ਮੁੰਬਈ | ਭਾਂਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਂਝੇ ਤੌਰ ‘ਤੇ ਸਪੋਰਟਸਮੈਨ ਆਫ ਦ ਈਅਰ ਦੇ ਪੁਰਸਕਾਰ ਨਾਂਲ ਸਨਮਾਨਿਤ ਕੀਤਾ ਗਿਆ ਹੈ ਖੇਡ ਮੈਗਜ਼ੀਨ ਸਪੋਰਟਸ ਸਟਾਰ ਵੱਲੋਂ ਇਹ ਐਵਾਰਡ ਦਿੱਤੇ ਗਏ ਹਨ
ਸਪੋਰਟ ਸਟਾਂਰ ਨੇ ਵੱਖ-ਵੱਖ ਖੇਡਾਂ ਦੇ ਦਿੱਗਜ਼ ਖਿਡਾਰੀਆਂ ਨੂੰ ਪੁਰਸਕਾਰਾਂ ਲਈ ਚੁਣਿਆ ਹੈ ਇਹ ਪੁਰਸਕਾਰ ਇੱਕ ਸ਼ਾਨਦਾਰ ਸਮਾਰੋਹ ‘ਚ ਪ੍ਰਦਾਨ ਕੀਤੇ ਗਏ ਪੁਰਸਕਾਰ ਚੋਣ ਕਮੇਟੀ ‘ਚ ਸਾਬਕਾ ਕ੍ਰਿਕੇਟਰ ਅਤੇ ਕਪਤਾਨ ਸੁਨੀਲ ਗਾਵਸਕਰ, ਐਂਮਐੱਮ ਸੋਮਾਇਆ, ਅੰਜੂ ਬਾਬੀ ਜਾਰਜ, ਅੰਜਲੀ ਭਾਗਵਤ ਤੇ ‘ਦ ਹਿੰਦੂ ਗਰੁੱਪ ਪਬਲਿਸ਼ਿੰਗ’ ਦੇ ਚੇਅਰਮੈਨ ਐੱਨ ਰਾਮ ਸ਼ਾਮਲ ਸਨ ਵਿਰਾਟ ਤੇ ਬੁਮਰਾਹ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਰਦਸ਼ਨ ਲਈ ਸਪੋਟਸ ਮੈਨ ਆਫ ਦ ਈਅਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਅਸਟਰੇਲੀਆ ਦੇ ਦਿੱਗਜ਼ ਲੈੱਗ ਸਪਿੱਨਰ ਸ਼ੇਨ ਵਾਰਨ ਨੇ ਵਿਰਾਟ ਨੂੰ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਬੁਮਰਾਹ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਵਿਰਾਟ ਤੋਂ ਪਹਿਲਾਂ ਇਹ ਪੁਰਸਕਾਰ ਸਚਿਨ ਤੇਂਦੁਲਕਰ, ਵਿਸ਼ਵਾਨਾਥਨ ਆਨੰਦ, ਤੇ ਲਿਏਂਡਰ ਪੇਸ ਵਰਗੇ ਦਿੱਗਜ਼ ਖਿਡਾਰੀਆਂ ਨੂੰ ਮਿਲ ਚੁੱਕਿਆ ਹੈ ਵਾਰਨ ਨੇ ਵਿਰਾਟ ਨੂੰ ਪੁਰਸਕਾਰ ਪ੍ਰਦਾਨ ਕਰਦਿਆਂ ਕਿਹਾ ਕਿ ਵਿਰਾਟ ਵਿਸ਼ਵ ਭਰ ‘ਚ ਇੱਕ ਪ੍ਰੇਰਨਾਦਾਇਕ ਕ੍ਰਿਕੇਟਰ ਹਨ ਉਹ ਉਹੀ ਕਰਦੇ ਹਨ ਜੋ ਉਨਾਂ੍ਹ ਦਾ ਦਿਲ ਕਹਿੰਦਾ ਹੈ ਤੇ ਜਿਸ ‘ਚ ਉਹ ਵਿਸ਼ਵਾਸ ਕਰਦੇ ਹਨ ਵਿਰਾਟ ਨੇ ਵਾਰਨ ਤੋਂ ਪੁਰਸਕਾਰ ਗ੍ਰਹਿਣ ਕਰਨ ਤੋਂ ਬਾਅਦ ਕਿਹਾ ਕਿ ਬਚਪਨ ‘ਚ ਮੈਂ ਪੋਸਟਰਸ ਲਈ ਹਰ ਮਹੀਨੇ ਸਪੋਰਟਸ ਸਟਾਰ ਖਰੀਦਿਆ ਕਰਦਾ ਸੀ ਸਪੋਰਟਸ ਸਟਾਰ ਤੋਂ ਇਹ ਪੁਰਸਕਾਰ ਮਿਲਣ ‘ਤੇ ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆਂ ਹਨ ਵਾਰਨ ਹੱਥੋਂ ਇਹ ਪੁਰਸਕਾਰ ਗ੍ਰਹਿਣ ਕਰਨਾ ਇੱਕ ਸੁਫਨਾ ਸੱਚ ਹੌਣ ਵਰਗਾ Âੈ ਭਾਰਤੀ ਕਪਤਾਨ ਨੇ 2018 ‘ਚ 12 ਟੈਸਟ ਮੈਚਾਂ ‘ਚ 4 ਸੈਂਕੜੇ ਤੇ 5 ਅਰਧ ਸੈਂਕੜੇ ਬਣਾਏ ਤੇ ਇੱਕ ਰੋਜ਼ਾ ‘ਚ 1202 ਦੌੜਾ ਬਣਾਈਆਂ ਬੁਮਰਾਹ ਨੇ 2018 ‘ਚ ਹੀ ਦੱਖਣੀ ਅਫਰੀਕਾ ਦੌਰੇ ਤੌਂ ਆਪਣੇ ਟੈਸਟ ਕਰੀਅਰ ਦਾ ਆਗਾਜ਼ ਕੀਤਾ ਤੇ 10 ਮੇਚਾਂ ‘ਚ 49 ਵਿਕਟਾਂ ਤੇ 13 ਇੱਕ ਰੋਜ਼ਾ ਮੈਚਾਂ ‘ਚ 3.62 ਦੀ ਇਕਾਨਮੀ ਰੇਟ ਨਾਲ 22 ਵਿਕਟਾਂ ਕੱਢੀਆਂ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨੌਜਵਾਨ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ 2018 ‘ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਪੋਰਟਸ ਵੂਮੈਨ ਆਫ ਦ ਈਅਰ ਦਾ ਪੁਰਸਕਾਰ ਦਿੱਤਾ ਗਿਆ ਵਿਸ਼ਵਾਸਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਅਸਟਰੇਲੀਆ ‘ਚ ਭਾਰਤ ਦੀ ਇਤਿਹਾਸਕ ਟੈਸਟ ਸੀਰੀਜ਼ ਜਿੱਤ ‘ਚ ਮੈਨ ਆਫ ਦ ਸੀਰੀਜ ਪ੍ਰਦਰਸਨ ਲਈ ਚੇਅਰਮੈਨ ਚੁਆਇਸ ਐਵਾਰਡ ਦਿੱਤਾ ਗਿਆ ਰੈਕੇਟ ਖੇਡਾਂ ‘ਚ ਟੇਬਲ ੍ਰਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਨੇ ਬੈਡਮਿੰਟਨ ਖਿਡਾਰੀ ਸਮੀਰ ਵਰਮਾ ਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਪਛਾੜਦਿਆਂ ਸਪੋਰਟਸ ਮੈਨ ਆਫ ਦ ਈਅਰ ਦਾ ਪੁਰਸਕਾਰ ਜਿੱਤਿਆ ਰੈਕੇਟ ਖੇਡ ਦੇ ਮਹਿਲਾ ਵਰਗ ‘ਚ ਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਨੂੰ ਸਾਂਝੇ ਤੌਰ’ ਤੇ ਸਪੋਰਟਸ ਵੂਮੈਨ ਆਫ ਦ ਈਅਰ ਦਾ ਪੁਰਸਕਾਰ ਮਿਲਿਆ ਟ੍ਰੈਕ ਐਂਡ ਫੀਲਡ ‘ਚ ਰਾਸਟਰਮੰਡਲ ਤੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜੇਤੂ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਨੂੰ ਸਪੋਰਟਸ ਮੈਨ ਆਫ ਦ ਈਅਰ ਤੇ 400 ਮੀਟਰ ਦੀ ਦੌੜਾਕ ਹਿਮਾ ਦਾਸ ਨੂੰ ਸਪੋਰਟਸ ਵੂਮੇਨ ਆਫ ਦ ਈਅਰ ਦਾ ਪੁਰਸਕਾਰ ਮਿਲਿਆ
ਸਪੋਰਟਸਮੈਨ ਆਫ ਦ ਈਅਰ ਐਵਾਰਡ ਭਾਰਤ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੂੰ ਗਿਆ ਭਾਰਤੀ ਮਹਿਲਾ ਹਾਕੀ ਟੀਮ ਦੀ ਡ੍ਰੈਗ ਫਲਿਕਰ ਗੁਰਜੀਤ ਕੌਰ ਨੂੰ ਸਪੋਰਟਸ ਵੂਮੈਨ ਆਫ ਦ ਈਅਰ ਪੁਰਸਕਾਰ ਮਿਲਿਆ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਸਪੋਰਟਸ ਮੈਨ ਆਫ ਦ ਈਅਰ ਦਾ ਪੁਰਸਕਾਰ ਮਿਲਿਫਾ ਜਦੋਂਕਿ ਐੱਮਸੀ ਮੈਰੀਕਾਮ ਤੇ ਵਿਨੇਸ਼ ਫੋਗਾਟ ਨੂੰ ਸਾਂਝੇ ਤੌਰ ‘ਤੇ ਸਪੋਰਟਸ ਵੂਮੇਨ ਆਫ ਦ ਈਅਰ ਦਾ ਐਵਾਰਡ ਦਿੱਤਾ ਗਿਆ ਬੈਡਮਿੰਟਨ ਲੀਜੈਂਡ ਪ੍ਰਕਾਸ਼ ਪਾਦੁਕੋਣ ਨੂੰ ਲਾਈਫਟਾਈਮ ਅਚੀਵ੍ਰਮੈਂਟ ਐਵਾਰਡ,ਟੇਬਲ ਟੈਨਿਸ ਕੋਚ ਮੈਸਿਮੋ ਕੋਸਟਨਟਿਨੀ ਨੂੰ ਕੋਚ ਆਫ ਦ ਈਅਰ ਤੇ ਰਣਜੀ ਚੈਂ੍ਰਪੀਅਨ ਵਿਦਰਭ ਨੂੰ ਟੀਮ ਆਫ ਦ ਈਅਰ ਦਾ ਪੁਰਸਕਾਰ ਮਿਲਿਆ ਨਿਸ਼ਾਨੇਬਾਜੀ ‘ਚ ਉੱਭਰਦੇ ਸਟਾਰ ਸੌਰਭ ਚੌਧਰੀ ਤੇ ਮਨੂੰ ਭਾਕਰ ਨੂੰ ਪੁਰਸ਼ ਤੇ ਮਹਿਲਾ ਵਰਗ ‘ਚ ਸਰਵੋਤਮ ਨੌਜਵਾਨ ਐਥਲੀਟ ਦਾ ਪੁਰਸਕਾਰ ਮਿਲਿਆ ਸੁਇਸ਼ ਯਾਦਵ ਤੇ ਮਨੋਜ ਸਰਕਾਰ ਨੂੰ ਸਾਂਝੇ ਤੌਰ ‘ਤੇ ਸਪੋਰਟਸ ਮੈਨ ਆਫ ਈਅਰ ਤੇ ਦੀਪਾ ਮਲਿਕ ਨੂੰ ਸਪੋਰਟਸ ਵੂਮੈਨ ਆਫ ਦ ਈਅਰ ਦਾ ਪੁਰਸਕਾਰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।