ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home Breaking News “ਯਾਦ-ਏ-...

    “ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ” 18 ਅਪਰੈਲ ਤੋਂ 21 ਅਪਰੈਲ ਤੱਕ

    _DSC9753

    “ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ” 18 ਅਪਰੈਲ ਤੋਂ 21 ਅਪਰੈਲ ਤੱਕ

    (ਸੱਚ ਕਹੂੰ ਨਿਊਜ਼) ਸਰਸਾ। ਹਰ ਵਰ੍ਹੇ ਵਾਂਗ ਇਸ ਵਰ੍ਹੇ ਵੀ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ, ਹਰਿਆਣਾ ਵੱਲੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਮੁਫਤ 13 ਵਾਂ ‘ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ’ 18 ਅਪਰੈਲ ਤੋਂ 21 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਲਾਇਆ ਜਾ ਰਿਹਾ ਹੈ।

    18 ਅਪਰੈਲ (ਦਿਨ ਸੋਮਵਾਰ) ਨੂੰ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਵੇਗਾ ਤੇ 19 ਅਪਰੈਲ ਤੋਂ 21 ਅਪਰੈਲ ਨੂੰ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਣਗੇ। ਇਸ ਕੈਂਪ ’ਚ ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ ਡਾਕਟਰ ਸਾਹਿਬਾਨ ਆਪਣੀਆਂ ਸੇਵਾਵਾਂ ਦੇਣਗੇ। ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ, ਦਵਾਈਆਂ ਅਤੇ ਰਹਿਣਾ ਆਦਿ ਸਭ ਮੁਫਤ ਹੋਵੇਗਾ। ਜਿਨ੍ਹਾਂ ਮਰੀਜ਼ਾਂ ਦੇ ਅਪਰੇਸ਼ਨ ਨਹੀਂ ਹੋਣਗੇ ਉਨ੍ਹਾਂ ’ਚੋਂ ਕੁਝ ਮਰੀਜ਼ਾਂ ਨੂੰ ਕੈਲੀਪਰ (ਬਣਾਉਟੀ ਅੰਗ) ਜਿਵੇਂ ਵੈਸਾਖੀ, ਛੜੀ, ਵਿਸ਼ੇਸ਼ੇ ਤਰ੍ਹਾਂ ਦੇ ਜੁੱਤੇ ਆਦਿ ਵੀ ਮੁਫ਼ਤ ਦਿੱਤੇ ਜਾਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here