ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਮੋਟਰ ਸਪੋਰਟਸ ਖਿਡਾਰੀ ਬਣੇ ਯਸ਼
ਨਵੀਂ ਦਿੱਲੀ | ਬੰਗਲੌਰ ਦੇ ਯਸ਼ ਅਰਾਧਿਆ ਮਸ਼ਹੂਰ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਐਵਾਰਡ ਹਾਸਲ ਕਰਨ ਵਾਲੇ ਦੇਸ਼ ਦੇ ਪਹਿਲੇ ਮੋਟਰ ਸਪੋਰਟਸ ਸਟਾਰ ਬਣ ਗਏ ਹਨ ਰਾਸ਼ਟਰਪਤੀ ਭਵਨ ‘ਚ ਹੋਏ ਪ੍ਰੋਗਰਾਮ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਯਸ਼ ਨੂੰ ਅੱਜ ਇਹ ਪੁਰਸਕਾਰ ਪ੍ਰਦਾਨ ਕੀਤਾ 17 ਸਾਲਾਂ ਦੇ ਯਸ਼ 9 ਸਾਲ ਦੀ ਉਮਰ ਤੋਂ ਰੇਸਿੰਗ ਟ੍ਰੇਕ ‘ਤੇ ਆਪਣਾ ਜਲਵਾ ਵਿਖਾ ਰਹੇ ਹਨ ਯਸ਼ ਨੇ ਆਪਣੇ ਖਾਤੇ ‘ਚ ਹੁਣ ਤੱਕ 13 ਚੈਂਪੀਅਨਸ਼ਿਪ ਖਿਤਾਬ ਪਾਏ ਹਨ ਯਸ਼ ਦੇ ਨਾਂਅ 65 ਪੋਡੀਅਮ ਫਿਨਿਸ਼ ਅਤੇ 12 ਪੁਰਸਕਾਰ ਹਨ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਹੈ ਅਤੇ ਇਸ ਤਹਿਤ ਹਰ ਖੇਤਰ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ 18 ਸਾਲ ਦੀ ਉਮਰ ‘ਚ ਆਪਣੇ-ਆਪਣੇ ਫੀਲਡ ‘ਚ ਸ਼ਾਨਦਾਰ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ
ਯਸ਼ ਤੋਂ ਇਲਾਵਾ 49 ਹੋਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਇਨ੍ਹਾਂ ਦੀ ਚੋਣ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਨਿਯੁਕਤ ਇੱਕ ਅਲੀਟ ਪੈਨਲ ਨੇ ਕੀਤੀ ਸੀ ਚੁਣੇ ਗਏ ਵਿਦਿਆਰਥੀ 26 ਜਨਵਰੀ ਦੀ ਪਰੇਡ ‘ਚ ਹਿੱਸਾ ਲੈਣਗੇ ਪਰ ਉਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ
ਯਸ਼ ਨੇ ਕਿਹਾ, ਇਸ ਪੁਰਸਕਾਰ ਦੇ ਯੋਗ ਸਮਝਣ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ
ਪੁਰਸਕਾਰ ਹਾਸਲ ਕਰਨ ਤੋਂ ਬਾਅਦ ਯਸ਼ ਨੇ ਕਿਹਾ, ਇਸ ਪੁਰਸਕਾਰ ਦੇ ਯੋਗ ਸਮਝਣ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕਰਨਾ ਅਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਸ਼ਾਨਦਾਰ ਸਨਮਾਨ ਹੈ ਇੰਟਰਨੈਸ਼ਨਲ ਅਤੇ ਨੈਸ਼ਨਲ ਸਰਕਿਟ ‘ਚ ਉਮੀਦੀ ਸਫਲਤਾ ਹਾਸਲ ਕਰਨ ਤੋਂ ਬਾਅਦ ਮੈਂ ਲਗਾਤਾਰ ਕਾਫੀ ਮਿਹਨਤ ਕਰ ਰਿਹਾ ਹਾਂ ਮੈਂ ਜੋ ਕੁਝ ਹੁਣ ਤੱਕ ਕੀਤਾ ਹੈ, ਉਸ ਲਈ ਸਨਮਾਨਿਤ ਹੋ ਕੇ ਮੈਂ ਖੁਸ਼ ਹਾਂ
ਯਸ਼ ਨੇ ਕਿਹਾ, ਇਹ ਪੁਰਸਕਾਰ ਪੂਰੇ ਮੋਟਰ ਸਪੋਰਟਸ ਭਾਈਚਾਰੇ ਦਾ ਸਨਮਾਨ ਹੈ ਇਹ ਪੁਰਕਸਾਰ ਮੇਰੇ ਲਈ ਕਾਫੀ ਖਾਸ ਹੈ ਇਹ ਪੁਰਸਕਾਰ ਨੌਜਵਾਨਾਂ ਨੂੰ ਚੰਗਾ ਕਰਨ ਲਈ ਪ੍ਰੇਰਿਤ ਕਰੇਗਾ ਤੇ ਮੇਰੀ ਸਖ਼ਤ ਮਿਹਨਤ ਤੋਂ ਅੱਗੇ ਲੰਘਦੇ ਹੋਏ ਉਪਲੱਬਧੀ ਹਾਸਲ ਕਰਨਗੇ ਅਤੇ ਮੇਰੇ ਵਾਂਗ ਸਨਮਾਨਿਤ ਹੋ ਸਕਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।