ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home ਰੂਹਾਨੀਅਤ ਅਨਮੋਲ ਬਚਨ ਸੱਚੀ ਤੜਫ਼ ਨਾਲ ...

    ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ: ਪੂਜਨੀਕ ਗੁਰੂ ਜੀ

    Saint Dr. MSG
    Saint Dr. MSG

    ਸੱਚੀ ਤੜਫ਼ ਨਾਲ ਭਗਤੀ ਇਬਾਦਤ ਕਰੋ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਰਾਮ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿੱਚ ਮੌਜ਼ੂਦ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਪਰ ਉਹ ਅੱਖਾਂ ਵੱਖ ਹੁੰਦੀਆਂ ਹਨ ਜੋ ਅੱਲ੍ਹਾ, ਮਾਲਕ ਨੂੰ ਦੇਖਦੀਆਂ ਹਨ ਅੱਖਾਂ ਤਾਂ ਇਹੀ ਹੁੰਦੀਆਂ ਹਨ ਪਰ ਇਨ੍ਹਾਂ ਅੱਖਾਂ ਵਿੱਚ ਰਾਮ-ਨਾਮ ਦੀ ਦਵਾਈ ਪਾਈ ਜਾਵੇ ਤਾਂ ਫੇਰ ਇਹ ਅੱਖਾਂ ਦੁਨੀਆਂਦਾਰੀ ਵੱਲੋਂ ਹਟ ਕੇ ਮਾਲਕ ਦੇ ਦਰਸ਼ਨ ਕਰਦੀਆਂ ਹਨ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਜਿਸ ਧਰਮ ਨੂੰ ਮੰਨਦੇ ਹੋ ਉਸ ਧਰਮ ਵਿੱਚ ਰਹਿੰਦਿਆਂ ਹੋਇਆਂ ਆਪਣੇ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨੂੰ ਯਾਦ ਕਰੋ ਤਾਂ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਤੁਹਾਡੇ ’ਤੇ ਜ਼ਰੂਰ ਵਰਸੇਗੀ ਇਨਸਾਨ ਜਦੋਂ ਹੰਕਾਰੀ, ਖੁਦੀ ਦੇ ਘੋੜੇ ’ਤੇ ਸਵਾਰ ਹੋ ਜਾਂਦਾ ਹੈ, ਮਨ ਹਾਵੀ ਹੋ ਜਾਂਦਾ ਹੈ ਤਾਂ ਉਹ ਕਿਸੇ ਸੰਤ, ਗੁਰੂ, ਪੀਰ-ਫ਼ਕੀਰ ਦੀ ਅਵਾਜ਼ ਨਹੀਂ ਸੁਣਦਾ ਅਤੇ ਮਾਲਕ ਤੋਂ ਦੂਰ ਰਹਿ ਕੇ ਉਸਦੀ ਦਇਆ-ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ

    ਕੋਈ ਧਰਮ, ਮਜ਼ਹਬ ਇਹ ਨਹੀਂ ਸਿਖਾਉਂਦਾ ਕਿ ਆਪਸ ਵਿੱਚ ਨਫ਼ਰਤ, ਚੁਗਲੀ, ਨਿੰਦਿਆ ਕਰੋ ਹਰ ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਯਾਦ ਕਰੋ, ਉਸਦੀ ਭਗਤੀ-ਇਬਾਦਤ ਕਰੋ, ਹੋ ਸਕੇ ਤਾਂ ਦੀਨ-ਦੁਖੀਆਂ ਦੀ ਮੱਦਦ ਕਰੋ ਦੂਸਰੇ ਦਾ ਭਲਾ ਕਰਨ ਨਾਲ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ ਇਨਸਾਨ ਦੇ ਅੰਦਰ ਉਦੋਂ ਪਿਆਰ-ਮੁਹੱਬਤ ਆ ਸਕਦੀ ਹੈ ਜਦੋਂ ਉਹ ਮਾਲਕ ਦੇ ਨਾਮ ਦਾ ਸਿਮਰਨ ਕਰੇ ਸਿਮਰਨ ਤੋਂ ਬਿਨਾਂ ਜੀਵਨ ਐਵੇਂ ਹੀ ਬਰਬਾਦ ਹੋ ਜਾਂਦਾ ਹੈ ਜੇਕਰ ਤੁਸੀਂ ਚਲਦੇ, ਉੱਠਦੇ-ਬੈਠਦੇ, ਸੌਂਦੇ-ਜਾਗਦੇ ਥੋੜ੍ਹਾ-ਥੋੜ੍ਹਾ ਸਿਮਰਨ ਵੀ ਕਰਦੇ ਰਹੋ ਤਾਂ ਉਹ ਸਮਾਂ ਤੁਹਾਡੇ ਲਈ ਬੇਸ਼ਕੀਮਤੀ ਬਣ ਜਾਵੇਗਾ ਤੇ ਖੁਸ਼ੀਆਂ ਨਾਲ ਮਾਲਾਮਾਲ ਕਰਦਾ ਰਹੇਗਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ