ਆਖਿਰੀ ਮੁਕਾਬਲੇ ’ਚ 8-1 ਨਾਲ ਸੀ ਅੱਗੇ | Paris 2024 Olympic
- ਸ਼ਟਲਰ ਕਲਸ਼ਯ ਸੇਨ ਵੀ ਕਾਂਸੀ ਤਗਮਾ ਮੈਚ ਹਾਰੇ
Paris 2024 Olympic: ਪੈਰਿਸ (ਏਜੰਸੀ)। ਭਾਰਤੀ ਪਹਿਲਵਾਨ ਨਿਸ਼ਾ ਦਹੀਆ ਪੈਰਿਸ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਤੋਂ ਪਿੱਛੇ ਰਹਿ ਗਈ। ਉਹ ਕੁਸ਼ਤੀ ਦੇ ਮਹਿਲਾ 68 ਕਿਲੋ ਵਰਗ ਦੇ ਕੁਆਰਟਰ ਫਾਈਨਲ ’ਚ 10-8 ਨਾਲ ਹਾਰ ਗਈ। ਇੱਕ ਸਮੇਂ ਨਿਸ਼ਾ 8-1 ਨਾਲ ਅੱਗੇ ਸੀ, ਪਰ ਉਨ੍ਹਾਂ ਦੇ ਹੱਥ ’ਚ ਸੱਟ ਲੱਗ ਗਈ ਤੇ ਨਿਸ਼ਾ ਆਖਰੀ ਕੁਝ ਸਕਿੰਟਾਂ ’ਚ 10-8 ਨਾਲ ਹਾਰ ਗਈ। ਸੋਮਵਾਰ ਨੂੰ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਵੀ ਪੁਰਸ਼ ਸਿੰਗਲਜ ਦੇ ਕਾਂਸੀ ਤਮਗਾ ਮੈਚ ਹਾਰ ਗਏ।
ਉਨ੍ਹਾਂ ਨੂੰ ਮਲੇਸ਼ੀਆ ਦੇ ਲੀ ਜੀ ਜੀਆ ਨੇ 13-21, 21-16 ਤੇ 21-11 ਨਾਲ ਹਰਾਇਆ। ਭਾਰਤ ਨੂੰ 12 ਸਾਲ ਬਾਅਦ ਓਲੰਪਿਕ ’ਚ ਬੈਡਮਿੰਟਨ ’ਚ ਕੋਈ ਤਗਮਾ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਪੀਵੀ ਸਿੱਧੂ ਤੇ ਸਾਇਨਾ ਨੇਹਵਾਲ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ’ਚ ਤਗਮੇ ਜਿੱਤੇ ਸਨ। ਸਿੰਧੂ ਨੇ ਟੋਕੀਓ 2020 ’ਚ ਕਾਂਸੀ, 2016 ’ਚ ਚਾਂਦੀ ਤੇ ਸਾਇਨਾ ਨੇ 2012 ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਖਿਡਾਰਨ ਨੇ ਬੈਡਮਿੰਟਨ ਦੇ ਕਾਂਸੀ ਤਮਗਾ ਮੈਚ ਦੀ ਪਹਿਲੀ ਗੇਮ 21-13 ਨਾਲ ਜਿੱਤੀ, ਪਰ ਮਲੇਸ਼ੀਆ ਦੇ ਸਟਾਰ ਨੇ 21-16 ਤੇ 21-11 ਨਾਲ ਦੂਜੀ ਤੇ ਤੀਜੀ ਗੇਮ ਜਿੱਤ ਕੇ ਵਾਪਸੀ ਕੀਤੀ। Paris 2024 Olympic
Read This : Paris Olympics 2024: ਓਲੰਪਿਕ ਖੇਡਾਂ ਦੇ ਇਤਿਹਾਸ ’ਚ ਕਿਸ ਖਿਡਾਰੀ ਨੇ ਜਿੱਤੇ ਹਨ ਸਭ ਤੋਂ ਜ਼ਿਆਦਾ ਗੋਲਡ ਮੈਡਲ?……
ਦੂਜੇ ਪਾਸੇ ਨਿਸ਼ਾਨੇਬਾਜ ਅਨੰਤ ਜੀਤ ਸਿੰਘ ਤੇ ਮਹੇਸ਼ਵਰੀ ਚੌਹਾਨ ਦੀ ਜੋੜੀ ਸ਼ਾਟਗਨ ਸਕੀਟ ਮਿਕਸਡ ਟੀਮ ਈਵੈਂਟ ’ਚ 1 ਅੰਕ ਨਾਲ ਤਗਮੇ ਤੋਂ ਖੁੰਝ ਗਈ। ਭਾਰਤੀ ਜੋੜੀ ਨੂੰ ਚੀਨ ਨੇ 44-43 ਨਾਲ ਹਰਾਇਆ। ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਇੰਡੀਆ ਨੇ ਰਾਊਂਡ ਆਫ 16 ਦੇ ਮੈਚ ’ਚ ਚੌਥਾ ਦਰਜਾ ਪ੍ਰਾਪਤ ਰੋਮਾਨੀਆ ਨੂੰ 3-2 ਨਾਲ ਹਰਾਇਆ। ਹੁਣ ਮਨਿਕਾ ਬੱਤਰਾ, ਸ੍ਰੀਜਾ ਅਕੁਲਾ ਤੇ ਅਰਚਨਾ ਕਾਮਤ ਦੀ ਟੀਮ 7 ਅਗਸਤ ਨੂੰ ਅਮਰੀਕਾ ਤੇ ਜਰਮਨੀ ਦੇ ਜੇਤੂ ਨਾਲ ਭਿੜੇਗੀ। Paris 2024 Olympic