਇਸ ਲਈ ਜੇ ਸਿਹਤਮੰਦ ਰਹਿਣ ਹੈ ਤਾਂ ਯੋਗਾ ਨੂੰ ਦਿਓ ਪਹਿਲ।ਜਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਰੂਪ ਵਿੱਚ ਐਲਾਨਿਆ ਹੈ ਅਤੇ ਪੂਰੀ ਦੁਨੀਆ ਵਿੱਚ ਇਹ ਚੌਥਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ।