10 ਦਸੰਬਰ ਤੋਂ ਸ਼ੁਰੂ ਹੋਣਗੀਆਂ ਪਰਚੀਆਂ ਬਣਨੀਆਂ
- ਚਾਰ ਰੋਜ਼ਾ 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ 12 ਨੂੰ
Yaad-e-Murshid Eye Camp: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫਰੀ ਆਈ ਕੈਂਪ ਲਾਇਆ ਜਾ ਰਿਹਾ ਹੈ ਇਹ ਕੈਂਪ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਲਾਇਆ ਜਾ ਰਿਹਾ ਹੈ ਕੈਂਪ ਦਾ ਸਮਾਂ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। Yaad-e-Murshid Eye Camp
ਇਹ ਖਬਰ ਵੀ ਪੜ੍ਹੋ : Road Accident: ਨੈਸ਼ਨਲ ਹਾਈਵੇ ’ਤੇ ਟਕਰਾਈਆਂ 5 ਗੱਡੀਆਂ, 4 ਫੱਟੜ, ਇੱਕ ਦੀ ਹਾਲਤ ਗੰਭੀਰ
ਇਸ ਕੈਂਪ ’ਚ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਚਿੱਟਾ ਮੋਤੀਆ ਦੇ ਲੈਂਸ ਵਾਲੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ ਕੈਂਪ ਸਬੰਧੀ ਪਰਚੀਆਂ 10 ਦਸੰਬਰ ਤੋਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਅਤੇ 12 ਦਸੰਬਰ ਵੀਰਵਾਰ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਕੈਂਪ ਸ਼ੁਰੂ ਹੋ ਜਾਵੇਗਾ ਦੱਸ ਦੇਈਏ ਕਿ ਇਨ੍ਹਾਂ ਕੈਂਪਾਂ ’ਚ 1992 ਤੋਂ ਲੈ ਕੇ 2023 ਤੱਕ 27819 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਹਨੇਰੀ ਜ਼ਿੰਦਗੀ ’ਚ ਰੌਸ਼ਨੀ ਭਰ ਚੁੱਕੇ ਹਨ ਅਤੇ ਇਹ ਕਾਰਜ ਲਗਾਤਾਰ ਜਾਰੀ ਹੈ।
ਮਰੀਜ਼ਾਂ ਲਈ ਜ਼ਰੂਰੀ ਹਦਾਇਤਾਂ | Yaad-e-Murshid Eye Camp
ਕੈਂਪ ’ਚ ਆਉਣ ਵਾਲੇ ਮਰੀਜ਼ਾਂ ਨਾਲ ਪਰਿਵਾਰ ਦਾ ਇੱਕ ਮੈਂਬਰ/ਵਾਰਸ ਦਾ ਹੋਣਾ ਜ਼ਰੂਰੀ ਹੈ ਮਰੀਜ਼ ਆਪਣੇ ਨਾਲ ਕੋਈ ਵੀ ਇੱਕ ਸਰਕਾਰੀ ਪਛਾਣ ਪੱਤਰ/ਆਈਡੀ ਪਰੂਫ ਜ਼ਰੂਰ ਲੈ ਕੇ ਆਵੇ ਮਰੀਜ਼ ਆਪਣੇ ਨਾਲ ਪੁਰਾਣੀਆਂ ਪਰਚੀਆਂ ਵੀ ਜ਼ਰੂਰ ਲੈ ਕੇ ਪਹੁੰਚੇ ਇਸ ਤੋਂ ਇਲਾਵਾ ਜਿਸ ਮਰੀਜ਼ ਨੂੰ ਸ਼ੂੁਗਰ, ਦਿਲ ਜਾਂ ਦਮੇ ਦੀ ਬਿਮਾਰੀ ਹੈ, ਉਨ੍ਹਾਂ ਦੇ ਆਪ੍ਰੇਸ਼ਨ ਇਸ ਕੈਂਪ ’ਚ ਨਹੀਂ ਕੀਤੇ ਜਾਣਗੇ ਜ਼ਿਆਦਾ ਜਾਣਕਾਰੀ ਲਈ 82955-91519, 70828-91519 ’ਤੇ ਸੰਪਰਕ ਕਰੋ।