
Free Eye Camp Sirsa: ਸਰਸਾ। 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੌਰਾਨ ਮਰੀਜ਼ਾਂ ਨੁੰ ਮਿਲ ਰਹੀਆਂ ਸਹੂਲਤਾਂ ਤੇ ਸੇਵਾਦਾਰਾਂ ਦਾ ਜਜਬਾ ਕਾਬਿਲੇ ਤਾਰੀਫ਼ ਹੈ। ਕੈਂਪ ਦੌਰਾਨ ਸੇਵਾਵਾਂ ਦੇਣ ਆਏ ਅੱਖਾਂ ਦੇ ਮਾਹਿਰ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਨੇ ਜੋ ਸ਼ਬਦ ਕਹੇ ਉਨ੍ਹਾਂ ਨੂੰ ਪੜ੍ਹ ਸੁਣ ਕ ਤੁਸੀਂ ਵੀ ਧੰਨ ਕਹਿ ਉੱਠੋਗੇ। ਮਾਹਿਰਾਂ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀ ਜਿਸ ਤਰ੍ਹਾਂ ਸੇਵਾ ਹੋ ਰਹੀ ਹੈ ਇਸ ਤਰ੍ਹਾਂ ਦਾ ਪ੍ਰਬੰਧ ਪਹਿਲਾਂ ਕਦੇ ਨਹੀਂ ਦੇਖਿਆ। ਇਸ ਦੌਰਾਨ ਉਨ੍ਹਾਂ ਹੋਰ ਕੀ ਕੁਝ ਕਿਹਾ ਤੁਸੀਂ ਵੀ ਪੜ੍ਹੋ
ਸਪੱਸ਼ਟ ਦਿਸਦੀ ਹੈ ਮਾਨਵਤਾ ਅਤੇ ਪਰਉਪਕਾਰ ਦੀ ਭਾਵਨਾ | Free Eye Camp Sirsa
ਸੁਭਾਰਤੀ ਮੈਡੀਕਲ ਕਾਲਜ ਮੇਰਠ ਤੋਂ ਪਹੁੰਚੇ ਡਾ. ਹਰਿੰਦਰਦੀਪ ਸਿੰਘ ਨੇ ਕਿਹਾ ਕਿ ਇਹ ਕੈਂਪ ਸੱਚੀ ਸੇਵਾ ਭਾਵਨਾ ਦੀ ਸ਼ਾਨਦਾਰ ਉਦਾਹਰਨ ਹੈ। ਇੱਥੇ ਪ੍ਰਬੰਧਕਾਂ ਤੋਂ ਲੈ ਕੇ ਡਾਕਟਰਾਂ ਅਤੇ ਸੇਵਾਦਾਰਾਂ ਤੱਕ ਸਾਰਿਆਂ ’ਚ ਮਾਨਵਤਾ ਅਤੇ ਪਰਉਪਕਾਰ ਦੀ ਭਾਵਨਾ ਸਪੱਸ਼ਟ ਝਲਕਦੀ ਹੈ। ਇੱਥੇ ਆਉਣ ਵਾਲੇ ਮਰੀਜ਼ਾਂ ਦੇ ਚਿਹਰਿਆਂ ’ਤੇ ਸੰਤੋਸ਼ ਅਤੇ ਉਮੀਦ ਦਿਖਾਈ ਦਿੰਦੀ ਹੈ, ਇਹ ਇਸ ਸੇਵਾ ਕਾਰਜ ਦੀ ਸਭ ਤੋਂ ਵੱਡੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਦੂਜਿਆਂ ਦੀ ਨਿਹਸਵਾਰਥ ਮੱਦਦ ਕਰਨ ਨਾਲ ਆਤਮਿਕ ਸੁੱਖ ਮਿਲਦਾ ਹੈ ਅਤੇ ਭਵਿੱਖ ’ਚ ਵੀ ਇਸ ਕੈਂਪ ’ਚ ਹਿੱਸਾ ਲੈਣ ਦੀ ਕੋਸ਼ਿਸ਼ ਜਾਰੀ ਰਹੇਗੀ।
ਮਰੀਜ਼ਾਂ ਨੂੰ ਮਿਲ ਰਹੀ ਵਿਸ਼ਵ ਪੱਧਰੀ ਸਹੂਲਤ | Sirsa News
ਯਮੁਨਾਨਗਰ ਤੋਂ ਪਹੁੰਚੀ ਡਾ. ਵੈਸ਼ਾਲੀ ਨੇ ਦੱਸਿਆ ਕਿ ਇੰਨੇ ਮੈਗਾ ਪੱਧਰ ’ਤੇ ਲਾਏ ਗਏ ਇਸ ਕੈਂਪ ’ਚ ਭਾਰੀ ਗਿਣਤੀ ’ਚ ਮਰੀਜ਼ ਪਹੁੰਚ ਰਹੇ ਹਨ, ਇਸ ਦੇ ਬਾਵਜੂਦ ਮਰੀਜ਼ਾਂ ਦੀ ਸੁਰੱਖਿਆ ਅਤੇ ਇਲਾਜ ਦੀ ਗੁਣਵਤਾ ਸ਼ਾਨਦਾਰ ਪੱਧਰ ਦੀ ਹੈ, ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ। ਇੱਥੇ ਹਰ ਛੋਟੇ-ਵੱਡੇ ਪ੍ਰਬੰਧ ’ਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਤੋਂ ਕੈਟਰੈਕਟ/ ਮੋਤੀਆ ਦੇ ਮਰੀਜ਼ ਵੱਡੀ ਗਿਣਤੀ ’ਚ ਆ ਰਹੇ ਹਨ। ਆਰਥਿਕ ਰੂਪ ਤੋਂ ਕਮਜ਼ੋਰ ਲੋਕਾਂ ਲਈ ਇਹ ਕੈਂਪ ਵਰਦਾਨ ਤੋਂ ਘੱਟ ਨਹੀਂ ਹੈ। ਇੱਥੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇ ਨਾਲ ਅੱਖਾਂ ਦੀ ਰੌਸ਼ਨੀ ਮਿਲ ਰਹੀ ਹੈ।
ਕੈਂਪ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ
ਐੱਸਡੀਟੀ ਮੈਡੀਕਲ ਕਾਲਜ, ਗੁਰੂਗ੍ਰਾਮ ਤੋਂ ਪਹੁੰਚੀ ਡਾ. ਵੈਸ਼ਨਵੀ ਨੇ ਕਿਹਾ ਕਿ ਇਹ ਮੇਰਾ ਪਹਿਲਾ ਆਈ ਕੈਂਪ ਹੈ ਅਤੇ ਇੱਥੇ ਆ ਕੇ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਕੈਂਪ ’ਚ ਬਹੁਤ ਵੱਡੀ ਗਿਣਤੀ ’ਚ ਮਰੀਜ਼ ਪਹੁੰਚ ਰਹੇ ਹਨ ਅਤੇ ਇਸ ਦਾ ਹਿੱਸਾ ਬਣ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇੱਥੇ ਅੱਖਾਂ ਨਾਲ ਸਬੰਧਿਤ ਲੱਗਭੱਗ ਸਾਰੀਆਂ ਪ੍ਰਮੁੱਖ ਬਿਮਾਰੀਆਂ ਦੇ ਮਰੀਜ਼ ਆ ਰਹੇ ਹਨ, ਜਿਨ੍ਹਾਂ ’ਚ ਕੈਟਰੈਕਟ, ਰਿਫ੍ਰੈਕਟਿਵ ਐਰਰ, ਗਲੂਕੋਮਾ ਅਤੇ ਕਾਰਨੀਆ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ। ਇੰਨੇ ਵੱਡੇ ਪੱਧਰ ’ਤੇ ਸਾਰੇ ਪ੍ਰਮੁੱਖ ਆਈ ਪੈਥੋਲਾਜੀ ਦੇ ਮਰੀਜ਼ਾਂ ਨੂੰ ਇੱਕ ਹੀ ਸਥਾਨ ’ਤੇ ਇੰਨਾ ਵਧੀਆ ਇਲਾਜ ਦੇਣਾ ਕੈਂਪ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।
ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਲੱਗੇ ਚਾਰ ਦਿਨਾਂ 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਨੇ ਅੱਖਾਂ ਦੇ ਮਰੀਜ਼ਾਂ ਦੇ ਜੀਵਨ ’ਚ ਨਵੀਂ ਰੌਸ਼ਨੀ ਭਰ ਦਿੱਤੀ ਹੈ। ਐਤਵਾਰ ਤੱਕ 182 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਜਦੋਂ ਆਪ੍ਰੇਸ਼ਨ ਤੋਂ ਬਾਅਦ ਅੱਖਾਂ ਦੀਆਂ ਪੱਟੀਆਂ ਹਟਾਈਆਂ ਗਈਆਂ, ਤਾਂ ਮਰੀਜ਼ਾਂ ਦੀਆਂ ਅੱਖਾਂ ’ਚ ਚਮਕ ਅਤੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕ ਰਹੀ ਸੀ।
Read Also : ਅੱਖਾਂ ’ਚ ਪਰਤੀ ਰੌਸ਼ਨੀ, ਚਿਹਰਿਆਂ ’ਤੇ ਖੁਸ਼ੀਆਂ, ਐਤਵਾਰ ਤੱਕ 182 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ















