Yoga Day: ਭਾਦਸੋਂ (ਸੁਸ਼ੀਲ ਕੁਮਾਰ)। ਸਕੂਲ ਆਫ਼ ਐਮੀਨੈਂਸ ਭਾਦਸੋਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਅਗਵਾਈ ਵਿੱਚ ‘ਯੋਗ ਦਿਵਸ’ ਮਨਾਇਆ ਗਿਆ। ਯੋਗ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਹ ਯੋਗਾ ਕੈਂਪ ਦਾ ਆਯੋਜਨ ‘ਯੋਗ ਟਰੇਨਰ’ ਹਰਜਿੰਦਰ ਕੌਰ ਵੱਲੋਂ ਸਵੇਰੇ 5 ਵਜੇ ਤੋਂ 7 ਵਜੇ ਤੱਕ ਲੱਗਿਆ ਜਿਸ ਵਿੱਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ, ਅਧਿਆਪਕਾਂ, ਵਿਦਿਆਰਥੀਆਂ, ਭਾਦਸੋਂ ਕਮੇਟੀ ਦੇ ਪ੍ਰਧਾਨ ਮਧੂ ਬਾਲਾ ਨੇ ਹਿੱਸਾ ਲਿਆ।

Read Also : ਯੋਗ ਨਾਲ ਜੁੜਿਆ ਫਾਜ਼ਿਲਕਾ, ਦੇਖੋ ਸ਼ਹੀਦ ਭਗਤ ਸਿੰਘ ਬਹੁਮੰਤਵੀ ਸਟੇਡੀਅਮ ਦਾ ਸ਼ਾਨਦਾਰ ਨਜ਼ਾਰਾ
ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਯੋਗਾ ਹੀ ਇੱਕ ਅਜਿਹਾ ਰਾਹ ਹੈ। ਜਿਸ ਨੂੰ ਅਪਣਾਉਣ ਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਜ਼ਰੂਰੀ ਹੈ। ਪ੍ਰਿੰਸੀਪਲ ਪ੍ਰੀਤਇੰਦਰ ਘਈ ਜੀ ਨੇ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਯੋਗ ਸਰੀਰਕ ਅਤੇ ਆਤਮਿਕ ਸ਼ਾਂਤੀ ਹਾਸਲ ਕਰਨ ਦਾ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ। ਉਹਨਾਂ ਨੇ ਯੋਗਾ ਕੈਂਪ ਵਿੱਚ ਪਹੁੰਚਣ ਵਾਲੇ ਸਾਰੇ ਅਧਿਆਪਕਾਂ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। Yoga Day















